ਹਿੰਦ-ਪਾਕਿ ਸਰਹੱਦ ਨੇੜਿਉਂ 40 ਕਰੋੜ ਰੁਪਏ ਦੀ ਹੈਰੋਇਨ ਤੇ 15 ਜਿੰਦਾ ਕਾਰਤੂਸ ਬਰਾਮਦ
Published : May 23, 2020, 3:32 am IST
Updated : May 23, 2020, 3:32 am IST
SHARE ARTICLE
File Photo
File Photo

ਸੀਮਾ ਸੁਰੱਖਿਆ ਬਲ ਤੇ ਸੀਆਈਏ ਪੁਲਿਸ ਦਾ ਸਾਂਝਾ ਅਪ੍ਰੇਸ਼ਨ

ਬਰਨਾਲਾ/ਫ਼ਿਰੋਜ਼ਪੁਰ  : ਬਾਰਡਰ ਸਕਿਉਰਿਟੀ ਫ਼ੋਰਸ (ਬੀ.ਐਸ.ਐਫ਼.) ਨਾਲ ਸਾਂਝੇ ਤੌਰ 'ਤੇ ਕੀਤੇ ਗੁਪਤ ਸਟਿੰਗ ਆਪਰੇਸ਼ਨ ਰਾਹੀਂ ਜ਼ਿਲ੍ਹਾ ਬਰਨਾਲਾ ਪੁਲਿਸ ਨੂੰ 40 ਕਰੋੜ ਰੁਪਏ ਕੀਮਤੀ ਹੈਰੋਇਨ ਅਤੇ ਪਾਕਿਸਤਾਨੀ 15 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਜਿਸ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਬਰਨਾਲਾ ਪੁਲਿਸ ਟੀਮ ਨੂੰ ਵਧਾਈ ਦਿਤੀ ਹੈ।  ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ. ਨੇ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਇਕ ਮਹਿਲਾ ਨੂੰ ਕੁੱਝ ਦਿਨ ਪਹਿਲਾਂ ਹਿਰਾਸਤ 'ਚ ਲਿਆ ਗਿਆ ਸੀ। ਉਸ ਪਾਸੋਂ 55 ਗਰਾਮ ਹੈਰੋਈਨ ਅਤੇ 1100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ।

ਜਿਸ ਦੇ ਆਧਾਰ 'ਤੇ 13 ਮਈ 2020 ਨੂੰ ਸਿਟੀ ਬਰਨਾਲਾ ਵਿਖੇ 275 ਨੰਬਰ ਐਫ਼.ਆਈ.ਆਰ. ਦਰਜ ਕੀਤੀ ਸੀ। ਉਸ ਮਗਰੋਂ ਕੀਤੀ ਗਈ ਤਫ਼ਤੀਸ਼ ਦੌਰਾਨ ਹਿਰਾਸਤੀ ਮਹਿਲਾ ਨੇ ਦਸਿਆ ਕਿ ਦੂਜੀ ਕਿਸ਼ਤ ਵਿਚ ਭਾਰੀ ਮਾਤਰਾ 'ਚ ਹੈਰੋਇਨ ਆਵੇਗੀ, ਜੋ ਕਿ ਪਾਕਿਸਤਾਨ ਤੋਂ ਫ਼ਿਰੋਜ਼ਪੁਰ ਬਾਰਡਰ ਰਾਹੀਂ ਪੰਜਾਬ ਅੰਦਰ ਦਾਖ਼ਲ ਹੋਵੇਗੀ। ਐਸ.ਐਸ.ਪੀ. ਗੋਇਲ ਨੇ ਦਸਿਆ ਕਿ ਉਕਤ ਮਹਿਲਾ ਵਲੋਂ ਦਿਤੀ ਗਈ। ਸੂਚਨਾ ਦੇ ਆਧਾਰ 'ਤੇ ਸਾਡੀ ਟੀਮ ਨੇ ਫ਼ਿਰੋਜ਼ਪੁਰ ਵਿਖੇ ਬਾਰਡਰ ਸਕਿਉਰਿਟੀ ਫ਼ੋਰਸ (ਬੀ.ਐਸ.ਐਫ਼.) ਨਾਲ ਸੰਪਰਕ ਕੀਤਾ।

ਜਿਨ੍ਹਾਂ ਨਾਲ ਸਾਡੀ ਟੀਮ ਨੇ ਸਾਂਝਾ ਆਪਰੇਸ਼ਨ ਕੀਤਾ। ਆਪਰੇਸ਼ਨ ਦੌਰਾਨ ਸਾਡੀ ਟੀਮ ਨੂੰ ਫ਼ਿਰੋਜ਼ਪੁਰ ਬਾਰਡਰ 'ਤੇ ਖੇਤਾਂ ਵਿਚ ਪਈ ਹੈਰੋਇਨ ਮਿਲੀ,  ਉਥੇ ਹੀ 15 ਪਾਕਿਸਤਾਨੀ ਜਿੰਦਾ ਕਾਰਤੂਸ ਵੀ ਮਿਲੇ। ਬਰਾਮਦ ਕੀਤੀ ਗਈ ਹੈਰੋਇਨ ਦਾ ਵਜਨ 8 ਕਿਲੋ 290 ਗਰਾਮ ਸੀ। ਜਿਸਦੀ ਅੰਤਰਰਾਸ਼ਟਰੀ ਬਜਾਰ 'ਚ ਕੀਮਤ 40 ਕਰੋੜ ਰੁਪਏ ਬਣਦੀ ਹੈ।

ਐਸ.ਐਸ.ਪੀ. ਗੋਇਲ ਨੇ ਦਸਿਆ ਕਿ ਹੈਰੋਇਨ ਦੀ ਤਸਕਰੀ ਕਰਨ ਵਾਲੀ ਮਹਿਲਾ ਬਰਨਾਲਾ ਵਿਖੇ ਲੰਮੇ ਸਮੇਂ ਤੋਂ ਰਹਿ ਰਹੀ ਸੀ। ਜਿਸ ਨੇ ਇਹ ਵੀ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿਚ ਪਹਿਲੀ ਕਿਸ਼ਤ ਦੇ ਤੌਰ 'ਤੇ ਲਿਆਂਦੀ ਗਈ ਹੈਰੋਇਨ ਸਰਕੁਲੇਟ ਹੋ ਚੁੱਕੀ ਹੈ। ਅੱਜ ਬਰਾਮਦ ਕੀਤੀ ਗਈ ਹੈਰੋਇਨ ਦੂਜੀ ਕਿਸ਼ਤ ਵੱਜੋਂ ਦਾਖ਼ਲ ਹੋਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement