Bagha Purana News : ਬਾਘਾ ਪੁਰਾਣਾ ’ਚ ਸਰਕਾਰੀ ਸਕੂਲ ’ਚੋਂ ਬੱਚਿਆਂ ਨੂੰ ਕੱਢਿਆ ਗਿਆ ਬਾਹਰ

By : BALJINDERK

Published : Jul 23, 2024, 5:10 pm IST
Updated : Jul 23, 2024, 5:10 pm IST
SHARE ARTICLE
ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ
ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ

Bagha Purana News : ਬੱਚਿਆਂ ’ਤੇ ਸਕੂਲ 'ਚ ਪੱਖੇ ਉਤਾਰਨ ਦੇ ਲਾਏ ਜਾ ਰਹੇ ਹਨ ਇਲਜ਼ਾਮ

Bagha Purana News : ਬਾਘਾ ਪੁਰਾਣਾ ਦੇ ਕੋਟਕਪੂਰਾ ਰੋਡ 'ਤੇ ਸਥਿਤ ਲੜਕਿਆਂ ਦੇ ਸਰਕਾਰੀ ਸਕੂਲ 'ਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਅਧਿਆਪਕ ਨੇ 100 ਦੇ ਕਰੀਬ ਵਿਦਿਆਰਥੀਆਂ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਅਤੇ ਸਕੂਲ ਦਾ ਮੁੱਖ ਗੇਟ ਅੰਦਰੋਂ ਬੰਦ ਕਰ ਦਿੱਤਾ। ਇਹ ਸਾਰੇ ਵਿਦਿਆਰਥੀ +1 ਅਤੇ +2 ਕਲਾਸ ਦੇ ਹਨ। ਸਕੂਲ ’ਚੋਂ ਬਾਹਰ ਕੱਢੇ ਗਏ ਵਿਦਿਆਰਥੀਆਂ ਨੇ ਸਕੂਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਕੂਲ ਸਟਾਫ਼ ’ਤੇ ਦੁਰਵਿਵਹਾਰ ਦੇ ਦੋਸ਼ ਵੀ ਲਾਏ। 
ਸਕੂਲ ਅਧਿਕਾਰੀਆਂ ਨੇ ਕੈਮਰਿਆਂ ਸਾਹਮਣੇ ਬੋਲਣ ਤੋਂ ਬਚਦੇ ਰਹੇ।  ਸਕੂਲ ’ਚ ਮੌਜੂਦ ਸਟਾਫ਼ ਨੇ ਇਸ ਮਾਮਲੇ ’ਤੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਸਕੂਲੋਂ ਬਾਹਰ ਕੱਢੇ ਗਏ ਬੱਚਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਕੂਲ ਦੇ ਅਧਿਆਪਕ ਨੇ ਸਾਲੇ ਬੈਗ ਸਕੂਲ ਅੰਦਰ ਰੱਖ ਕੇ ਸਾਨੂੰ ਬਾਹਰ ਕੱਢ ਦਿੱਤਾ। 

ਇਹ ਵੀ ਪੜੋ: Moga News : ਕਾਲੇ ਰੰਗ ਤੋਂ ਪ੍ਰੇਸ਼ਾਨ ਹੋ ਨਵ-ਵਿਆਹੁਤਾ ਨੇ ਨਹਿਰ 'ਚ ਛਾਲ ਮਾਰ ਕੀਤੀ ਖੁ.ਦ.ਕੁ.ਸ਼ੀ 

ਮਾਮਲੇ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਨ੍ਹਾਂ ਬੱਚਿਆਂ 'ਤੇ ਸਕੂਲ ਦੇ ਪੱਖੇ, ਕੈਮਰੇ ਆਦਿ ਸਮਾਨ ਨੂੰ ਤੋੜਨ ਅਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਭੰਨਤੋੜ ਕੋਈ ਹੋਰ ਕਰਦਾ ਹੈ ਤੇ ਸਾਡਾ ਨਾਂ ਬਦਨਾਮ ਕੀਤਾ ਜਾ ਰਿਹਾ ਹੈ। ਸਾਨੂੰ ਪ੍ਰਤੀ ਬੱਚਾ 100 ਰੁਪਏ ਜੁਰਮਾਨਾ ਵੀ ਕੀਤਾ ਗਿਆ ਅਤੇ ਕਈ ਬੱਚਿਆਂ ਨੇ ਡਰ ਦੀ ਵਜ੍ਹਾਂ ਕਾਰਨ ਜੁਰਮਾਨਾ ਭਰ ਦਿੱਤਾ। ਸਾਨੂੰ ਸਵੇਰੇ 8 ਵਜੇ ਬਾਹਰ ਕੱਢ ਦਿੱਤਾ ਗਿਆ। 
ਬੱਚਿਆਂ ਨੇ ਥਾਣੇ ’ਚ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਤਾਂ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ ਗਿਆ। ਫਿਰ ਵਿਧਾਇਕ ਦੇ ਦਫਤਰ ਗਏ ਤਾਂ ਉਥੋਂ ਵੀ ਕੋਈ ਸਪੱਸ਼ਟ ਹੱਲ ਨਹੀਂ ਨਿਕਲਿਆ। 

