
ਭਲੇ ਹੀ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਪੱਧਰ ਨੂੰ ਵਧਾਉਣ ਲਈ ਲੱਖ ਦਾਅਵੇ ਕੀਤੇ ਜਾ ਰਹੇ ਹੋਣ ,ਪਰ ਹਾਲਾਤ ਇਹ ਹਨ ਕਿ ਸ਼
ਬਠਿੰਡਾ : ਭਲੇ ਹੀ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਪੱਧਰ ਨੂੰ ਵਧਾਉਣ ਲਈ ਲੱਖ ਦਾਅਵੇ ਕੀਤੇ ਜਾ ਰਹੇ ਹੋਣ ,ਪਰ ਹਾਲਾਤ ਇਹ ਹਨ ਕਿ ਸ਼ਹਿਰ ਦੇ ਸਰਕਾਰੀ ਰਜਿੰਦਰਾਂ ਕਾਲਜ ਦਾ ਜਿੱਥੇ ਪਿਛਲੇ ਤਿੰਨ ਮਹੀਨੇ ਤੋਂ ਪ੍ਰਿੰਸੀਪਲ ਅਹੁਦਾ ਖਾਲੀ ਪਿਆ ਹੈ ,ਤੁਹਾਨੂੰ ਦਸ ਦੇਈਏ ਕੇ ਉਥੇ ਹੀ ਸਿਕਉਰਟੀ ਦੇ ਮੱਦੇਨਜ਼ਰ 16 ਵਿਚੋਂ 13 ਸੀਸੀਟੀਵੀ ਕੈਮਰੇ ਖ਼ਰਾਬ ਹੋਏ ਪਏ ਹਨ। ਕਿਹਾ ਜਾ ਰਿਹਾ ਹੈ ਕੇ 16 ਵਿਚੋਂ ਸਿਰਫ ਤਿੰਨ ਹੀ ਠੀਕ ਢੰਗ ਨਾਲ ਕੰਮ ਕਰਦੇ ਹਨ ।
govt rajindra collage
ਵਿਦਿਆਰਥੀਆਂ ਦਾ ਕਹਿਣਾ ਹੈ ਕੇ ਇਸ ਮਾਮਲੇ `ਚ ਕਾਲਜ ਮੈਨਜਮੈਂਟ ਅਤੇ ਸਰਕਾਰ ਵਲੋਂ ਅਜੇ ਤਕ ਕੁਝ ਨਹੀਂ ਕੀਤਾ ਗਿਆ। ਤੁਹਾਨੂੰ ਦਸ ਦੇਈਏ ਕੇ ਸਰਕਾਰੀ ਰਜਿੰਦਰਾ ਕਾਲਜ ਪੰਜਾਬ ਦੇ ਤਿੰਨ ਸਰਕਾਰੀ ਕਾਲਜਾਂ ਵਿਚੋਂ ਇੱਕ ਹੈ। ਜੋ ਕਿ ਕਾਂਗਰਸ ਦੀ ਸਰਕਾਰ ਦੇ ਰਾਜ ਵਿੱਚ ਹੀ ਬਣਾਇਆ ਗਿਆ ਸੀ । ਰਜਿੰਦਰ ਕਾਲਜ ਪੰਜਾਬ `ਚ ਕਾਫੀ ਮਸ਼ਹੂਰ ਕਾਲਜ਼ ਮੰਨਿਆ ਜਾਂਦਾ ਹੈ। ਭਾਵੇ ਸਿੱਖਿਆ ਦੇ ਮਾਮਲੇ `ਚ ਹੋਵੇ ਜਾ ਸ਼ਭਿਆਚਾਰਕ ਖੇਤਰ `ਚ ਕਾਲਜ਼ ਦੇ ਵਿਦਿਆਰਥੀ ਹਰ ਖੇਤਰ `ਚ ਮੱਲਾ ਮਾਰ ਦੇ ਹਨ।
