ਐਕਸਪ੍ਰੈਸਵੇਅ ਲਈ ਐਕਵਾਇਰ ਜ਼ਮੀਨਾਂ ਦਾ ਮੁਆਵਜ਼ਾ ਵਧਾਉਣ ਸਬੰਧੀ NK Sharma ਵੱਲੋੋਂ DC ਨਾਲ ਮੁਲਾਕਾਤ
Published : Aug 23, 2021, 6:18 pm IST
Updated : Aug 23, 2021, 6:18 pm IST
SHARE ARTICLE
NK Sharma Meets DC Mohali
NK Sharma Meets DC Mohali

ਐਕਸਪ੍ਰੈਸਵੇਅ ਲਈ ਐਕਵਾਇਰ ਜ਼ਮੀਨਾਂ ਦਾ ਉਚਿਤ ਮੁਆਵਜ਼ਾ ਦੇਵੇ ਸਰਕਾਰ: ਐਨ.ਕੇ.ਸ਼ਰਮਾ

ਮੋਹਾਲੀ (ਸੁਖਦੀਪ ਸੋਈ): ਹਲਕਾ ਡੇਰਾਬੱਸੀ ਤੋਂ ਵਿਧਾਇਕ ਐਨ.ਕੇ.ਸ਼ਰਮਾ ਨੇ ਆਪਣੇ ਹਲਕੇ ਦੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਐਕਸਪ੍ਰੈਸਵੇਅ `ਚ ਐਕਵਾਇਰ ਹੋਣ ਵਾਲੀਆਂ ਜ਼ਮੀਨਾਂ ਦੇ ਮੁਆਵਜ਼ੇ ਦਾ ਰੇਟ ਵਧਾਉਣ ਸਬੰਧੀ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਮੋਹਾਲੀ ਨਾਲ ਮੁਲਾਕਾਤ ਕੀਤੀ। ਹਲਕਾ ਵਿਧਾਇਕ ਨੇ ਲਿਖਤੀ ਦਰਖਾਸਤ ਪੇਸ਼ ਕਰਕੇ ਡੀ.ਸੀ. ਮੋਹਾਲੀ ਨੂੰ ਦੱਸਿਆ ਕਿ ਹਲਕਾ ਡੇਰਾਬੱਸੀ ਦੇ ਪਿੰਡ ਪਰਾਗਪੁਰ, ਬਾਕਰਪੁਰ, ਮਹਿਮਦਪੁਰ,ਫਤਹਿਪੁਰ ਜੱਟਾਂ, ਕਾਰਕੌਰ, ਸੇਖਪੁਰ ਕਲਾਂ, ਬਰੌਲੀ, ਅਮਲਾਲਾ, ਚਡਿਆਲਾ, ਰਾਜੋਮਾਜਰਾ ਸਤਾਬਗੜ, ਰਾਮਗੜ ਭੁੱਡਾ ਸਮੇਤ ਹੋਰ ਪਿੰਡਾਂ ਦੀ ਜ਼ਮੀਨ ਇਸ ਕੌਮੀ ਮਾਰਗ ਲਈ ਐਕਵਾਇਰ ਕੀਤੀ ਗਈ ਹੈ।

NK SharmaNK Sharma

ਹੋਰ ਪੜ੍ਹੋ: ਇਤਿਹਾਸਕ ਫੈਸਲਾ! ਭਾਰਤੀ ਫੌਜ 'ਚ ਪਹਿਲੀ ਵਾਰ 5 ਮਹਿਲਾ ਅਧਿਕਾਰੀਆਂ ਦੀ ਕਰਨਲ ਰੈਂਕ 'ਤੇ ਹੋਵੇਗੀ ਤਰੱਕੀ

ਇਨ੍ਹਾਂ ਜ਼ਮੀਨਾਂ ਦੇ ਮਾਲਕਾਂ ਨੂੰ ਸਰਕਾਰ ਵੱਲੋਂ ਬਜ਼ਾਰੂ ਕੀਮਤ ਨਾਲ ਕਿਤੇ ਘੱਟ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜੋ ਕਿ ਕਿਸਾਨਾਂ ਨਾਲ ਵੱਡਾ ਧੱਕਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਆਸ ਪਾਸ ਜ਼ਮੀਨਾਂ ਦੀ ਕੀਮਤ 7 ਕਰੋੜ ਰੁਪਏ ਜਾਂ ਇਸ ਤੋਂ ਵੀ ਵੱਧ ਹੈ। ਉਨ੍ਹਾਂ ਦੱਸਿਆ ਜਿ਼ਆਦਾਤਰ ਕਿਸਾਨਾਂ ਕੋਲ ਪੁਸ਼ਤੈਨੀ ਉਪਜਾਊ ਜ਼ਮੀਨ ਹੈ ਅਤੇ ਉਹ ਪੀੜ੍ਹੀ ਦਰ ਪੀੜ੍ਹੀ ਇਸ ਜ਼ਮੀਨ ਦੇ ਆਸਰੇ ਹੀ ਆਪਣੇ ਪਰਿਵਾਰਾਂ ਦਾ ਗੁ਼ਜ਼ਾਰਾ ਚਲਾ ਰਹੇ ਹਨ। ਉਪਜਾਊ ਜ਼ਮੀਨ ਹੋਣ ਕਾਰਨ ਭਵਿੱਖ ਵਿਚ ਇਹ ਜ਼ਮੀਨ ਕਮਰਸ਼ੀਅਲ ਐਕਟੀਵਿਟੀ ਲਈ ਵਰਤਣਯੋਗ ਹੋਵੇਗੀ।ਐਕਸਪ੍ਰੈਸ ਵੇਅ ਲਈ ਐਕਵਾਇਰ ਹੋਣ ਵਾਲੀਆਂ ਜ਼ਮੀਨਾਂ ਤੋਂ ਪ੍ਰਭਾਵਿਤ ਬਹੁਗਿਣਤੀ ਪਰਿਵਾਰਾਂ ਨੇ ਇਹ ਮੰਗ ਵੀ ਕੀਤੀ ਹੈ ਕਿ ਉਨ੍ਹਾਂ ਨੂੰ ਉਚਿਤ ਮੁਆਵਜ਼ੇ ਨਾਲ ਨਾਲ ਇਕ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ।

NK Sharma Meets DC MohaliNK Sharma Meets DC Mohali

ਹੋਰ ਪੜ੍ਹੋ: ਭਾਜਪਾ ਨੂੰ ਮਾਤ ਦੇਣ ਲਈ ‘ਚਤੁਰ ਚਾਲਾਂ’ ਚੱਲਣ ਦੀ ਲੋੜ- ਸ਼ਿਵਸੈਨਾ

ਐਨ.ਕੇ.ਸ਼ਰਮਾ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਮੋਹਾਲੀ ਜਿ਼ਲਾ ਹਿੰਦੂਸਤਾਨ ਦਾ ਸਭ ਤੋਂ ਵਿਕਾਸ ਵਾਲਾ ਜਿ਼ਲਾ ਹੈ ਜਿਥੇ ਹਰ ਸਾਲ 25 ਹਜਾ਼ਰ ਤੋਂ ਵੱਧ ਆਬਾਦੀ ਵੱਧਦੀ ਹੈ ਅਤੇ ਹਰ ਸਾਲ 25% ਤੋਂ ਵੱਧ ਜ਼ਮੀਨਾਂ ਦੇ ਰੇਟਾਂ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਦੋਂ ਏਅਰਪੋਰਟ ਦੀ ਜ਼ਮੀਨ ਐਕਵਾਇਰ ਹੋਈ ਸੀ ਉਦੋਂ 30 ਲੱਖ ਰੁਪਏ ਕੰਪਨਸ਼ੇ਼ਸ਼ਨ ਬਣਦੀ ਸੀ ਤਾਂ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਕੈਬਨਿਟ ਮੀਟਿੰਗ ਰੱਖੀ ਅਤੇ ਅੱਜ ਤੋਂ 15 ਸਾਲ ਪਹਿਲਾਂ 1 ਕਰੋੜ 60 ਲੱਖ ਰੁਪਏ ਦੀ ਕੰਪਨਸ਼ੇਸ਼ਨ ਲਈ ਸੀ। ਉਸ ਵੇਲੇ 3 ਕਰੋੜ ਤੋਂ ਘੱਟ ਇਥੇ ਕੋਈ ਜ਼ਮੀਨ ਐਕਵਾਇਰ ਨਹੀਂ ਹੋਈ। ਉਨ੍ਹਾਂ ਹੋਰ ਦੱਸਿਆ ਕਿ ਅੱਜ ਤੋਂ 7-8 ਸਾਲ ਪਹਿਲਾਂ  ਜਦੋਂ ਉਨ੍ਹਾਂ ਦੇ ਹਲਕੇ ਵਿਚ ਏਅਰੋਸਿਟੀ ਰੋਡ ਲਈ ਜ਼ਮੀਨ ਐਕਵਾਇਰ ਹੋਈ ਉਸ ਸਮੇਂ ਵੀ ਤਿੰਨ ਕਰੋੜ ਰੁਪਏ ਦੀ ਕੰਪਨਸ਼ੇਸ਼ਨ ਦਿੱਤੀ ਗਈ ਸੀ। 

NK SharmaNK Sharma

ਹੋਰ ਪੜ੍ਹੋ: ਪੁਰੀ ਨੇ ਸਾਂਝੀ ਕੀਤੀ ਸਿੱਧੂ ਦੀ ਪੁਰਾਣੀ ਵੀਡੀਓ, 'ਸਲਾਹਕਾਰਾਂ ਨੇ ਉਹਨਾਂ ਦੇ ਭਾਸ਼ਣ ਤੋਂ ਲਈ ਪ੍ਰੇਰਣਾ'

ਉਨ੍ਹਾਂ ਕਿਹਾ ਜੇਕਰ ਹਰਿਆਣੇ ਦੀੇ ਆਖਰੀ ਪਿੰਡ ਵਿਚ ਜਿਥੇ ਕਿਸੇ ਜ਼ਮੀਨ ਨੂੰ ਕੋਈ ਰਸਤਾ, ਸੜਕ ਜਾਂ ਨੈਸਨਲ ਹਾਈਵੇਅ ਨਹੀਂ ਲਗਦਾ ਜਦੋਂ ਉਥੇ ਵੀ 2 ਕਰੋੜ ਰੁਪਏ ਕੰਪਨਸ਼ੇ਼ਸ਼ਨ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਮੋਹਾਲੀ ਤੋਂ ਮੰਗ ਕੀਤੀ ਕਿ ਆਖਰੀ ਪਿੰਡ ਨੂੰ ਘੱਟੋ ਘੱਟ ਢਾਈ ਕਰੋੜ ਅਤੇ ਨੇੜੇ ਵਾਲੇ ਪਿੰਡਾਂ ਨੂੰ 5 ਤੋਂ 7 ਕਰੋੜ ਰੁਪਏ ਪ੍ਰਤੀ ਏਕੜ ਕੰਪਨਸ਼ੇਸ਼ਨ ਦਿੱਤੀ ਜਾਵੇ। ਦੋਵੇ ਪਾਸੇ ਸਲਿਪ ਰੋਡ ਬਣਾਈਆਂ ਜਾਣ। ਪਾਣੀ ਦੀਆਂ ਮੋਟਰਾਂ ਅਤੇ ਡੇਰੇਨਜ਼ ਦੇ ਪੁਖਤਾ ਪ੍ਰਬੰਧ ਕੀਤੇ ਜਾਣ।ਉਨ੍ਹਾਂ ਕਿਹਾ ਕਿਸਾਨਾਂ ਨੂੰ ((Right to Fair of Compensation and Transparency in Land Acquisition, Rehabilitation and Resettlement Act 2013) )  ਦੇ ਨਿਯਮਾਂ ਅਨੂਸਾਰ ਮੁਆਵਜ਼ੇ ਦੀ ਰਕਮ ਤੈਅ ਕੀਤੀ ਜਾਵੇ ਇਸ ਦੇ ਨਾਲ ਹੀ ਸਬੰਧਤ ਪਿੰਡਾਂ ਦੇ ਵਸਨੀਕਾਂ ਨੂੰ ਵੀ ਭਰੋਸੇ ਵਿਚ ਲਿਆ ਜਾਵੇ।

ਹੋਰ ਪੜ੍ਹੋ: ਨਵਜੋਤ ਸਿੱਧੂ ਨਾਲ ਮੀਟਿੰਗ ਤੋਂ ਬਾਅਦ ਕੀ ਬੋਲੇ ਮਾਲਵਿੰਦਰ ਸਿੰਘ ਮਾਲੀ ਅਤੇ ਪਿਆਰੇ ਲਾਲ ਗਰਗ?

ਹਲਕਾ ਵਿਧਾਇਕ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਡਿਪਟੀ ਕਮਿਸ਼ਨਰ ਮੋਹਾਲੀ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ `ਤੇ ਸ਼ਮਝਦੇ ਹਨ ਇਸ ਲਈ ਉਹ ਇਸ ਮਾਮਲੇ ਦੀ ਆਪਣੇ ਪੱਧਰ `ਤੇ ਵੀ ਜਾਂਚ ਪੜਤਾਲ ਕਰਨਗੇ ਅਤੇ ਜੇ ਜ਼ਰੂਰਤ ਪਈ ਤਾਂ ਇਸ ਨੂੰ ਕੈਬਨਿਟ ਮੀਟਿੰਗ ਵਿਚ ਪਾਸ ਕਰਵਾ ਕੇ ਜਿ਼ਮੀਦਾਰਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਬਣਦਾ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement