
ਲਗਾਤਾਰ 16ਵੇਂ ਦਿਨ ਪਟਰੌਲ ਤੇ ਡੀਜ਼ਲ ਦੇ ਭਾਅ ਵਧਾਏ ਜਾਣ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਇਕ ਵਾਰ ਮੁੜ ਕੇਂਦਰ ਦੀ ਮੋਦੀ ਸਰਕਾਰ .....
ਖੰਨਾ: ਲਗਾਤਾਰ 16ਵੇਂ ਦਿਨ ਪਟਰੌਲ ਤੇ ਡੀਜ਼ਲ ਦੇ ਭਾਅ ਵਧਾਏ ਜਾਣ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਇਕ ਵਾਰ ਮੁੜ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਪੰਜਾਬ ਦੇ ਜੰਗਲਾਤ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਭਾਜਪਾ ਸਰਕਾਰ ਨੂੰ ਅੱਜ ਫਿਰ ਤੀਜੀ ਵਾਰ ਆੜੇ ਹੱਥੀਂ ਲੈਂਦਿਆਂ ਸਵਾਲ ਪੁਛਿਆ ਕਿ ਯੂਪੀਏ ਦੇ ਕਾਰਜਕਾਲ ਦੌਰਾਨ ਤੇਲ ਕੀਮਤਾਂ 'ਚ ਕੀਤੇ ਮਾਮੂਲੀ ਵਾਧੇ 'ਤੇ ਕਾਵਾਂਰੌਲੀ ਪਾਉਣ ਵਾਲੇ ਭਾਜਪਾ ਆਗੂ ਅੱਜ ਮੂੰਹ 'ਚ ਘੁੰਗਣੀਆਂ ਕਿਉਂ ਪਾਈ ਬੈਠੇ ਹਨ?
Sadhu Singh Dharamsot
ਹਰ ਰੋਜ਼ ਤੇਲ ਦੇ ਭਾਅ ਵਧਾ ਕੇ ਲੋਕਾਂ ਨੂੰ ਕਿਉਂ ਲੁੱਟਿਆ ਜਾ ਰਿਹਾ ਹੈ? ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਲੋਂ ਕੋਰੋਨਾ ਆਫ਼ਤ 'ਚ ਪੈਸੇ ਖੁਣੋ ਟੁੱਟ ਚੁੱਕੇ ਦੇਸ਼ ਦੇ ਆਮ ਲੋਕਾਂ ਦੀਆਂ ਜੇਬਾਂ 'ਚ ਪੈਸੇ ਕੱਢ ਕੇ ਅਮੀਰਾਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ।
Sadhu Singh Dharamsot
ਧਰਮਸੋਤ ਨੇ ਕਿਹਾ ਕਿ ਕੇਂਦਰ ਵਲੋਂ ਅੱਜ ਬਿਨਾ ਨਾਗਾ ਸੋਲਵੇਂ ਦਿਨ ਪਟਰੌਲ ਦੀ ਕੀਮਤ 33 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 58 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 16 ਦਿਨਾਂ ਵਿਚ ਹੁਣ ਤਕ ਪੈਟਰੋਲ ਦੀ ਕੀਮਤ ਵਿਚ 8.30 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 9.46 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ
Sadhu Singh Dharamsot
ਅਤੇ ਤਾਜ਼ਾ ਵਾਧੇ ਨਾਲ ਪੈਟਰੋਲ ਦੀ ਕੀਮਤ 79.23 ਰੁਪਏ ਤੋਂ ਵਧ ਕੇ 79.56 ਰੁਪਏ ਅਤੇ ਡੀਜ਼ਲ ਦੀ ਕੀਮਤ 78.27 ਰੁਪਏ ਤੋਂ ਵਧ ਕੇ 78.55 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜੋ ਕਿ ਬਹੁਤ ਜ਼ਿਆਦਾ ਹੈ।
Sadhu Singh Dharamsot
ਸਰਦਾਰ ਸਾਧੂ ਸਿੰਘ ਧਰਮਸੋਤ ਨੇ ਕਿਹਾ, ''ਮੋਦੀ ਸਾਹਿਬ! ਰੱਬ ਦਾ ਵਾਸਤਾ ਜੇ! ਹੁਣ ਤਾਂ ਦੇਸ਼ ਦੇ ਲੋਕਾਂ ਤੇ ਤਰਸ ਖਾਉ''। ਉਨ੍ਹਾਂ ਤੇਲ ਕੀਮਤਾਂ 'ਚ ਕੀਤੇ ਜਾ ਰਹੇ ਇਜ਼ਾਫ਼ੇ 'ਤੇ ਲਗਾਮ ਲਾਉਣ ਅਤੇ ਵਧੇ ਭਾਅ ਨੂੰ ਵਾਪਸ ਲਏ ਜਾਣ ਦੀ ਮੰਗ ਵੀ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।