
ਅੱਜ ਸਵੇਰੇ ਕਸਬਾ ਮਹਿਤਾ ਚੌਕ ਅਤੇ ਆਸ-ਪਾਸ ਛੇ ਸੱਤ ਕਿਲੋਮੀਟਰ ਦੇ ਘੇਰੇ ਵਿਚ ਜਬਰਦਸਤ ਹਨੇਰੀ ਝੱਖੜ ਨੇ ਪੂਰੀ ਤਰ੍ਹਾਂ ਤਬਾਹੀ ਮਚਾ ਦਿਤੀ। ਮਹਿਤਾ...
ਟਾਂਗਰਾ/ਮਹਿਤਾ, ਅੱਜ ਸਵੇਰੇ ਕਸਬਾ ਮਹਿਤਾ ਚੌਕ ਅਤੇ ਆਸ-ਪਾਸ ਛੇ ਸੱਤ ਕਿਲੋਮੀਟਰ ਦੇ ਘੇਰੇ ਵਿਚ ਜਬਰਦਸਤ ਹਨੇਰੀ ਝੱਖੜ ਨੇ ਪੂਰੀ ਤਰ੍ਹਾਂ ਤਬਾਹੀ ਮਚਾ ਦਿਤੀ। ਮਹਿਤਾ ਨੂੰ ਜੁੜਦੀਆਂ ਚਾਰੇ ਪਾਸੇ ਸੜਕਾਂ ਬਟਾਲਾ ਰੋਡ, ਹਰਗੋਬਿੰਦ ਰੋਡ, ਅੰਮ੍ਰਿਤਸਰ ਅਤੇ ਬਾਬਾ ਬਕਾਲਾ ਸਹਿਬ ਰੋਡ ਉਪਰ ਦਰੱਖ਼ਤ, ਬਿਜਲੀ ਦੀਆਂ ਲਾਈਨਾ ਦੇ ਖੰਭੇ ਟੁਟ ਕੇ ਡਿੱਗਣ ਨਾਲ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਜਿਸ ਕਾਰਨ ਆਵਾਜਾਈ ਅਤੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ।
ਇਸ ਤੂਫ਼ਾਨ ਦੀ ਤੀਬਰਤਾ 250 ਕਿਲੋਮੀਟਰ ਤਕ ਤੇਜ਼ ਰਫ਼ਤਾਰ ਦਸੀ ਜਾ ਰਹੀ ਹੈ। ਆਸ ਪਾਸ ਦੇ ਪੈਲੇਸਾਂ ਦੀਆਂ ਲੋਹੇ ਦੀਆਂ ਟੀਨਾਂ ਦੀਆਂ ਛੱਤਾਂ ਉਡ ਕੇ ਦੂਰ ਤਕ ਬਿਜਲੀ ਦੀਆਂ ਲਾਈਨਾਂ ਉਪਰ ਫਸੀਆਂ ਹੋਈਆਂ ਹਨ। ਕਈ ਕੋਠੀਆਂ ਤੇ ਕੰਕਰੀਟ ਨਾਲ ਬਣੇ ਜਹਾਜ਼ ਉਡ ਚੁਕੇ ਹਨ। ਪੂਰੇ ਇਲਾਕੇ ਦੇ ਨੁਕਸਾਨ ਦਾ ਅੰਦਾਜ਼ਾ ਨਹੀਂ ਲੱਗ ਸਕਿਆ ਪ੍ਰੰਤੂ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਪਰ ਮਾਲੀ ਨੁਕਸਾਨ ਵੱਡੇ ਪੱਧਰ 'ਤੇ ਹੋਇਆ ਹੈ। ਬਿਜਲੀ ਦੀ ਸਪਲਾਈ ਬਹਾਲ ਕਰਨ ਲਈ ਵੀ ਸਮਾਂ ਲੱਗ ਸਕਦਾ ਹੈ ਕਿਉਂਕਿ ਪੂਰਾ ਢਾਂਚਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।