
ਪਿੰਡ ਦੇ ਪਤਵੰਤਿਆਂ ਤੇ ਜਾਣਕਾਰ ਲੋਕਾਂ ਨੇ ਥਾਣਾ ਪਹੁੰਚ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਇਨ੍ਹਾਂ ਵਿਰੁਧ ਮਾਮਲਾ ਵੀ ਦਰਜ ਕਰਵਾ ਦਿੱਤਾ।
ਕਰਤਾਰਪੁਰ (ਜਨਕ ਰਾਜ ਗਿੱਲ): ਥਾਣਾ ਕਰਤਾਰਪੁਰ ਅਧੀਨ ਆਉਂਦੇ ਪਿੰਡ ਖੁਸਰੋਂ ਵਿਖੇ ਨਾਬਾਲਗ਼ ਲੜਕੇ ਦੇ ਨਾਲ ਸਮੂਹਕ ਬਦਫੈਲੀ ਕਰ ਉਸ ਲੜਕੇ ਦੀ ਵੀਡੀਉ ਬਣਾ ਕੇ ਵਾਇਰਲ ਕੀਤੇ ਜਾਣ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ।
Mass abuse with a minor Boy
ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਵਿਜੈ ਕੁਮਾਰ ਤੇ ਉਸ ਦੀ ਭਰਜਾਈ ਨੇ ਪੁਲਿਸ ਨੂੰ ਦਸਿਆ ਹੈ ਕਿ ਉਸ ਦਾ ਵੱਡਾ ਭਰਾ ਤਰਸੇਮ ਲਾਲ ਪੁੱਤਰ ਭੋਲਾ ਰਾਮ ਵਾਸੀ ਖੁਸਰੋ ਪੁਰ ਜੋ ਕਿ ਵਿਦੇਸ਼ ’ਚ ਗਿਆ ਹੋਇਆ ਹੈ ਅਤੇ ਉਸ ਦਾ 15-16 ਸਾਲਾ ਲੜਕਾ ਦਸਵੀਂ ਜਮਾਤ ’ਚ ਪਿੰਡ ਖੁਸਰੋ ਪੁਰ ਦੇ ਹੀ ਇਕ ਸਕੂਲ ’ਚ ਪੜ੍ਹਦਾ ਹੈ। ਜਿਸ ਨੇ ਮੈਨੂੰ ਅਤੇ ਮੇਰੀ ਭਰਜਾਈ ਸੀਤਾ ਪਤਨੀ ਤਰਸੇਮ ਲਾਲ ਨੂੰ ਦਸਿਆ ਕਿ 14 ਅਗੱਸਤ ਵਾਲੇ ਦਿਨ ਜਤਿਨ ਪੁੱਤਰ ਜੱਸਾ ਸਿੰਘ ਵਾਸੀ ਖੁਸਰੋ ਪੁਰ ਅਤੇ ਜਤਿਨ ਦੀ ਭੂਆ ਦਾ ਲੜਕਾ ਜੀਤਾ ਪੁੱਤਰ ਮਨੋਜ ਕੁਮਾਰ ਵਾਸੀ ਟਾਹਲੀ ਸਾਹਿਬ ਮੈਨੂੰ ਜਬਰਨ ਅਪਣੇ ਘਰ ਲੈ ਕੇ ਜਿਥੇ ਦੋਹਾਂ ਨੇ ਜਬਰਦਸਤੀ ਮੇਰੇ ਕਪੜੇ ਉਤਾਰ ਕੇ ਮੇਰੇ ਨਾਲ ਗ਼ਲਤ ਕੰਮ ਕੀਤਾ ਅਤੇ ਮੇਰੇ ਨਾਲ ਕੀਤੇ ਗ਼ਲਤ ਕੰਮ ਦੀ ਵੀਡੀਉ ਵੀ ਬਣਾਈ ਹੈ ਅਤੇ ਮੈਨੂੰ ਧਮਕੀ ਦਿੱਤੀ ਕਿ ਜੇ ਕਿਸੇ ਨਾਲ ਕੋਈ ਗੱਲਬਾਤ ਕੀਤੀ ਤਾਂ ਤੈਨੂੰ ਜਾਨੋਂ ਮਾਰ ਦੇਵਾਂਗੇ। ਪਿੰਡ ਦੇ ਪਤਵੰਤਿਆਂ ਅਤੇ ਜਾਣਕਾਰ ਲੋਕਾਂ ਨੇ ਥਾਣਾ ਪਹੁੰਚ ਕੇ ਦੋਸ਼ੀ ਲੜਕਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਇਨ੍ਹਾਂ ਵਿਰੁਧ ਮਾਮਲਾ ਵੀ ਦਰਜ ਕਰਵਾ ਦਿੱਤਾ।
Mass abuse with a minor Boy
ਥਾਣਾ ਪੁਲਿਸ ਮੁਖੀ ਰਾਜੀਵ ਕੁਮਾਰ ਪੁਲਿਸ ਪਾਰਟੀ ’ਚ ਸ਼ਾਮਲ ਏ.ਐਸ.ਆਈ. ਕਾਬਲ ਸਿੰਘ ਸਿਪਾਹੀ ਹਰਜਿੰਦਰ ਸਿੰਘ, ਜੋਬਨਜੀਤ ਸਿੰਘ ਵਲੋਂ ਕੀਤੀ ਗਈ ਛਾਪਾ ਮਾਰੀ ਦੌਰਾਨ ਜਤਿਨ ਪੁੱਤਰ ਜੱਸਾ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮਾਮਲੇ ’ਚ ਫਰਾਰ ਚਲ ਰਹੇ ਜੀਤਾ ਪੁੱਤਰ ਮਨੋਜ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਲਈ ਭਾਲ ਜਾਰੀ ਹੈ। ਪੀੜਤ ਲੜਕੇ ਦੇ ਚਾਚਾ ਵਿਜੈ ਕੁਮਾਰ ਅਤੇ ਮਾਤਾ ਸੀਤਾ ਦੇ ਬਿਆਨਾਂ ਦੇ ਆਧਾਰ ’ਤੇ ਬਦਫੈਲੀ ਕਰਨ ਵਾਲੇ ਇਨ੍ਹਾਂ ਦੋਹਾਂ ਨੌਜਵਾਨਾਂ ਵਿਰੁਧ ਮੁਕੱਦਮਾ ਨੰ 133 ਦਰਜ ਕਰਦੇ ਹੋਏ ਧਾਰਾ 377, 506, 34 ਅਤੇ ਧਾਰਾ 6 ਦੀ ਵਰਤੋਂ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।