
ਕਪੂਰਥਲਾ, ਬਠਿੰਡਾ, ਨਾਭਾ ਤੇ ਦਿੜ•ਬਾ ਵਿੱਚ ਹੋਈ ਕਾਰਵਾਈ
ਚੰਡੀਗੜ•, 23 ਅਗਸਤ : ਖੁਰਾਕ ਸੁਰੱਖਿਆ ਟੀਮਾਂ ਨੇ ਮਿਲਾਵਟੀ ਖੁਰਾਕੀ ਵਸਤਾਂ ਨੂੰ ਰੋਕਣ ਦੇ ਮਕਸਦ ਨਾਲ ਚਲਾਈ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਵੀ ਪੰਜਾਬ ਭਰ ਵਿੱਚ ਕਈ ਥਾਈਂ ਛਾਪੇ ਮਾਰੇ।ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਕਪੂਰਥਲਾ ਵਿੱਚ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਬੋਰਡ ਨਾਲ ਮਿਲ ਕੇ ਅੱਜ ਤੜਕੇ 4:15 ਵਜੇ ਪਹਿਲਵਾਨ ਡੇਅਰੀ ਵਿੱਚ ਜਾਂਚ ਕੀਤੀ ਗਈ
ਅਤੇ ਤਿੰਨ ਕੁਇੰਟਲ ਦੇਸੀ ਘਿਓ ਤੇ ਇਕ ਕੁਇੰਟਲ ਪਨੀਰ ਬਰਾਮਦ ਕੀਤਾ ਗਿਆ, ਜੋ ਘਟੀਆ ਕੁਆਲਟੀ ਦਾ ਜਾਪਦਾ ਸੀ।ਇਸ ਦੌਰਾਨ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਨਾਲ ਮਿਲ ਕੇ ਨਾਭਾ ਦੀ ਸਰਕੂਲਰ ਰੋਡ ਉਤੇ ਉਤਮ ਡੇਅਰੀ ਵਿੱਚ ਛਾਪਾ ਮਾਰਿਆ ਗਿਆ, ਜਿਸ ਦੌਰਾਨ ਦੁੱਧ ਤੇ ਕਰੀਮ ਦੇ ਦੋ-ਦੋ ਅਤੇ ਪਨੀਰ ਦਾ ਇਕ ਨਮੂਨਾ ਭਰਿਆ ਗਿਆ। ਇਸ ਚੈਕਿੰਗ ਦੌਰਾਨ ਬੱਸ ਸਟੈਂਡ, ਨਾਭਾ ਨੇੜੇ ਥੂਹੀ ਰੋਡ ਉਤੇ ਹਰਦਮ ਮਿਲਕ ਕੁਲੈਕਸ਼ਨ ਸੈਂਟਰ ਉਤੇ ਵੀ ਛਾਪਾ ਮਾਰਿਆ ਗਿਆ
ਪਰ ਉਥੋਂ ਦੁੱਧ ਜਾਂ ਕੋਈ ਦੁੱਧ ਉਤਪਾਦ ਨਹੀਂ ਮਿਲਿਆ।ਖੁਰਾਕ ਸੁਰੱਖਿਆ ਟੀਮ ਨੇ ਸੰਗਰੂਰ ਦੇ ਦਿੜਬਾ ਵਿੱਚ ਆਰ.ਆਰ. ਮਿਲਕ ਸੈਂਟਰ ਉਤੇ ਛਾਪਾ ਮਾਰਿਆ ਅਤੇ ਨਮੂਨੇ ਭਰੇ ਗਏ। ਫਤਹਿਗੜ• ਸਾਹਿਬ ਜ਼ਿਲ•ੇ ਦੀ ਤਹਿਸੀਲ ਖਮਾਣੋਂ ਦੇ ਪਿੰਡ ਉੱਚਾ ਜਟਾਣਾ ਵਿੱਚ ਵੀ ਇਹੀ ਕਾਰਵਾਈ ਕੀਤੀ ਗਈ। ਮੋਗਾ ਵਿੱਚ ਇਕ ਵਾਹਨ ਨੂੰ ਰੋਕ ਕੇ ਉਸ ਵਿੱਚੋਂ ਘਟੀਆ ਕੁਆਲਟੀ ਦੇ 20 ਕਿਲੋ ਰਸਗੁੱਸੇ ਬਰਾਮਦ ਕੀਤੇ ਗਏ,
ਜੋ ਤਲਵੰਡੀ ਵਿੱਚ ਸਪਲਾਈ ਕੀਤੇ ਜਾਣੇ ਸਨ।ਖੁਰਾਕ ਸੁਰੱਖਿਆ ਟੀਮ ਨੇ ਬਠਿੰਡਾ ਵਿੱਚ ਮਠਿਆਈ ਦੀਆਂ ਦੁਕਾਨਾਂ ਨੂੰ ਸਪਲਾਈ ਦੇਣ ਵਾਲੇ ਸਪਲਾਇਰਾਂ ਉਤੇ ਛਾਪੇ ਮਾਰੇ ਅਤੇ 835 ਕਿਲੋ ਬਰਫ਼ੀ, 275 ਕਿਲੋ ਸਪਰੇਟਾ ਪਾਊਡਰ, 120 ਕਿਲੋ ਮਿਲਕ ਕੇਕ, 600 ਕਿਲੋ ਪਤੀਸਾ ਤੇ 230 ਕਿਲੋ ਲੱਡੂ ਬਰਾਮਦ ਕੀਤੇ ਗਏ।ਇਹ ਸਾਰੇ ਨਮੂਨੇ ਅਗਲੇਰੀ ਜਾਂਚ ਲਈ ਸਟੇਟ ਲੈਬਾਰਟਰੀ ਖਰੜ ਵਿੱਚ ਭੇਜ ਦਿੱਤੇ ਗਏ।