
ਕਹਿੰਦਾ-ਮਿਹਨਤ ਕਰਕੇ ਖਾਨੇ ਆਂ, ਅੱਜ ਤਕ ਕਿਸੇ ਅੱਗੇ ਹੱਥ ਨ੍ਹੀਂ ਅੱਡਿਆ
ਅੰਮ੍ਰਿਤਸਰ: ਸਿੱਖ ਭਾਵੇਂ ਕਿੰਨਾ ਹੀ ਗ਼ਰੀਬ ਕਿਉਂ ਨਾ ਹੋਵੇ ਪਰ ਕਦੇ ਲੋਕਾਂ ਅੱਗੇ ਹੱਥ ਅੱਡ ਕੇ ਭੀਖ ਨਹੀਂ ਮੰਗਦਾ। ਇਸੇ ਲਈ ਤਾਂ ਸਿੱਖ ਕੌਮ ਨੂੰ ਵੱਖਰੀ ਤੇ ਨਿਆਰੀ ਕੌਮ ਹੋਣ ਦਾ ਮਾਣ ਹਾਸਲ ਐ। ਕੌਮ ਦੇ ਇਸੇ ਨਿਆਰੇਪਣ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਕ ਛੋਲੇ ਵੇਚਣ ਵਾਲੇ ਗ਼ਰੀਬ ਸਿੱਖ ਬੱਚੇ ਨੇ ਬਿਨਾਂ ਸਮਾਨ ਖ਼ਰੀਦੇ ਪੈਸੇ ਦੇਣ ਵਾਲੇ ਨੂੰ ਇਹ ਆਖ ਦਿੱਤਾ ''ਭਾਜੀ ਮਿਹਨਤ ਕਰਕੇ ਖਾਨੇ ਆਂ, ਅੱਜ ਤਕ ਕਿਸੇ ਅੱਗੇ ਹੱਥ ਨ੍ਹੀਂ ਅੱਡਿਆ।''
Manpreet Singh
ਇਹ ਵੀਡੀਓ ਗੁਰੂ ਨਗਰੀ ਅੰਮ੍ਰਿਤਸਰ ਦੀ ਹੈ, ਜਿਸ ਨੂੰ ਭਾਈ ਸਰਬਜੀਤ ਸਿੰਘ ਨੂਰਪੁਰੀ ਅਤੇ ਸਾਥੀਆਂ ਵੱਲੋਂ ਬਣਾਇਆ ਗਿਆ ਜੋ ਕਿਸੇ ਕੰਮ ਲਈ ਉਥੋਂ ਲੰਘੇ ਜਾ ਰਹੇ ਸਨ। ਇਸ ਬੱਚੇ ਦੀਆਂ ਦੋ ਵੱਡੀਆਂ ਭੈਣਾਂ ਨੇ ਜਦਕਿ ਮਾਂ ਇਸ ਦੁਨੀਆ ਵਿਚ ਨਹੀਂ ਰਹੀ। ਪਿਤਾ ਸਬਜ਼ੀ ਦਾ ਕੰਮ ਕਰਦਾ ਸੀ, ਪਰ ਉਹ ਵੀ ਕਿਸੇ ਕਾਰਨ ਕਰਕੇ ਠੱਪ ਹੋ ਗਿਆ।
Manpreet Singh
ਦੱਸ ਦਈਏ ਕਿ ਇਸ ਤੋਂ ਪਹਿਲਾਂ ਇਕ ਐਨਕਾਂ ਵੇਚਣ ਵਾਲੇ ਸਿੱਖ ਬੱਚੇ ਦੀ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋਈ ਸੀ, ਜਿਸ ਨੇ ਬਿਨਾਂ ਸਮਾਨ ਵੇਚੇ ਪੈਸੇ ਲੈਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਸੀ ਕਿ ਉਹ ਸਮਾਨ ਵੇਚ ਕੇ ਹੀ ਪੈਸੇ ਲਵੇਗਾ। ਐਨਕਾਂ ਵੇਚਣ ਵਾਲਾ ਬੱਚੇ ਦੇ ਦੋ ਬੋਲਾਂ ਨਾਲ ਹੀ ਪੂਰੀ ਦੁਨੀਆ ਨੂੰ ਅਪਣਾ ਫ਼ੈਨ ਬਣਾ ਲਿਆ। ਇਸ ਬੱਚੇ ਨੇ ਕਿਹਾ ਸੀ ਕਿ ਸਿੱਖ ਕਦੇ ਭੀਖ ਨਹੀਂ ਮੰਗਦੇ ਤੇ ਅੱਜ ਇਹੀ ਬੋਲ ਇਸ ਬੱਚੇ ਦਾ ਘਰ ਬਣਵਾ ਰਹੇ ਹਨ।
Manpreet Singh
ਦਰਅਸਲ ਗੁਰੂ ਪੰਥ ਟ੍ਰਸਟ ਯੂਕੇ ਵੱਲੋਂ ਬੱਚੇ ਅਤੇ ਉਸ ਦੇ ਪਿਤਾ ਦੀ ਮਦਦ ਵੀ ਕੀਤੀ ਗਈ ਸੀ। ਟ੍ਰਸਟ ਵੱਲੋਂ ਬੱਚੇ ਅਤੇ ਉਸ ਦੇ ਪਿਤਾ ਲਈ ਇਕ ਘਰ ਬਣਵਾ ਕੇ ਦਿੱਤਾ ਗਿਆ ਹੈ ਅਤੇ ਉੱਥੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਮਕਾਨ ਵੀ ਬਣਵਾਇਆ ਗਿਆ ਹੈ। ਉਹਨਾਂ ਦਸਿਆ ਕਿ, “ਪਿੰਡ ਗੋਲਵੜ ਅੰਮ੍ਰਿਤਸਰ ਰੋਡ ਤੋਂ ਤਰਨਤਾਰਨ ਰੋਡ ਤੇ ਇਹ ਪਿੰਡ ਹੈ। ਇੱਥੇ ਕਿਸੇ ਵਿਅਕਤੀ ਨੇ ਇਸ ਪਰਿਵਾਰ ਦੇ ਘਰ ਲਈ ਥਾਂ ਦਿੱਤੀ ਹੈ।
Gurkirat Singh
ਇਹ ਥਾਂ 3 ਮਰਲਿਆਂ ਵਿਚ ਹੈ ਇਕ ਮਰਲਾ 40 ਹਜ਼ਾਰ ਦਾ ਹੈ। ਉੱਥੇ ਹੀ ਬੱਚੇ ਦੇ ਪਿਤਾ ਨੇ ਦਸਿਆ ਕਿ, “ਉਹ ਬਹੁਤ ਲੰਬਾ ਸਮਾਂ ਸ਼੍ਰੀ ਹਰਿਮੰਦਰ ਸਾਹਿਬ ਰਹੇ ਹਨ ਉੱਥੇ ਵੀ ਉਹਨਾਂ ਨੇ ਖਿਡੌਣੇ ਵੇਚ ਕੇ ਅਪਣਾ ਗੁਜ਼ਾਰਾ ਕੀਤਾ ਹੈ। ਫਿਰ ਬੱਚੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੁਰੂ ਪੰਥ ਟ੍ਰਸਟ ਯੂਕੇ ਨੇ ਉਹਨਾਂ ਨੂੰ ਕਿਰਾਏ ਤੇ ਕਮਰਾ ਲੈ ਕੇ ਦਿੱਤਾ। ਰਾਸ਼ਨ-ਪਾਣੀ ਦੀ ਸੇਵਾ ਵੀ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਤੇ ਬੱਚੇ ਦੀ ਪੜ੍ਹਾਈ ਖਰਚ ਵੀ ਉਹਨਾਂ ਵੱਲੋਂ ਚੁੱਕਿਆ ਜਾਵੇਗਾ।”