ਪ੍ਰਕਾਸ਼ ਸਿੰਘ ਬਾਦਲ ਤੋਂ ਐਸ.ਆਈ.ਟੀ. ਨੇ ਦੋ ਘੰਟੇ ਤਕ ਕੀਤੀ ਪੁਛਗਿੱਛ
Published : Jun 23, 2021, 1:00 am IST
Updated : Jun 23, 2021, 1:00 am IST
SHARE ARTICLE
image
image

ਪ੍ਰਕਾਸ਼ ਸਿੰਘ ਬਾਦਲ ਤੋਂ ਐਸ.ਆਈ.ਟੀ. ਨੇ ਦੋ ਘੰਟੇ ਤਕ ਕੀਤੀ ਪੁਛਗਿੱਛ

ਬਹੁਤੇ ਸਵਾਲ ਰਹੇ ਘਟਨਾਕ੍ਰਮ ਵਾਲੀ ਰਾਤ ਦੀਆਂ ਫ਼ੋਨ ਕਾਲਾਂ ’ਤੇ ਕੇਂਦਰਿਤ ਪਰ ਬਾਦਲ ਨੇ ਜਾਂਚ ਅਧਿਕਾਰੀਆਂ ਦੇ ਪੱਲੇ ਕੁੱਝ ਨਾ ਪਾਇਆ

ਚੰਡੀਗੜ੍ਹ, 22 ਜੂਨ (ਗੁਰਉਪਦੇਸ਼ ਭੁੱਲਰ) : ਹਾਈ ਕੋਰਟ ਦੇ ਹੁਕਮਾਂ ਮੁਤਾਬਕ ਪੰਜਾਬ ਸਰਕਾਰ ਵਲੋਂ ਏ.ਡੀ.ਜੀ.ਪੀ. ਐਲ.ਕੇ. ਯਾਦਵ ਦੀ ਅਗਵਾਈ ਹੇਠ ਗਠਿਤ ਤਿੰਨ ਮੈਂਬਰੀ ਐਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਵਲੋਂ ਕੋਟਕਪੂਰਾ ਗੋਲੀਕਾਂਡ ਦੇ ਸਬੰਧ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਉਨ੍ਹਾਂ ਦੀ ਸੈਕਟਰ ’ਚ ਸਥਿਤ ਐਮ.ਐਲ.ਏ. ਫਲੈਟ ਵਾਲੀ ਸਰਕਾਰੀ ਰਿਹਾਇਸ਼ ’ਤੇ ਪਹੁੰਚ ਕੇ ਲਗਾਤਾਰ ਦੋ ਘੰਟੇ ਤਕ ਪੁਛਗਿੱਛ ਕੀਤੀ ਗਈ। ਜਾਂਚ ਟੀਮ ਦੇ ਮੁਖੀ ਯਾਦਵ ਤੇ ਮੈਂਬਰ ਰਾਕੇਸ਼ ਅਗਰਵਾਲ 10.30 ਵਜੇ ਪਹੁੰਚ ਗਏ ਸਨ ਤੇ ਲਗਭਗ 25 ਮਿੰਟ ਬਾਅਦ ਸਵਾਲ-ਜਵਾਬ ਸ਼ੁਰੂ ਹੋਏ। ਇਹ ਸਿਲਸਿਲਾ ਲਗਾਤਾਰ 1 ਵਜੇ ਤਕ ਚਲਿਆ। 
ਜ਼ਿਕਰਯੋਗ ਹੈ ਕਿ ਇਸ ਮੌਕੇ ਜਾਂਚ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਮੁੱਖ ਲੀਡਰਸ਼ਿਪ ਬਾਦਲ ਦੀ ਰਿਹਾਇਸ਼ ਉਪਰ ਪਹੁੰਚ ਚੁੱਕੀ ਸੀ। ਇਨ੍ਹਾਂ ’ਚ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਹੇਸ਼ਇੰਦਰ ਸਿੰਘ ਦੇ ਨਾਂ ਜ਼ਿਕਰਯੋਗ ਹਨ।
ਜ਼ਿਕਰਯੋਗ ਗੱਲ ਹੈ ਕਿ ਤਿੰਨ ਮੈਂਬਰੀ ਜਾਂਚ ਟੀਮ ’ਚ ਇਕ ਹੋਰ ਸਾਬਕਾ ਕਾਨੂੰਨੀ ਅਧਿਕਾਰੀ ਵਿਜੈ ਸਿੰਗਲਾ ਦੇ ਟੀਮ ਨਾਲ ਆਉਣ ’ਤੇ ਬਾਦਲ ਵਲੋਂ ਇਤਰਾਜ਼ ਕੀਤਾ ਗਿਆ। 

ਇਸ ਤੋਂ ਬਾਅਦ ਉਸ ਨੂੰ ਬਾਹਰ ਕਰ ਦਿਤਾ ਗਿਆ। 
ਘਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਜਾਂਚ ਟੀਮ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਤੇ ਕੋਈ ਜਾਣਕਾਰੀ ਨਹੀਂ ਦਿਤੀ। ਸਵਾਲ-ਜਵਾਬ ਦਾ ਕੰਮ ਪੂਰਾ ਕਰ ਕੇ ਸਖ਼ਤ ਸੁਰੱਖਿਆ ਘੇਰੇ ਹੇਠ ਜਾਂਚ ਅਧਿਕਾਰੀ ਬਿਨਾਂ ਕਿਸੇ ਨਾਲ ਗੱਲ ਕੀਤੇ ਚਲੇ ਗਏ। ਭਾਵੇਂ ਜਾਂਚ ਟੀਮ ਵਲੋਂ ਕੀਤੇ ਸਵਾਲਾਂ ਬਾਰੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਮਿਲ ਸਕੀ ਅਤੇ ਬਾਦਲ ਦੇ ਨਜ਼ਦੀਕੀ ਆਗੂ ਵੀ ਕੁੱਝ ਬਹੁਤਾ ਦੱਸਣ ਨੂੰ ਤਿਆਰ ਨਹੀਂ ਪਰ ਭਰੋਸੇਯੋਗ ਸੂਤਰਾਂ ਤੋਂ ਜਿੰਨੀ ਕੁ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਜਾਂਚ ਟੀਮ ਦੇ ਬਹੁਤੇ ਸਵਾਲ ਘਟਨਾਕ੍ਰਮ ਵਾਲੀ ਰਾਤ ਨੂੰ ਪੁਲਿਸ ਤੇ ਹੋਰ ਅਧਿਕਾਰੀਆਂ ਤੇ ਕੋਟਕਪੂਰਾ ਦੇ ਉਸ ਸਮੇਂ ਦੇ ਵਿਧਾਇਕ ਮਨਤਾਰ ਬਰਾੜ ਨਾਲ ਵਾਰ-ਵਾਰ ਹੋਈਆਂ ਫ਼ੋਨ ਕਾਲਾਂ ਬਾਰੇ ਹੀ ਕੀਤੇ। ਬਾਦਲ ਤੋਂ ਘਟਨਾਕ੍ਰਮ ਸਬੰਧੀ ਉਸ ਸਮੇਂ ਦੇ ਹਾਲਾਤਾਂ ਅਤੇ ਬਾਅਦ ’ਚ ਸਰਕਾਰ ਦੀ ਕਾਰਵਾਈ ਬਾਰੇ ਸਵਾਲ ਪੁੱਛੇ ਗਏ ਪਰ  ਬਾਦਲ ਨੇ ਜਾਂਚ ਟੀਮ ਦੇ ਪੱਲੇ ਕੁੱਝ ਨਹੀਂ ਪਾਇਆ। ਬਾਦਲ ਹੇਠਲੇ ਅਧਿਕਾਰੀਆਂ  ’ਤੇ ਹੀ ਜ਼ਿੰਮੇਵਾਰੀ ਸੁੱਟ ਰਹੇ ਹਨ ਤੇ ਅਪਣੇ ਆਪ ਨੂੰ ਉਸ ਸਮੇਂ ਚੱਲੀ ਗੋਲੀ ਦੇ ਹੁਕਮਾਂ ਬਾਰੇ ਅਣਜਾਣ ਦੱਸ ਰਹੇ ਹਨ। 
ਇਸ ਤੋਂ ਪਹਿਲਾਂ ਐਸ.ਆਈ.ਟੀ. ਉਸ ਸਮੇਂ ਦੇ ਡੀ.ਜੀ.ਪੀ. ਸੁਮੇਧ ਸੈਣੀ ਤੋਂ ਵੀ ਪਿਛਲੇ ਦਿਨਾਂ ’ਚ ਚੰਡੀਗੜ੍ਹ ’ਚ ਹੀ ਪੁਛਗਿੱਛ ਕਰ ਚੁੱਕੀ ਹੈ। ਹੁਣ ਇਸ ਤੋਂ ਬਾਅਦ ਜਾਂਚ ਟੀਮ ਸੁਖਬੀਰ ਬਾਦਲ ਨੂੰ ਤਲਬ ਕਰ ਸਕਦੀ ਹੈ, ਜੋ ਉਸ ਸਮੇਂ ਦੇ ਗ੍ਰਹਿ ਮੰਤਰੀ ਵੀ ਸਨ ਅਤੇ ਸਾਰੀ ਪੁਲਿਸ ਉਨ੍ਹਾਂ ਅਧੀਨ ਸੀ।
 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement