PM ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਸੁਰੱਖਿਆ ਸਖ਼ਤ, 2 KM ਇਲਾਕੇ ਨੂੰ No Fly Zone ਐਲਾਨਿਆ
Published : Aug 23, 2022, 6:42 pm IST
Updated : Aug 23, 2022, 6:42 pm IST
SHARE ARTICLE
Heavy security ahead of PM Modi’s Punjab visit
Heavy security ahead of PM Modi’s Punjab visit

ਸਮਾਗਮ ਵਾਲੀ ਥਾਂ ਦੇ 2 ਕਿਲੋਮੀਟਰ ਦੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

 

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕੇ ਹੋਣ ਵਾਲੀ ਪੰਜਾਬ ਫੇਰੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਮੁਹਾਲੀ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਪ੍ਰਧਾਨ ਮੰਤਰੀ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਸਮਾਗਮ ਵਾਲੀ ਥਾਂ ਦੇ 2 ਕਿਲੋਮੀਟਰ ਦੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਲਾਕੇ ਨੂੰ ਨੋ ਫਲਾਈ ਜ਼ੋਨ ਬਣਾ ਦਿੱਤਾ ਗਿਆ ਹੈ। ਪੂਰੇ ਇਲਾਕੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਵਾਰ 7 ਹਜ਼ਾਰ ਦੇ ਕਰੀਬ ਜਵਾਨ ਡਿਊਟੀ 'ਤੇ ਤਾਇਨਾਤ ਹਨ।

Heavy security ahead of PM Modi’s Punjab visitHeavy security ahead of PM Modi’s Punjab visit

ਪੰਜਾਬ ਪੁਲਿਸ ਤੋਂ ਇਲਾਵਾ ਵਿਸ਼ੇਸ਼ ਸੁਰੱਖਿਆ ਬਲ (ਐਸਐਸਐਫ) ਦੇ ਅਧਿਕਾਰੀ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਦੇ ਅਧਿਕਾਰੀ ਵੀ ਮੁਹਾਲੀ ਪਹੁੰਚ ਗਏ ਹਨ। ਪੁਲਿਸ ਤੋਂ ਇਲਾਵਾ ਐਸਐਸਐਫ ਦੇ ਗਾਰਡ ਅਤੇ ਸਨਾਈਪਰ ਕਮਾਂਡੋ ਵੀ ਇਲਾਕੇ ਵਿਚ ਤਾਇਨਾਤ ਕੀਤੇ ਗਏ ਹਨ। ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਨੂੰ ਵੀ ਸਟੈਂਡਬਾਏ 'ਤੇ ਰੱਖਿਆ ਗਿਆ ਹੈ।

Heavy security ahead of PM Modi’s Punjab visitHeavy security ahead of PM Modi’s Punjab visit

ਪੀਐਮ ਮੋਦੀ ਲਈ ਹਸਪਤਾਲ ਦੇ ਸਾਹਮਣੇ 3 ਹੈਲੀਪੈਡ ਬਣਾਏ ਗਏ ਹਨ। ਆਲੇ-ਦੁਆਲੇ ਦੇ ਇਲਾਕਿਆਂ ਵਿਚੋਂ ਬਿਜਲੀ ਦੇ ਖੰਭੇ ਹਟਾ ਦਿੱਤੇ ਗਏ ਹਨ। ਦੱਸ ਦੇਈਏ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਪੰਜਾਬ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਅਤੇ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਸੁਰੱਖਿਆ ਵਿਚ ਕੁਤਾਹੀ ਕਾਰਨ ਉਹ ਰਾਸਤੇ ਵਿਚੋਂ ਹੀ ਵਾਪਸ ਆ ਚਲੇ ਗਏ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement