ਇਤਿਹਾਸਕ ਫੈਸਲਾ! ਭਾਰਤੀ ਫੌਜ 'ਚ ਪਹਿਲੀ ਵਾਰ 5 ਮਹਿਲਾ ਅਧਿਕਾਰੀਆਂ ਦੀ ਕਰਨਲ ਰੈਂਕ 'ਤੇ ਹੋਵੇਗੀ ਤਰੱਕੀ
Published : Aug 23, 2021, 4:15 pm IST
Updated : Aug 23, 2021, 4:15 pm IST
SHARE ARTICLE
Indian Army Promotes 5 Women Officers To Colonel Rank
Indian Army Promotes 5 Women Officers To Colonel Rank

ਭਾਰਤੀ ਫੌਜ ਦੇ ਚੋਣ ਬੋਰਡ ਨੇ 26 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਪੰਜ ਮਹਿਲਾ ਅਧਿਕਾਰੀਆਂ ਨੂੰ ਕਰਨਲ ਰੈਂਕ ’ਤੇ ਤਰੱਕੀ ਦੇਣ ਦਾ ਰਾਸਤਾ ਸਾਫ ਕਰ ਦਿੱਤਾ ਹੈ।

ਨਵੀਂ ਦਿੱਲੀ: ਭਾਰਤੀ ਫੌਜ (Indian Army) ਦੇ ਚੋਣ ਬੋਰਡ ਨੇ 26 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਪੰਜ ਮਹਿਲਾ ਅਧਿਕਾਰੀਆਂ ਨੂੰ ਕਰਨਲ ਰੈਂਕ ’ਤੇ ਤਰੱਕੀ (Indian Army Promotes 5 Women Officers To Colonel Rank) ਦੇਣ ਦਾ ਰਾਸਤਾ ਸਾਫ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਰੱਖਿਆ ਮੰਤਰਾਲੇ ਨੇ ਦਿੱਤੀ ਹੈ। ਪਹਿਲੀ ਵਾਰ ਈਐਮਈ ਕੋਰ, ਸਿਗਨਲ ਅਤੇ ਇੰਜੀਨੀਅਰਿੰਗ ਕੋਰ ਵਿਚ ਕੰਮ ਕਰ ਰਹੀਆਂ ਮਹਿਲਾ ਅਧਿਕਾਰੀਆਂ ਦੀ ਕਰਨਲ ਅਹੁਦੇ ’ਤੇ ਤਰੱਕੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।

Indian Army Promotes 5 Women Officers To Colonel RankIndian Army Promotes 5 Women Officers To Colonel Rank

ਹੋਰ ਪੜ੍ਹੋ: MHA ਪੈਨਲ ਦੀ ਚਿਤਾਵਨੀ- ਅਕਤੂਬਰ 'ਚ ਸਿਖਰ 'ਤੇ ਹੋ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ

ਰੱਖਿਆ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਰਨਲ ਰੈਂਕ ’ਤੇ ਪਰਮੋਟ ਹੋਣ ਵਾਲੀਆਂ ਮਹਿਲਾ ਅਧਿਕਾਰੀਆਂ ਵਿਚ ਕੋਰ ਆਫ ਸਿਗਨਲ ਦੀ ਲੈਫਟੀਨੈਂਟ ਕਰਨਲ ਸੰਗੀਤਾ ਸਰਦਾਨਾ, ਕੋਰ ਆਫ ਇੰਲੈਕਟ੍ਰਾਨਿਕ ਐਂਡ ਮਕੈਨੀਕਲ ਇੰਜੀਨੀਅਰਜ਼ ਦੀ ਲੈਫਟੀਨੈਂਟ ਕਰਨਲ ਸੋਨੀਆ ਆਨੰਦ ਅਤੇ ਲੈਫਟੀਨੈਂਟ ਕਰਨਲ ਨਵਨੀਤ ਦੁੱਗਲ ਅਤੇ ਕੋਰ ਆਫ ਇੰਜੀਨੀਅਰਜ਼ ਦੀ ਲੈਫਟੀਨੈਂਟ ਕਰਨਲ ਰੀਨੂ ਖੰਨਾ ਅਤੇ ਲੈਫਟੀਨੈਂਟ ਕਰਨਲ ਰੀਚਾ ਸਾਗਰ ਸ਼ਾਮਲ ਹੈ।

Indian Army Promotes 5 Women Officers To Colonel RankIndian Army Promotes 5 Women Officers To Colonel Rank

ਹੋਰ ਪੜ੍ਹੋ: ਲੜਕੀਆਂ ਨੂੰ ਗੱਤਕਾ ਰੈਫ਼ਰੀ ਬਣਾਉਣ ਲਈ ਲੱਗੇਗਾ ਸਮਰੱਥਾ ਉਸਾਰੂ ਕੈਂਪ

ਇਸ ਤੋਂ ਪਹਿਲਾਂ ਕਰਨਲ ਅਹੁਦਿਆਂ ’ਤੇ ਸਿਰਫ ਆਰਮੀ ਮੈਡੀਕਲ ਕੋਰ, ਜੱਜ ਐਡਵੋਕੇਟ ਜਨਰਲ ਅਤੇ ਫੌਜ ਸਿੱਖਿਆ ਕੋਰ ਦੀਆਂ ਮਹਿਲਾ ਅਧਿਕਾਰੀਆਂ ਨੂੰ ਹੀ ਤਰੱਕੀ ਦਿੱਤੀ ਜਾਂਦੀ ਸੀ। ਅਜਿਹਾ ਪਹਿਲੀ ਵਾਰ ਹੈ ਜਦੋਂ ਇਹਨਾਂ ਤਿੰਨ ਖੇਤਰਾਂ ਤੋਂ ਇਲਾਵਾ ਇੰਜੀਨੀਅਰਿੰਗ ਅਤੇ ਸਿਗਨਲ ਕੋਰ ਵਿਚ ਤੈਨਾਤ ਮਹਿਲਾ ਅਧਿਕਾਰੀਆਂ ਨੂੰ ਵੀ ਕਰਨਲ ਰੈਂਕ ’ਤੇ ਤਰੱਕੀ ਦਿੱਤੀ ਗਈ ਹੈ।

ਹੋਰ ਪੜ੍ਹੋ: ਕੋਟਕਪੂਰਾ ਗੋਲੀ ਕਾਂਡ ਮਾਮਲਾ: ਕੁੰਵਰ ਵਿਜੇ ਪ੍ਰਤਾਪ ਨੇ ਕੀਤਾ ਹਾਈ ਕੋਰਟ ਦਾ ਰੁਖ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement