ਖ਼ਬਰਾਂ |

ਤਾਜ਼ਾ |

Patiala News : ਪਟਿਆਲੇ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਹੋਈ ਮੌਤ , 5 ਮਹੀਨੇ ਪਹਿਲਾਂ ਪਤਨੀ ਨੂੰ ਮਿਲਣ ਗਿਆ ਸੀ
Published : Jun 23, 2024, 3:53 pm IST
Updated : Jun 23, 2024, 3:53 pm IST
SHARE ARTICLE
 Patiala Youth dies
Patiala Youth dies

ਮ੍ਰਿਤਕ ਦੀ ਮਾਂ ਦਾ ਆਰੋਪ -ਲੜਕੀ ਨੇ ਕਿਹਾ ਸੀ -ਉਹ ਉਸ ਤੋਂ ਦੂਰ ਆਪਣੇ ਦੋਸਤਾਂ ਕੋਲ ਰਹੇ

Patiala News : ਸਪਾਊਸ ਵੀਜ਼ੇ 'ਤੇ ਆਪਣੀ ਪਤਨੀ ਕੋਲ ਆਸਟ੍ਰੇਲੀਆ ਗਏ ਪਟਿਆਲਾ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਨਵਿੰਦਰ ਸਿੰਘ ਨਾਂ ਦਾ ਇਹ ਨੌਜਵਾਨ ਕਰੀਬ 5 ਮਹੀਨੇ ਪਹਿਲਾਂ ਆਸਟ੍ਰੇਲੀਆ ਦੇ ਸਿਡਨੀ ਇਲਾਕੇ ਵਿਚ ਗਿਆ ਸੀ। ਨਵਿੰਦਰ ਸਿੰਘ ਦੀ ਮਾਤਾ ਮਨਜੀਤ ਕੌਰ ਪੰਜਾਬ ਪੁਲੀਸ ਵਿੱਚ ਹੌਲਦਾਰ ਵਜੋਂ ਨਿਯੁਕਤ ਹੈ।

ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ 30 ਲੱਖ ਰੁਪਏ ਖਰਚ ਕਰਕੇ ਸਾਲ 2019 ਵਿੱਚ ਆਪਣੀ ਨੂੰਹ ਕੁਲਵਿੰਦਰ ਕੌਰ ਨੂੰ ਆਸਟ੍ਰੇਲੀਆ ਭੇਜਿਆ ਸੀ। ਉਨ੍ਹਾਂ ਦੋਵਾਂ ਦਾ ਇੱਕ 5 ਸਾਲ ਦਾ ਬੱਚਾ ਵੀ ਹੈ। ਜਿਵੇਂ ਹੀ ਨੌਜਵਾਨ ਸਪਾਊਸ ਵੀਜ਼ੇ 'ਤੇ ਆਸਟ੍ਰੇਲੀਆ ਪਹੁੰਚਿਆ ਤਾਂ ਲੜਕੀ ਨੇ ਕਿਹਾ ਕਿ ਉਹ ਉਸ ਤੋਂ ਦੂਰ ਆਪਣੇ ਦੋਸਤਾਂ ਕੋਲ ਰਹੇ।

ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਾਰਵਾਈ

ਪਤਨੀ ਤੋਂ ਵੱਖ ਰਹਿ ਰਹੇ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ, ਜਿਸ ਦਾ ਪੋਸਟਮਾਰਟਮ ਆਸਟ੍ਰੇਲੀਆ 'ਚ ਹੀ ਕੀਤਾ ਗਿਆ ਹੈ। ਨੌਜਵਾਨ ਦੀ ਲਾਸ਼ ਅਜੇ ਤੱਕ ਪਟਿਆਲਾ ਨਹੀਂ ਪਹੁੰਚੀ ਹੈ। ਪਰਿਵਾਰ ਵੱਲੋਂ ਲਾਸ਼ ਨੂੰ ਵਾਪਸ ਲਿਆਉਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement