
ਸਿੱਖ ਬੱਚੇ ਦੇ ਜਜ਼ਬੇ ਦੀ ਵੀਡੀਓ ਦੇਖ ਖਿੜ ਉਠੇਗਾ ਮਨ
ਚੰਡੀਗੜ੍ਹ: ਸਿੱਖ ਭਾਵੇਂ ਕਿੰਨਾ ਹੀ ਗ਼ਰੀਬ ਕਿਉਂ ਨਾ ਹੋਵੇ ਪਰ ਕਦੇ ਭੀਖ ਨਹੀਂ ਮੰਗਦਾ ਬਲਕਿ ਅਪਣੀ ਮਿਹਨਤ ਮਜ਼ਦੂਰੀ ਕਰਕੇ ਰੋਜ਼ੀ ਰੋਟੀ ਕਮਾਉਣ ਵਿਚ ਵਿਸਵਾਸ਼ ਰੱਖਦੈ। ਸੋਸ਼ਲ ਮੀਡੀਆ 'ਤੇ ਇਕ ਸਿੱਖ ਬੱਚੇ ਦੀ ਵਾਇਰਲ ਹੋ ਰਹੀ ਵੀਡੀਓ ਵਿਚ ਵੀ ਇਸ ਦੀ ਮਿਸਾਲ ਦੇਖਣ ਨੂੰ ਮਿਲੀ।
Sikh Boy
ਦਰਅਸਲ ਇਹ ਸਿੱਖ ਬੱਚਾ ਐਨਕਾਂ ਵੇਚ ਰਿਹਾ ਸੀ ਤਾਂ ਇਕ ਗਾਹਕ ਨੇ ਬਿਨਾਂ ਐਨਕਾਂ ਖ਼ਰੀਦੇ ਇਸ ਸਿੱਖ ਬੱਚੇ ਨੂੰ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਪਰ ਬੱਚੇ ਨੇ ਇਹ ਕਹਿੰਦਿਆਂ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਇਸ ਤਰ੍ਹਾਂ ਪੈਸੇ ਨਹੀਂ ਲੈਂਦਾ, ਜੇ ਤੁਸੀਂ ਪੈਸੇ ਦੇਣੇ ਨੇ ਤਾਂ ਤੁਹਾਨੂੰ ਐਨਕ ਖ਼ਰੀਦਣੀ ਹੋਵੇਗੀ।
Sikh Boy
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬੱਚਾ ਕੰਮ ਕਰਨ ਦੇ ਨਾਲ-ਨਾਲ ਅਪਣੀ ਪੜ੍ਹਾਈ ਵੀ ਕਰਦਾ ਹੈ ਅਤੇ ਛੋਟੇ ਹੁੰਦਿਆਂ ਹੀ ਇਸ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ। ਇਹ ਬੱਚਾ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਪਣੇ ਪਿਤਾ ਦੀ ਮਦਦ ਕਰਨ ਵਿਚ ਜੁਟ ਗਿਆ।
Sikh Boy
ਪੂਰਾ ਦਿਨ ਇੱਧਰ ਉਧਰ ਘੁੰਮ ਕੇ ਇਹ ਬੱਚਾ ਮਸਾਂ 100 ਰੁਪਏ ਕਮਾਉਂਦਾ ਹੈ ਅਤੇ ਅਪਣੇ ਘਰ ਦਾ ਗੁਜ਼ਾਰਾ ਕਰਨ ਵਿਚ ਅਪਣੇ ਪਿਓ ਦੀ ਮਦਦ ਕਰਦਾ ਹੈ। ਇਸ ਬੱਚੇ ਨੂੰ ਅਪਣੇ ਕੰਮ ਦੀ ਇੰਨੀ ਫ਼ਿਕਰ ਹੈ ਕਿ ਉਹ ਗਾਹਕ ਨੂੰ ਇਹ ਕਹਿੰਦਾ ਹੋਇਆ ਸੁਣਾਈ ਦਿੰਦਾ ਕਿ ਜਲਦੀ ਖ਼ਰੀਦੋ, ਉਸ ਨੇ ਹੋਰ ਗਾਹਕ ਵੀ ਦੇਖਣੇ ਹਨ।
Sikh Boy
ਬੱਚੇ ਦੇ ਇਸ ਜਜ਼ਬੇ ਨੂੰ ਦੇਖ ਕੇ ਐਨਕਾਂ ਖ਼ਰੀਦਣ ਵਾਲੇ ਗਾਹਕ ਵੀ ਉਸ ਦੀ ਤਾਰੀਫ਼ ਕਰਦੇ ਹੋਏ ਸੁਣਾਈ ਦੇ ਰਹੇ ਹਨ। ਵਾਕਈ ਇਸ ਛੋਟੇ ਸਿੱਖ ਬੱਚੇ ਦੀ ਮਿਹਨਤ ਅਤੇ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਏ, ਜਿਸ ਨੇ ਭੀਖ ਮੰਗਣ ਦੇ ਕੰਮ ਨੂੰ ਨਾਕਾਰ ਕੇ ਮਿਹਨਤ ਕਰਨ ਨੂੰ ਤਰਜੀਹ ਦਿੱਤੀ ਅਤੇ ਸਿੱਖ ਕੌਮ ਦਾ ਸਿਰ ਉਚਾ ਕੀਤਾ। ਕੁੱਝ ਸਿੱਖਾਂ ਦਾ ਕਹਿਣੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਿਹੇ ਆਰਥਿਕ ਪੱਖੋਂ ਕਮਜ਼ੋਰ ਸਿੱਖਾਂ ਦੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਆਦਿ ਦੇ ਯਤਨ ਕਰਨੇ ਚਾਹੀਦੇ ਨੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।