ਰਾਤ ਨੂੰ ਮਾਰੇ ਛਾਪਿਆਂ 'ਚ ਕਈ ਕੁਇੰਟਲ ਨਕਲੀ ਪਨੀਰ ਅਤੇ ਦੁੱਧ ਫੜਿਆ
Published : Aug 23, 2018, 9:53 am IST
Updated : Aug 23, 2018, 9:53 am IST
SHARE ARTICLE
Food Safety and Dairy Development teams during raids
Food Safety and Dairy Development teams during raids

ਫ਼ੂਡ ਸੇਫ਼ਟੀ ਤੇ ਡੇਅਰੀ ਵਿਕਾਸ ਦੀਆਂ ਟੀਮਾਂ ਨੇ ਬੀਤੀ ਦੇਰ ਰਾਤ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਛਾਪੇ ਮਾਰੇ..............

ਚੰਡੀਗੜ੍ਹ : ਫ਼ੂਡ ਸੇਫ਼ਟੀ ਤੇ ਡੇਅਰੀ ਵਿਕਾਸ ਦੀਆਂ ਟੀਮਾਂ ਨੇ ਬੀਤੀ ਦੇਰ ਰਾਤ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਛਾਪੇ ਮਾਰੇ। ਜ਼ਿਲ੍ਹਾ ਪਟਿਆਲਾ ਦੀ ਨਾਭਾ ਤਹਿਸੀਲ ਵਿਚ ਪੈਂਦੇ ਪਿੰਡ ਖੋਖ ਵਿਚ ਦੀਪ ਡੇਅਰੀ ਵਿਚ ਰਾਤ 11:30 ਵਜੇ ਛਾਪਾ ਮਾਰ ਕੇ 8 ਕੁਇੰਟਲ ਨਕਲੀ ਦੁੱਧ, 12 ਕੁਇੰਟਲ ਪਨੀਰ, 130 ਕਿਲੋ ਕਰੀਮ ਬਰਾਮਦ ਕੀਤੀ ਗਈ ਅਤੇ ਮੁਸ਼ਕੇ ਹੋਏ ਦੁੱਧ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ। ਬਰਾਮਦ ਕੀਤੇ ਪਨੀਰ, ਕਰੀਮ ਅਤੇ ਦੁੱਧ ਦੇ ਸੈਂਪਲ ਲੈ ਲਏ ਗਏ ਹਨ। ਇਸੇ ਤਰ੍ਹਾਂ ਪਿੰਡ ਸੰਗਤਪੁਰ ਭੌਂਕੀ ਵਿÎਚ ਵੀ ਪੁਲਿਸ ਦੀ ਸਹਾਇਤਾ ਨਾਲ ਸਵੇਰੇ 12:15 ਦੇ ਕਰੀਬ ਛਾਪਾ ਮਾਰ ਕੇ  90 ਕਿਲੋ ਨਕਲੀ ਪਨੀਰ, 1400 ਕਿਲੋ ਦੁੱਧ,

25 ਕਿਲੋ ਸੁੱਕਾ ਦੁੱਧ ਪਾਊਡਰ ਦੀਆਂ 18 ਖ਼ਾਲੀ ਬੋਰੀਆਂ ਅਤੇ ਦੋ ਬੋਰੀਆਂ ਸੁੱਕਾ ਦੁੱਧ ਬਰਾਮਦ ਕੀਤਾ ਗਿਆ। ਪਨੀਰ ਅਤੇ ਦੁੱਧ ਦੇ ਸੈਂਪਲ ਲੈ ਲਏ ਗਏ ਹਨ।
ਇਹ ਸਾਰੀ ਸੈਂਪਲਿੰਗ ਤੇ ਬਰਾਮਦਗੀ ਸਵੇਰੇ 4:15 ਦੇ ਕਰੀਬ ਮੁਕੰਮਲ ਹੋਈ। ਰੋਪੜ ਦੇ ਪਿੰਡ ਬੂਰਮਾਜਰਾ ਦੀ ਕੰਗ ਡੇਅਰੀ ਤੋਂ 12 ਕੁਇੰਟਲ ਨਕਲੀ ਪਨੀਰ, 200 ਲਿਟਰ ਨਕਲੀ ਦੁੱਧ, 125 ਕਿਲੋ ਕ੍ਰੀਮ, 535 ਕਿਲੋ ਨਕਲੀ ਦਹੀ, 10 ਕਿਲੋ ਮੱਖਣ ਬਰਾਮਦ ਕੀਤਾ ਗਿਆ। 7 ਸੈਂਪਲ ਲਏ ਗਏ ਅਤੇ ਡੇਅਰੀ ਵਿਚ ਪਏ ਸਾਰੇ ਸਟਾਕ ਅਤੇ ਡੇਅਰੀ ਨੂੰ ਸੀਲ ਕਰ ਦਿਤਾ ਗਿਆ। ਡੇਅਰੀ ਮਾਲਕਾਂ ਕੋਲ ਵਸਤਾਂ ਨੂੰ ਵੇਚਣ ਲਈ ਕੋਈ ਲਾਇਸੈਂਸ ਵੀ ਨਹੀਂ ਸੀ।

ਇਸੇ ਤਰ੍ਹਾਂ ਸਵੇਰੇ ਸੁਵੱਖਤੇ ਦੀ ਜਾਂਚ ਦੌਰਾਨ ਜਲੰਧਰ  ਦੀ  ਫ਼ੂਡ ਸੇਫਟੀ ਟੀਮ ਵਲੋਂ ਆਈ-20 ਕਾਰ ਨੰਬਰ ਪੀਬੀ06-5669 ਨੂੰ ਨਕਲੀ ਦੁੱਧ ਅਤੇ ਦੁੱਧ ਪਦਾਰਥਾਂ ਨੂੰ ਵੰਡਦਿਆਂ ਹੈਪੀ ਸਵੀਟ ਸ਼ਾਪ ਆਦਮਪੁਰ ਤੋਂ ਕਾਬੂ ਕੀਤਾ ਗਿਆ। ਜਾਂਚ ਦੌਰਾਨ ਕਾਰ ਦੀ ਪਿਛਲੀ ਸੀਟ ਅਤੇ ਡਿੱਕੀ 'ਚ ਨਕਲੀ ਪਨੀਰ ਵੇਖਿਆ ਗਿਆ। ਕਾਰ ਦਾ ਡਰਾਈਵਰ ਮੌਕੇ 'ਤੇ ਫ਼ਰਾਰ ਹੋ ਗਿਆ। ਉਸ ਦਾ ਪਿੱਛਾ ਵੀ ਕੀਤਾ ਗਿਆ ਪਰ ਤੇਜ਼ ਰਫ਼ਤਾਰ ਹੋਣ ਕਰ ਕੇ ਉਹ ਕਾਬੂ ਨਹੀਂ ਆ ਸਕਿਆ। ਕਾਰ ਮਾਲਕ ਵਿਰੁਧ ਤਫ਼ਤੀਸ਼ ਸ਼ੁਰੂ ਕਰ ਦਿਤੀ ਗਈ ਹੈ ਅਤੇ ਦੋਸ਼ੀ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਤਰਨਤਾਰਨ ਵਿਚ ਵੀ ਜੰਡਿਆਲਾ ਰੋਡ ਤੋਂ 300 ਕਿਲੋ ਨਕਲੀ ਖੋਇਆ, ਬਰਫ਼ੀ, ਮਿਲਕ ਕੇਕ, ਲੱਡੂ ਤੇ ਪਿਸਤੇ ਨਾਲ ਲੱਦਿਆ ਵਾਹਨ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਜੰਡੂ ਸਿੰਘਾ ਦੇ ਚਿਲਿੰਗ ਸੈਂਟਰ ਦੀ ਜਾਂਚ ਦੌਰਾਨ ਅਣ-ਪੁਣਿਆ ਦੁੱਧ ਬਰਾਮਦ ਹੋਇਆ। ਇਸ ਸਬੰਧੀ ਫ਼ੂਡ ਬਿਜ਼ਨਿਸ ਆਪਰੇਟਰ ਨੂੰ ਹਦਾਇਤ ਕੀਤੀ ਗਈ ਕਿ ਉਹ ਦੁੱਧ ਪੁਣ ਕੇ ਟੈਂਕਰ ਵਿਚ ਪਾਏ। ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋ ਦੇ ਖੋਆ ਬਰਫ਼ੀ ਸਟੋਰ ਦੀ ਜਾਂਚ ਦੌਰਾਨ 1.5 ਕੁਇੰਟਲ ਨਕਲੀ ਬਰਫ਼ੀ ਅਤੇ ਢੋਡਾ ਬਰਾਮਦ ਕੀਤਾ ਗਿਆ। ਖੋਇਆ ਬਰਫ਼ੀ ਫ਼ਾਜ਼ਿਲਕਾ ਤੋਂ ਅਤੇ ਢੋਡਾ ਬਰਫ਼ੀ ਚੰਡੀਗੜ੍ਹ ਦੇ ਦੜੀਆ ਤੋਂ ਲਿਆਂਦੀ ਗਈ ਹੈ।

ਉਸ ਨੇ ਇਹ ਬਰਫੀ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਛੋਟੇ ਦੁਕਾਨਦਾਰਾਂ ਨੂੰ ਵੇਚਣੀ ਸੀ। ਗੜ੍ਹਸ਼ੰਕਰ ਦੀ ਬੀਕਾਨੇਰੀ ਸਵੀਟ ਸ਼ਾਪ ਦੀ ਜਾਂਚ ਤੇ ਸੈਂਪਲਿੰਗ ਦੌਰਾਨ 100 ਕਿਲੋ ਮਿਲਾਵਟੀ ਤੇ ਹਲਕੇ ਦਰਜੇ ਦਾ ਖੋਇਆ ਬਰਾਮਦ ਕੀਤਾ ਗਿਆ।  ਫ਼ਿਰੋਜ਼ਪੁਰ ਵਿਚ ਵੀ ਏਡੀਸੀ(ਜੀ) ਦੀ ਨਿਗਰਾਨੀ ਵਿਚ ਦੁੱਧ, ਖੋਇਆ ਤੇ ਪਨੀਰ ਦੇ ਸੈਂਪਲ ਲਏ ਗਏ ਅਤੇ 40 ਕਿਲੋ ਸਿੰਥੈਟਿਕ ਖੋਇਆ ਮੌਕੇ 'ਤੇ ਨਸ਼ਟ ਵੀ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement