
ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਤਿੰਨ ਮੈਂਬਰੀ ਟੀਮ ਹਫਤੇ ਤੋਂ ਕੇਰਲਾ ਵਿਚ- ਐਮ.ਪੀ. ਸਿੰਘ
ਚੰਡੀਗੜ•, 23 ਅਗਸਤ: ਹੜ ਦੀ ਮਾਰ ਹੇਠ ਆਏ ਕੇਰਲਾ ਸੂਬੇ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਹੁਣ ਤੱਕ 259 ਟਨ ਤੋਂ ਵੀ ਜ਼ਿਆਦਾ ਦੀ ਖਾਧ ਸਮੱਗਰੀ ਸਹਾਇਤਾ ਵੱਜੋਂ ਭੇਜੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਲ ਅਤੇ ਆਫਤ ਪ੍ਰਬੰਧਨ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਮਾਲ ਵਿਭਾਗ ਦੀ ਇਕ ਉੱਚ ਪੱਧਰੀ ਤਿੰਨ ਮੈਂਬਰੀ ਟੀਮ ਖਾਧ ਸਮੱਗਰੀ ਸਮੇਤ 18 ਅਗਸਤ ਨੂੰ ਕੇਰਲਾ ਭੇਜੀ ਗਈ ਸੀ ਜਿੱਥੇ ਉਹ ਇਕ ਹਫਤੇ ਤੋਂ ਰਾਹਤ ਕਾਰਜਾਂ ਸਬੰਧੀ ਕੇਰਲਾ ਅਤੇ ਪੰਜਾਬ ਵਿਚਕਾਰ ਤਾਲਮੇਲ ਵਿਚ ਰੁੱਝੀ ਹੋਈ ਹੈ।
ਮਾਲ ਅਤੇ ਆਫਤ ਪ੍ਰਬੰਧਨ ਮੰਤਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਰਲਾ ਹੜ• ਪੀੜ•ਤਾਂ ਲਈ 10 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਸੀ ਜਿਸ ਵਿਚੋਂ 5 ਕਰੋੜ ਰੁਪਏ ਕੇਰਲਾ ਦੇ ਮੁੱਖ ਮੰਤਰੀ ਰਾਹਤ ਫੰਡ ਵਿਚ ਤਬਦੀਲ ਕੀਤੇ ਗਏ ਹਨ ਜਦਕਿ ਬਾਕੀ ਦੀ ਰਾਸ਼ੀ ਨਾਲ ਖਾਧ ਸਮੱਗਰੀ ਭੇਜੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਹਵਾਈ ਫੌਜ ਦੇ 9 ਜਹਾਜ਼ਾਂ ਰਾਹੀਂ ਪਹਿਲਾਂ ਤੋਂ ਹੀ ਤਿਆਰ ਭੋਜਨ ਦੇ ਪੈਕਟ, ਬਿਸਕੁਟ, ਰਸ, ਚੀਨੀ, ਚਾਹ, ਸੁੱਕਾ ਦੁੱਧ ਅਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਭੇਜੀਆਂ ਗਈਆਂ ਹਨ। ਸ੍ਰੀ ਸਰਕਾਰੀਆ ਨੇ ਅੱਗੇ ਦੱਸਿਆ ਕਿ ਪੰਜਾਬ ਵੱਲੋਂ ਭੇਜੀ ਗਈ ਖਾਧ ਸਮੱਗਰੀ ਹਵਾਈ ਫੌਜ ਦੇ ਜਹਾਜ਼ਾਂ ਵਿਚੋਂ ਲਾਹੁਣ ਵੇਲੇ ਕੇਰਲਾ ਵਾਸੀਆਂ ਵੱਲੋਂ 'ਥੈਕਸ ਫਾਰ ਪੰਜਾਬ (ਧੰਨਵਾਦ ਪੰਜਾਬ)' ਦੇ ਨਾਅਰਿਆਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਭਾਵੁਕ ਕਰ ਦਿੱਤਾ ਹੈ।
ਉਨ•ਾਂ ਕਿਹਾ ਕਿ ਸ਼ੋਸ਼ਲ ਮੀਡੀਆ 'ਤੇ ਵਾਈਰਲ ਹੋਈ ਇਸ ਵੀਡੀਓ ਨੇ ਸਾਡੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ। ਉਨ•ਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜ਼ਰੂਰਤ ਦੇ ਅਨੁਸਾਰ ਕੇਰਲਾ ਲਈ ਹੋਰ ਰਾਹਤ ਸਮੱਗਰੀ ਵੀ ਇਕੱਤਰ ਕੀਤੀ ਜਾਵੇਗੀ। ਮਾਲ ਅਤੇ ਆਫਤ ਪ੍ਰਬੰਧਨ ਮੰਤਰੀ ਨੇ ਰਾਹਤ ਕਾਰਜਾਂ ਵਿੱਚ ਪੰਜਾਬੀਆਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ। ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮ.ਪੀ. ਸਿੰਘ ਨੇ ਦੱਸਿਆ ਕਿ ਪੰਜਾਬ ਵੱਲੋਂ ਕੇਰਲਾ ਭੇਜੀ ਗਈ
ਤਿੰਨ ਮੈਂਬਰੀ ਟੀਮ ਵਿਚ ਮਾਲ ਵਿਭਾਗ ਦੇ ਲੈਂਡ ਰਿਕਾਰਡਜ਼ ਦੇ ਡਾਇਰੈਕਟਰ ਸ੍ਰੀ ਬਸੰਤ ਗਰਗ, ਫਿਲੌਰ ਦੇ ਤਹਿਸੀਲਦਾਰ ਸ੍ਰੀ ਤਪਨ ਭਨੋਟ ਅਤੇ ਫਤਹਿਗੜ• ਸਾਹਿਬ ਦੇ ਤਹਿਸੀਲਦਾਰ ਸ੍ਰੀ ਗੁਰਜਿੰਦਰ ਸਿੰਘ ਸ਼ਾਮਲ ਹਨ। ਉਨ•ਾਂ ਕਿਹਾ ਕਿ ਇਹ ਟੀਮ ਤਿਰੂਵਨੰਤਪੁਰਮ ਵਿਖੇ ਤਾਇਨਾਤ ਹੈ ਜੋ ਕਿ ਰਾਹਤ ਕਾਰਵਾਈਆਂ ਨੂੰ ਵਧੀਆ ਤਰੀਕੇ ਨਾਲ ਅੰਜ਼ਾਮ ਦੇਣ ਲਈ ਕੇਰਲ ਸਰਕਾਰ ਨਾਲ ਤਾਲਮੇਲ ਵਿੱਚ ਹੈ। ਫੋਟੋ ਕੈਪਸ਼ਨ- ਪੰਜਾਬ ਸਰਕਾਰ ਵੱਲੋਂ ਭੇਜੀ ਗਈ ਖਾਧ ਸਮੱਗਰੀ ਨੂੰ ਤਿਰੂਵਨੰਤਪੁਰਮ ਹਵਾਈ ਅੱਡੇ ਵਿਖੇ ਹਵਾਈ ਫੌਜ ਦੇ ਜਹਾਜ਼ 'ਚੋਂ ਉਤਾਰਦੇ ਹੋਏ ਕੇਰਲਾ ਦੇ ਕਾਲਜ ਵਿਦਿਆਰਥੀ।
ਬਾਕਸ ਨਿਊਜ਼ਸ਼ੋਸ਼ਲ ਮੀਡੀਆ ਦੀ ਤਾਕਤ ਅਤੇ ਵਿਦਿਆਰਥੀਆਂ ਦਾ ਜਜ਼ਬਾ: ਪੰਜਾਬ ਤੋਂ ਗਈ ਟੀਮ ਨੇ ਦੱਸਿਆ ਕਿ ਜਦੋਂ ਵੀ ਰਾਹਤ ਸਮੱਗਰੀ ਵਾਲਾ ਕੋਈ ਜਹਾਜ਼ ਤਿਰੂਵਨੰਤਪੁਰਮ ਹਵਾਈ ਅੱਡੇ 'ਤੇ ਪਹੁੰਚਣ ਵਾਲਾ ਹੁੰਦਾ ਹੈ ਤਾਂ ਉੱਥੋਂ ਦੇ ਡਿਪਟੀ ਕਮਿਸ਼ਨਰ ਵੱਲੋਂ ਫੇਸਬੁੱਕ ਉੱਤੇ ਇਸ ਸਬੰਧੀ ਜਾਣਕਾਰੀ ਪਾ ਦਿੱਤੀ ਜਾਂਦੀ ਹੈ। ਨਾਲ ਹੀ ਲਿਖ ਦਿੱਤਾ ਜਾਂਦਾ ਹੈ ਕਿ ਸਮਾਨ ਲਾਹੁਣ ਵਾਲੇ ਵਾਲੰਟੀਅਰ ਹਵਾਈ ਅੱਡੇ 'ਤੇ ਪਹੁੰਚ ਸਕਦੇ ਹਨ।
ਭਾਵੇਂ ਦਿਨ ਹੋਵੇ ਜਾਂ ਰਾਤ, ਕਾਲਜ ਵਿਦਿਆਰਥੀ ਵੱਡੀ ਗਿਣਤੀ ਵਿਚ ਮਦਦ ਲਈ ਆ ਜਾਂਦੇ ਹਨ। ਉਨ•ਾਂ ਦੱਸਿਆ ਕਿ ਸਮਾਨ ਲਾਹੁਣ, ਛਾਂਟਣ ਅਤੇ ਵੰਡਣ ਦਾ ਕੰਮ ਕਾਲਜ ਵਿਦਿਆਰਥੀ ਨਿਰਸਵਾਰਥ ਅਤੇ ਪੂਰੇ ਉਤਸ਼ਾਹ ਨਾਲ ਕਰ ਰਹੇ ਹਨ।ਉਨ•ਾਂ ਕਿਹਾ ਕਿ ਇਸ ਦੌਰਾਨ ਅਨੁਸ਼ਾਸ਼ਨ ਵੀ ਵੇਖਣਯੋਗ ਅਤੇ ਪ੍ਰਸੰਸਾਯੋਗ ਹੁੰਦਾ ਹੈ। 'ਧੰਨਵਾਦ ਪੰਜਾਬ' ਦੇ ਨਾਅਰਿਆਂ ਵਿਚਕਾਰ ਹਵਾਈ ਜਹਾਜ਼ 'ਚੋਂ ਸਮਾਨ ਲਾਹੁਣ ਵਾਲੀ ਵੀਡੀਓ ਵਿਚ ਵੀ ਸਾਰੇ ਨੌਜਵਾਨ ਕੇਰਲਾ ਦੇ ਕਾਲਜ ਵਿਦਿਆਰਥੀ ਹੀ ਹਨ।