ਇਹ ਵੀ ਪੜੋ: Delhi News : ਓਮ ਬਿਰਲਾ ਦੀ ਧੀ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ 

ਇਕ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਸਕੂਲ ਸਟਾਫ਼ 'ਤੇ ਦੋਸ਼ ਲਾਇਆ ਕਿ ਅਧਿਆਪਕ ਉਸ ਨੂੰ ਹੱਥ 'ਤੇ ਕੜਾ ਅਤੇ ਸਿਰ 'ਤੇ ਦਮਾਲਾ ਪਾਉਣ ਨਹੀਂ ਦਿੰਦਾ ਅਤੇ ਹਰ ਰੋਜ਼ ਉਸ ਨੂੰ ਟੋਕਿਆ ਜਾਂਦਾ ਹੈ। 
ਬੱਚਿਆਂ ’ਚ ਇਹ ਡਰ ਸੀ ਕਿ ਜੇਕਰ ਮੀਡੀਆ ਨਾਲ ਗੱਲ ਕੀਤੀ ਤਾਂ ਸੰਭਵ ਹੈ ਕਿ ਸਕੂਲ ’ਚੋਂ ਸਾਡਾ ਨਾਂ ਕੱਟ ਦਿੱਤਾ ਜਾਵੇਗਾ।  
ਮਾਮਲਾ ਬਾਘਾ ਪੁਰਾਣਾ ਦੇ ਐਸਡੀਐਮ ਹਰਕੰਵਲਜੀਤ ਸਿੰਘ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲੋਂ ਬਾਹਰ ਕੱਢਣਾ ਸਮੱਸਿਆ ਦਾ ਹੱਲ ਨਹੀਂ ਹੈ। ਬੱਚਿਆਂ ਦੀ ਸੁਰੱਖਿਆ ਦਾ ਮਾਮਲਾ ਹੈ ਜਿਸ ਦੀ ਜਾਂਚ ਕੀਤੀ ਜਾਵੇਗੀ। 

ਇਹ ਵੀ ਪੜੋ: Budget 2024 : ਬਜਟ ਹਰ ਨਾਗਰਿਕ ਲਈ ਲੰਬੇ ਸਮੇਂ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਮਾਰਗ ਨੂੰ ਕਰਦਾ ਹੈ ਉਜਾਗਰ : ਸੁਨੀਲ ਜਾਖੜ

ਇਸ ਸਬੰਧੀ ਐਸਡੀਐਮ ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਕੂਲ ਦੀ ਮੁੱਖ ਅਧਿਆਪਕਾ ਨਾਲ ਗੱਲ ਕੀਤੀ ਹੈ, ਉਹ ਅੱਜ ਛੁੱਟੀ ’ਤੇ ਹਨ। ਉਨ੍ਹਾਂ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਜੋ ਵੀ ਸਾਹਮਣੇ ਆਇਆ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। 
ਐਸਡੀਐਮ ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਅਧਿਆਪਕ ਨਾਲ ਫੋਨ ’ਤੇ ਗੱਲ ਕੀਤੀ ਹੈ ਅਤੇ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਸਕੂਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤਾਂ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਬੁਲਾ ਕੇ ਗੱਲਬਾਤ ਕਰਕੇ ਮਾਮਲਾ ਹੱਲ ਕੀਤਾ ਜਾਵੇ। ਜੇਕਰ ਫਿਰ ਵੀ ਜਾਂਚ ’ਚ ਕੋਈ ਕਮੀ ਪਾਈ ਗਈ ਤਾਂ ਡੀਈਓ ਨੂੰ ਪੱਤਰ ਭੇਜਿਆ ਜਾਵੇਗਾ।

(For more news apart from Children were expelled from the government school of Bagha Purana  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement