
ਸ਼ਿਵਸੈਨਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ 2024 ਵਿਚ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਮਾਤ ਦੇਣ ਲਈ 'ਹੁਨਰਮੰਦ ਅਤੇ ਚਤੁਰ ਚਾਲਾਂ' ਚੱਲਣੀਆਂ ਹੋਣਗੀਆਂ।
ਮੁੰਬਈ: ਸ਼ਿਵਸੈਨਾ (Shiv Sena) ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ 2024 ਵਿਚ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਮਾਤ ਦੇਣ ਲਈ 'ਹੁਨਰਮੰਦ ਅਤੇ ਚਤੁਰ ਚਾਲਾਂ' (Clever moves needed to defeat BJP) ਚੱਲਣੀਆਂ ਹੋਣਗੀਆਂ। ਉਹਨਾਂ ਕਿਹਾ ਕਿ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਨੇ ਦਿਖਾ ਦਿੱਤਾ ਹੈ ਕਿ ਮੋਦੀ-ਸ਼ਾਹ ਦੀ ਬਾਜ਼ੀਗਰੀ ਨੂੰ ਚੁਣਾਵੀ ਮੈਦਾਨ ਅਤੇ ਰਾਜਨੀਤੀ ਦੀ ਸ਼ਤਰੰਜ 'ਤੇ ਰੋਕਿਆ ਜਾ ਸਕਦਾ ਹੈ। ਪਾਰਟੀ ਦੇ ਮੁੱਖ ਪੱਤਰ ਸਾਮਨਾ ਵਿਚ ਪ੍ਰਕਾਸ਼ਿਤ ਇਕ ਸੰਪਾਦਕੀ ਵਿਚ ਕਿਹਾ ਗਿਆ, ‘ਸਿਰਫ ਇਕ ਚੀਜ਼, ਜੋ ਤੁਹਾਨੂੰ ਚਾਹੀਦੀ ਹੈ, ਉਹ ਹੈ ਲੜਨ ਦੀ ਦ੍ਰਿੜ ਇੱਛਾ ਸ਼ਕਤੀ’। ਇਸ ਵਿਚ ਕਿਹਾ ਗਿਆ ਕਿ ਇਕ ਨਿਸ਼ਚਿਤ ਕਾਰਜ ਯੋਜਨਾ ਸਮੇਂ ਦੀ ਮੰਗ ਹੈ।
Shiv Sena
ਹੋਰ ਪੜ੍ਹੋ: ਇਤਿਹਾਸਕ ਫੈਸਲਾ! ਭਾਰਤੀ ਫੌਜ 'ਚ ਪਹਿਲੀ ਵਾਰ 5 ਮਹਿਲਾ ਅਧਿਕਾਰੀਆਂ ਦੀ ਕਰਨਲ ਰੈਂਕ 'ਤੇ ਹੋਵੇਗੀ ਤਰੱਕੀ
‘ਸਾਮਨਾ’ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦੀਆਂ 19 ਸਭਾਵਾਂ ਹੋਣ ਦੇ ਬਾਵਜੂਦ ਬੰਗਾਲ ਵਿਚ ਮਮਤਾ (Mamata Banerjee) ਦਾ ਹੀ ਝੰਡਾ ਲਹਿਰਾਇਆ ਗਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦੀਆਂ ਕਈ ਸਿਆਸੀ ਯੋਜਨਾਵਾਂ, ਆਰਥਕ ਪ੍ਰਬੰਧਨ ਦਾ ਕੋਈ ਅਸਰ ਨਹੀਂ ਹੋਇਆ। ਉਹਨਾਂ ਕਿਹਾ ਕਿ, ‘ਇਸੇ ਤਰ੍ਹਾਂ ਦੋ ਸਾਲ ਪਹਿਲਾਂ ਮਹਾਰਾਸ਼ਟਰ ਵਿਚ ਰਾਜ ਭਵਨ ਦੀ ਸਾਖ ਨੂੰ ਦਾਅ 'ਤੇ ਲਗਾਉਣ ਦੇ ਬਾਅਦ ਵੀ ਭਾਜਪਾ ਰਾਜ ਵਿਚ ਸਰਕਾਰ ਨਹੀਂ ਬਣਾ ਸਕੀ ਸੀ’। ਸ਼ਿਵਸੈਨਾ ਨੇ ਕਿਹਾ, ‘ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਨੇ ਦਿਖਾ ਦਿੱਤਾ ਹੈ ਕਿ ਭਾਜਪਾ ਨੂੰ ਚੋਣ ਮੈਦਾਨ ਵਿਚ ਅਤੇ ਸਿਆਸਤ ਦੇ ਸ਼ਤਰੰਜ ਵਿਚ ਹਰਾਇਆ ਜਾ ਸਕਦਾ ਹੈ’।
Mamata Banerjee
ਹੋਰ ਪੜ੍ਹੋ: MHA ਪੈਨਲ ਦੀ ਚਿਤਾਵਨੀ- ਅਕਤੂਬਰ 'ਚ ਸਿਖਰ 'ਤੇ ਹੋ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ
ਸ਼ਿਵਸੈਨਾ ਨੇ ਕਿਹਾ ਕਿ ਮੌਜੂਦਾ ਸਥਿਤੀਆਂ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਨੂੰ ‘ਹੁਨਰ ਅਤੇ ਹੁਸ਼ਿਆਰੀ’ ਨਾਲ ਕਦਮ ਚੁੱਕਣੇ ਹੋਣਗੇ। ਉਸ ਨੇ ਕਿਹਾ, ‘2024 ਦੀਆਂ ਚੋਣਾਂ ਦਾ ਨਤੀਜਾ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕਿੰਨੀਆਂ ਹੁਸ਼ਿਆਰ ਅਤੇ ਚਤੁਰ ਚਾਲਾਂ ਚੱਲੀਆਂ ਜਾਂਦੀਆਂ ਹਨ। ਵਿਰੋਧੀ ਪਾਰਟੀਆਂ ਨੂੰ ਇਹ ਕਰਨਾ ਹੋਵੇਗਾ, ਤਿਆਰੀ ਕਰਨੀ ਹੋਵੇਗੀ। ਪਹਿਲਾਂ ਵਿਰੋਧੀ ਪਾਰਟੀਆਂ ਨੂੰ ਲੋਕਾਂ ਦਾ ਵਿਸ਼ਵਾਸ ਜਿੱਤਣਾ ਹੋਵੇਗਾ ਕਿ ਉਹ ਇਕ ਵਿਹਾਰਕ ਵਿਕਲਪ ਪ੍ਰਦਾਨ ਕਰ ਸਕਦੇ ਹਨ’।
PM Modi
ਹੋਰ ਪੜ੍ਹੋ: ਲੜਕੀਆਂ ਨੂੰ ਗੱਤਕਾ ਰੈਫ਼ਰੀ ਬਣਾਉਣ ਲਈ ਲੱਗੇਗਾ ਸਮਰੱਥਾ ਉਸਾਰੂ ਕੈਂਪ
ਸੰਪਾਦਕੀ ਵਿਚ ਕਿਹਾ ਗਿਆ ਕਿ 19 ਸਿਆਸੀ ਧਿਰਾਂ ਦੇ ਇਕੱਠੇ ਆਉਣ ਨਾਲ ਮੋਦੀ ਸਰਕਾਰ ਹਿੱਲ ਜਾਵੇਗੀ ਅਤੇ ਚਲੇਗੀ ਜਾਵੇਗੀ, ਇਸ ਗਲਤਫਹਿਮੀ ਵਿਚ ਨਹੀਂ ਰਿਹਾ ਜਾ ਸਕਦਾ, ਕਿਉਂਕਿ ਇਹਨਾਂ 19 ਵਿਚੋਂ ਕਈ ਪਾਰਟੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਕਿਲ੍ਹੇ ਉਜੜ ਗਏ ਅਤੇ ਖਸਤਾ ਹੋ ਗਏ ਹਨ।
Shiv Sena
ਹੋਰ ਪੜ੍ਹੋ: ਕੋਟਕਪੂਰਾ ਗੋਲੀ ਕਾਂਡ ਮਾਮਲਾ: ਕੁੰਵਰ ਵਿਜੇ ਪ੍ਰਤਾਪ ਨੇ ਕੀਤਾ ਹਾਈ ਕੋਰਟ ਦਾ ਰੁਖ
ਸ਼ਿਵਸੈਨਾ ਨੇ ਕਿਹਾ ਕਿ ਸਿਰਫ ‘ਚਰਚਾ ’ਤੇ ਚਰਚਾ’ ਨਹੀਂ ਹੋਣੀ ਚਾਹੀਦੀ ਬਲਕਿ ਦੇਸ਼ ਦੇ ਸਾਹਮਣੇ ਇਕ ਠੋਸ ਪ੍ਰੋਗਰਾਮ ਲਿਆਉਣ ਦੀ ਲੋੜ ਹੈ ਅਤੇ ਵਿਰੋਧੀ ਪਾਰਟੀਆਂ ਦੀ ਇਕਜੁੱਟਤਾ ਦਾ ਪ੍ਰਦਰਸ਼ਨ ਕਰਨ ਸਮੇਂ ਉਹਨਾਂ ਦੀ ਕਿਲਾਬੰਦੀ ਖਸਤਾ ਖੰਭਿਆਂ 'ਤੇ ਨਹੀਂ ਹੋਣੀ ਚਾਹੀਦੀ। ਸੰਪਾਦਕੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਮੌਜੂਦਾ ਰਾਜਨੀਤਕ ਖੇਤਰ ਵਿਚ "ਜਗਜੀਵਨ ਰਾਮ" ਦੀ ਜ਼ਰੂਰਤ ਹੈ।