govt rajindra collage
ਕਿਹਾ ਜਾ ਰਿਹਾ ਹੈ ਕੇ ਕਾਲਜ਼ ਵਿੱਚ ਤਕਰੀਬਨ ਚਾਰ ਤੋਂ ਪੰਜ ਹਜਾਰ ਵਿਦਿਆਰਥੀ ਪੜ੍ਦੇ ਹਨ । ਪਰ ਕਾਲਜ਼ ਵਿੱਚ ਸੁਰੱਖਿਆ ਵਿਵਸਥਾ ਦੇ ਪੂਰੇ ਪ੍ਰਬੰਧ ਨਹੀ ਹਨ।ਕਾਲਜ ਵਿਚ ਨਿਗਰਾਨੀ ਦੇ ਮੱਦੇਨਜਰ 16 ਕੈਮਰੇ ਲਗਾਏ ਗਏ ਹਨ । ਜਿਨ੍ਹਾਂ ਵਿਚੋਂ ਸਿਰਫ ਤਿੰਨ ਕੈਮਰੇ ਹੀ ਚਲਦੇ ਹੈ ।ਬਾਕੀ ਦੇ ਕੈਮਰੇ ਖ਼ਰਾਬ ਪਏ ਹਨ । ਪਰ ਕਾਲਜ ਮੈਂਨਜਮੇਂਟ ਵਲੋਂ ਕਾਲਜ ਵਿੱਚ ਹੁਣੇ ਤੱਕ ਕੈਮਰੇ ਠੀਕ ਨਹੀਂ ਕਰਵਾਏ । ਕਿਹਾ ਜਾ ਰਿਹਾ ਹੈ ਕੇ ਕਾਲਜ਼ ਵਿੱਚ ਨਵੇਂ ਵਿਦਿਆਰਥੀਆਂ ਦੀ ਕਾਂਉਸਲਿੰਗ ਚੱਲ ਰਹੀ ਹੈ ਪਰ ਕਾਲਜ ਵਿੱਚ ਆਉਣ ਵਾਲੇ ਵਿਦਿਆਰਥੀਆਂ ਲਈ ਕੋਈ ਸੁਰੱਖਿਆ ਵਿਵਸਥਾ ਨਹੀਂ ਹੈ ।
govt rajindra collage
ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਪਤਾ ਹੀ ਨਹੀ ਚੱਲ ਰਿਹਾ। ਦਸਿਆ ਜਾ ਰਿਹਾ ਹੈ ਕੇ ਕਾਲਜ ਵਿੱਚ ਤਿੰਨ ਮਹੀਨੇ ਤੋਂ ਪ੍ਰਿੰਸੀਪਲ ਦਾ ਪਦ ਵੀ ਖਾਲੀ ਪਿਆ ਹੈ। ਕਾਲਜ ਦੇ ਪੂਰਵ ਪ੍ਰਿੰਸੀਪਲ ਮੁਕੇਸ਼ ਅਗਰਵਾਲ ਅਪ੍ਰੈਲ ਦੇ ਅੰਤ ਵਿੱਚ ਰਿਟਾਇਰਡ ਹੋ ਗਏ ਸਨ । ਪਰ ਅਜੇ ਤਕ ਪੰਜਾਬ ਸਰਕਾਰ ਨੇ ਉਹਨਾਂ ਦੀ ਜਗਾ ਕੋਈ ਨਵਾਂ ਪ੍ਰਿੰਸੀਪਲ ਨਿਯੁਕਤ ਨਹੀਂ ਕੀਤਾ।ਵਿਦਿਆਰਥੀਆਂ ਦੀ ਮੰਗ ਹੈ ਕੇ ਜਲਦੀ ਤੋਂ ਜਲਦੀ ਸੁਰੱਖਿਆ ਦੇ ਨਿਯਮਾਂ ਨੂੰ ਅਪਣਾਇਆ ਜਾਵੇ, ਅਤੇ ਛੇਤੀ ਹੀ ਕਾਲਜ਼ ਦਾ ਨਵਾਂ ਪ੍ਰਿੰਸੀਪਲ ਨਿਯੁਕਤ ਕੀਤਾ ਜਾਵੇ।