ਯੂ.ਟੀ. ਸਿਖਿਆ ਵਿਭਾਗ ਨੇ ਖੋਲ੍ਹਿਆ ਨੌਕਰੀਆਂ ਦਾ ਪਟਾਰਾ
Published : Aug 23, 2018, 10:58 am IST
Updated : Aug 23, 2018, 10:58 am IST
SHARE ARTICLE
Chandigarh Secretariat
Chandigarh Secretariat

ਯੂ.ਟੀ. ਦੇ ਸਿਖਿਆ ਵਿਭਾਗ ਵਲੋਂ  ਸ਼ਹਿਰ ਦੇ 100 ਤੋਂ ਵੱਧ ਸਰਕਾਰੀ ਸਕੂਲਾਂ ਲਈ ਨਵੇਂ ਸਿਰੇ ਤੋਂ 600 ਤੋਂ ਵੱਧ ਅਧਿਆਪਕਾਂ ਦੀ ਭਰਤੀ ਕਰਨ ਜਾ ਰਿਹਾ ਹੈ............

ਚੰਡੀਗੜ੍ਹ : ਯੂ.ਟੀ. ਦੇ ਸਿਖਿਆ ਵਿਭਾਗ ਵਲੋਂ  ਸ਼ਹਿਰ ਦੇ 100 ਤੋਂ ਵੱਧ ਸਰਕਾਰੀ ਸਕੂਲਾਂ ਲਈ ਨਵੇਂ ਸਿਰੇ ਤੋਂ 600 ਤੋਂ ਵੱਧ ਅਧਿਆਪਕਾਂ ਦੀ ਭਰਤੀ ਕਰਨ ਜਾ ਰਿਹਾ ਹੈ। ਸਿਟੀ ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਇਸ ਵਿਚ 417 ਅਸਾਮੀਆਂ ਟਰੇਡ ਗਰੈਜੂਏਟ ਅਤੇ 194 ਜੂਨੀਅਰ ਜੇ.ਬੀ.ਟੀ. ਗ੍ਰੇਡ 'ਚ ਅਸਾਮੀਆਂ ਭਰੀਆਂ ਜਾਣਗੀਆਂ। 2014 ਦਾ ਅਧਿਆਪਕ ਪੇਪਰ ਲੀਕ ਘੋਟੇਲੇ ਦੇ ਪੂਰੇ ਚਾਰ ਸਾਲਾਂ ਬਾਅਦ ਸਿਖਿਆ ਵਿਭਾਗ ਵਲੋਂ ਇਹ ਭਰਤੀ ਕੀਤੀ ਜਾ ਰਹੀ ਹੈ। ਸ਼ਹਿਰ ਦੇ ਸਕੂਲਾਂ ਦੇ ਨਤੀਜੇ ਬਿਲਕੁਲ ਜ਼ੀਰੋ ਆਉਣ ਲੱਗੇ ਹਨ। 

ਪ੍ਰਸ਼ਾਸਨ ਵਲੋਂ ਇਸ ਭਰਤੀ ਦੀ ਪ੍ਰਕਿਰਿਆ ਸਤੰਬਰ ਤਕ ਸ਼ੁਰੂ ਕਰ ਦਿਤੀ ਜਾਵੇਗੀ ਅਤੇ 31 ਦਸੰਬਰ ਤਕ ਅਧਿਆਪਕਾਂ ਦੀ ਭਰਤੀ ਮੁਕੰਮਲ ਕਰਨ ਦੇ ਅਸਾਰ ਹਨ। ਪ੍ਰਸ਼ਾਸਨ ਦੇ ਉੱਚ ਪਧਰੀ ਸੂਤਰਾਂ ਅਨੁਸਾਰ ਇਸ ਭਰਤੀ ਲਈ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਅਤੇ ਰਿਸਰਚ ਸੈਕਟਰ-26 (ਨਾਈਪਰ) ਦੁਆਰਾ ਕੀਤੇ ਜਾਣ ਦੀ ਯੋਜਨਾ ਉਲੀਕੀ ਗਈ ਹੈ। ਚੰਡੀਗੜ੍ਹ ਸਿਖਿਆ ਵਿਭਾਗ ਵਲੋਂ ਇਹ ਨਵੀਂ ਭਰਤੀ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੁਆਰਾ ਮੁਕੱਰਰ ਕਿਸੇ ਏਜੰਸੀ ਵਲੋਂ ਕਰਾਉਣ ਦੀ ਯੋਜਨਾ ਬਦਾਈ ਸੀ

ਪਰ ਸੂਤਰਾਂ ਅਨੁਸਾਰ ਹੁਣ ਹਾਈ ਕੋਰਟ ਨੇ ਇਸ ਭਰਤੀ ਪ੍ਰਕਿਰਿਆ ਵਿਚ ਖ਼ੁਦ ਦਖ਼ਲ ਦੇਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਪ੍ਰਸ਼ਾਸਨ ਨਾਈਪਰ ਸੰਸਥਾ ਕੋਲੋਂ ਭਰਤੀ ਕਰਵਾਏਗੀ। ਇਸ ਭਰਤੀ ਲਈ ਪੰਜਾਬ, ਹਰਿਆਣਾ, ਦਿੱਲੀ ਅਤੇ ਹਿਮਾਚਲ ਤੋਂ ਅਧਿਆਪਕਾਂ ਦੀ ਭਰਤੀ ਲਈ ਕਈ ਹਜ਼ਾਰ ਬੇਰੁਜ਼ਗਾਰ ਮੁੰਡੇ-ਕੁੜੀਆਂ ਦੀਆਂ ਅਰਜ਼ੀਆਂ ਪੁੱਜਣ ਦੀ ਉਮੀਦ ਹੈ। 

ਦੱਸਣਯੋਗ ਹੈ ਕਿ 2014 ਵਿਚ ਚੰਡੀਗੜ੍ਹ ਸਿਖਿਆ ਵਿਭਾਗ ਵਲੋਂ ਅਪਣੇ ਅਧੀਨ ਸਰਕਾਰੀ ਸਕੂਲਾਂ ਵਿਚ ਜਿਹੜੇ ਅਧਿਆਪਕ ਭਰਤੀ ਕਰਨੇ ਸਨ, ਉਨ੍ਹਾਂ ਲਈ ਪੇਪਰ ਲੀਕ ਘੋਟਾਲਾ ਹੋਣ ਕਾਰਨ ਮਾਮਲਾ ਅਦਾਲਤ ਵਿਚ ਕਾਫ਼ੀ ਲੰਮਾ ਲਟਕਦਾ ਰਿਹਾ। ਹੁਣ ਉਨ੍ਹਾਂ ਨੂੰ ਨੌਕਰੀਆਂ ਤੋਂ ਫ਼ਾਰਗ ਕਰ ਦਿਤਾ ਸੀ ਪਰ ਉਨ੍ਹਾਂ ਵਿਚੋਂ ਅਦਾਲਤ ਵਲੋਂ ਕੁੱਝ ਅਧਿਆਪਕਾਂ ਨੂੰ ਸਟੇਅ ਦੇ ਦਿਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement