ਸੰਦੋਆ ਮਾਮਲੇ 'ਚ ਇਨਸਾਫ਼ ਦੀ ਗੱਲ ਘੱਟ ਤੇ ਰਾਜਨੀਤੀ ਜ਼ਿਆਦਾ
Published : Jun 23, 2018, 11:24 pm IST
Updated : Jun 23, 2018, 11:24 pm IST
SHARE ARTICLE
Amarjit Singh Sandoa
Amarjit Singh Sandoa

ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਹੋਈ ਕੁੱਟਮਾਰ ਤੋਂ ਬਾਅਤ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਇਨਸਾਫ਼ ਦੀ ਗੱਲ ਘੱਟ ਅਤੇ ਰਾਜਨੀਤੀ ਜ਼ਿਆਦਾ...

ਰੂਪਨਗਰ,  ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਹੋਈ ਕੁੱਟਮਾਰ ਤੋਂ ਬਾਅਤ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਇਨਸਾਫ਼ ਦੀ ਗੱਲ ਘੱਟ ਅਤੇ ਰਾਜਨੀਤੀ ਜ਼ਿਆਦਾ ਹੋ ਰਹੀ ਹੈ। ਸੋਸ਼ਲ ਮੀਡੀਆ ਅਤੇ ਵੈੱਬ ਚੈਨਲਾਂ ਵਲੋਂ ਵੀ ਧੜਾਧੜ ਵੀਡੀਉ ਵਾਈਰਲ ਕੀਤੇ ਜਾ ਰਹੇ ਹਨ। ਕੋਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਮੰਨ ਰਿਹਾ ਹੈ ਅਤੇ ਕੋਈ ਧਰਨੇ ਮੁਜ਼ਾਹਰੇ ਕਰ ਕੇ ਕੈਪਟਨ ਦੇ ਪੁਤਲੇ ਫੂਕ ਕੇ ਨਾਜਾਇਜ਼ ਮਾਈਨਿੰਗ ਦਾ ਭੂਤ ਬਾਹਰ ਕੱਢ ਰਿਹਾ ਹੈ।

ਕੋਈ ਸ਼ੱਕ ਨਹੀਂ ਕਿ ਜ਼ਿਲ੍ਹਾ ਰੂਪਨਗਰ ਨੂੰ ਨਾਜਾਇਜ਼ ਮਾਈਨਿੰਗ ਨੇ ਬਿਲਕੁਲ ਤਬਾਹ ਕਰ ਦਿਤਾ ਹੈ ਅਤੇ ਜੇਕਰ ਇਸ ਦੀ ਸੀ.ਬੀ.ਆਈ. ਤੋਂ ਜਾਂਚ ਹੋ ਜਾਵੇ ਤਾਂ ਕਈ ਵੱਡੇ ਚਿਹਰੇ ਇਸ ਕਾਲੇ ਕਾਰੋਬਾਰ ਵਿਚ ਬਾਹਰ ਆ ਸਕਦੇ ਹਨ। ਇਹ ਕੇਂਦਰ ਦੇ ਹੁਣ ਤਕ ਦੇ ਹੋਏ ਸਕੈਂਡਲਾਂ ਤੋਂ ਵੀ ਵੱਡਾ ਘਪਲਾ ਨਿਕਲੇਗਾ।ਆਮ ਆਦਮੀ ਪਾਰਟੀ ਵਲੋਂ ਨਾਜਾਇਜ਼ ਮਾਈਨਿੰਗ ਦੇ ਮੁੱਦੇ 'ਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਪਿੱਠ ਠੋਕੀ ਜਾ ਰਹੀ ਹੈ। ਪਰ ਜਿਨ੍ਹਾਂ ਨਾਲ ਝਗੜਾ ਹੋਇਆ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਨ ਅਤੇ ਉਨ੍ਹਾਂ ਦੀ ਸੁਣਵਾਈ ਤਕ ਵੀ ਨਹੀਂ ਕੀਤੀ ਜਾ ਰਹੀ।

ਆਮ ਆਦਮੀ ਪਾਰਟੀ ਵਲੋਂ ਅਪਣਾਈ ਜਾ ਰਹੀ ਇਸ ਨੀਤੀ ਨਾਲ ਇਲਾਕੇ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਮਨੋਬਲ ਲਗਭਗ ਡਿੱਗ ਚੁੱਕਾ ਹੈ। 
ਬੀਤੇ ਕਲ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਚ ਆਮ ਆਦਮੀ ਪਾਰਟੀ ਵਲੋਂ ਸੁਖਪਾਲ ਸਿੰਘ ਖਹਿਰਾ ਨਾਲ ਦਿਤੇ ਧਰਨੇ ਵਿਚ ਇੱਕਠ ਨਾ ਹੋਣਾ ਵੀ ਸੰਦੋਆ ਦੀ ਮਕਬੂਲੀਅਤ ਤੇ ਸਵਾਲ ਖੜੇ ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦਾ ਖ਼ਮਿਆਜ਼ਾ 'ਆਪ' ਨੂੰ ਭੁਗਤਣਾ ਪੈ ਸਕਦਾ ਹੈ। 

ਇਸ ਤੋਂ ਪਹਿਲਾਂ ਸੰਦੋਆ ਦੀ ਇਕ ਔਰਤ ਨਾਲ ਹੋਈ ਲੜਾਈ ਕਥਿਤ ਤੌਰ 'ਤੇ ਇਸ ਗੱਲ ਨੂੰ ਜਾਹਿਰ ਕਰਦੀ ਹੈ ਕਿ ਉਹ ਛੇਤੀ ਹੀ ਲੜ ਪੈਂਦੇ ਹਨ। ਵਿਚਾਰਵਾਲੀ ਗੱਲ ਇਹ ਵੀ ਹੈ ਕਿ ਹਮਲਾਵਰ ਮੰਨੇ ਜਾਂਦੇ ਅਜਵਿੰਦਰ ਸਿੰਘ ਅਤੇ ਵਿਧਾਇਕ ਸੰਦੋਆ ਨਾ ਸਿਰਫ਼ ਚੰਗੇ ਮਿੱਤਰ ਹੀ ਹਨ ਸਗੋਂ ਰਿਸ਼ਤੇਦਾਰ ਵੀ ਦੱਸੇ ਜਾਂਦੇ ਹਨ। ਵਾਰ-ਵਾਰ ਅਜਵਿੰਦਰ ਸਿੰਘ ਵਲੋਂ ਦੋਸ਼ ਲਾਏ ਜਾਂਦੇ ਹਨ ਕਿ ਵਿਧਾਇਕ ਵਲੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ, ਪਰ ਆਮ ਆਦਮੀ ਪਾਰਟੀ ਇਸ ਗੱਲ 'ਤੇ ਧਿਆਨ ਹੀ ਨਹੀਂ ਦੇ ਰਹੀ।

ਹੁਣ ਜੇਕਰ ਗੱਲ ਕਰੀਏ ਕਿ ਪੈਸਿਆਂ ਦੀ ਮੰਗ ਹੋਈ ਹੈ ਕਿ ਨਹੀਂ ਤਾਂ ਇਸ ਸਬੰਧੀ ਗੁਪਤ ਰੂਪ ਵਿਚ 'ਸਪੋਕਸਮੈਨ' ਵਲੋਂ ਕੀਤੇ ਸਰਵੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੰਦੋਆ ਵਲੋਂ ਕਥਿਤ ਤੌਰ 'ਤੇ ਕਰੈਸ਼ਰਾਂ ਵਾਲਿਆਂ ਦੀਆਂ ਚੌਕੀਆਂ ਭਰਵਾਈਆਂ ਜਾਂਦੀਆਂ ਸਨ। ਸਰਕਾਰ ਦੇ ਡਰ ਤੋਂ ਕੋਈ ਵੀ ਵਿਅਕਤੀ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਪਰ ਜੇਕਰ ਇਸ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਹੋ ਜਾਵੇ ਤਾਂ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪੈ ਜਾਵੇ।

'ਸਪੋਕਸਮੈਨ' ਸਾਹਮਣੇ ਕਈ ਨਾਮ ਅਜਿਹੇ ਆਏ ਹਨ ਜੋ ਕਾਰੋਬਾਰੀ ਲੋਕ ਹਨ ਅਤੇ ਅਪਣਾ ਕਾਰੋਬਾਰ ਚਲਾਉਣ ਲਈ ਕੁੱਝ ਵੀ ਕਰ ਸਕਦੇ ਹਨ ਪਰ ਪਿਛਲੇ ਦਿਨੀਂ ਉਨ੍ਹਾਂ ਦਾ ਵੀ ਸੰਦੋਆ ਤੋਂ ਮੋਹ ਭੰਗ ਹੋ ਗਿਆ ਸੀ। ਦੂਜੇ ਪਾਸੇ ਪੰਜਾਬ ਪੁਲਿਸ ਵੀ ਦਬਾਅ ਹੇਠ ਵਿਚ ਕੰਮ ਕਰਦੀ ਨਜ਼ਰ ਆ ਰਹੀ ਹੈ।  ਪੁਲਿਸ ਵਲੋਂ ਅਜਵਿੰਦਰ ਸਿੰਘ, ਬਚਿੱਤਰ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ ਅਤੇ ਅਮਰਜੀਤ ਸਿੰਘ ਵਿਰੁਧ ਮੁਕੱਦਮੇ ਦਰਜ ਕੀਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement