
ਜਲੰਧਰ ਦੇ ਫੋਕਲ ਪੁਆਇੰਟ ‘ਚ ਸੋਮਵਾਰ ਸਵੇਰੇ ਪਲਾਟ ‘ਚ ਇਕ ਵਿਅਕਤੀ ਦੀ ਖੂਨ ਨਾਲ...
ਜਲੰਧਰ: ਜਲੰਧਰ ਦੇ ਫੋਕਲ ਪੁਆਇੰਟ ‘ਚ ਸੋਮਵਾਰ ਸਵੇਰੇ ਪਲਾਟ ‘ਚ ਇਕ ਵਿਅਕਤੀ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਹੈ। ਮ੍ਰਿਤਕ ਕਬਾੜੀਆ ਦੱਸਿਆ ਜਾ ਰਿਹਾ ਹੈ, ਪਰ ਹਲੇ ਤੱਕ ਇਸਦੀ ਪਹਿਚਾਣ ਨਹੀਂ ਹੋ ਸਕੀ। ਵਿਅਕਤੀ ਦੇ ਨੱਕ ਵਿਚੋਂ ਕਾਫ਼ੀ ਖੂਨ ਨਿਕਲਿਆ ਹੋਇਆ ਸੀ, ਅਤੇ ਸਿਰ ਪੱਥਰ ਨਾਲ ਟਕਰਾਇਆ ਹੋਇਆ ਸੀ।
Death Case
ਇਸ ਕਾਰਨ ਇਹ ਕਤਲ ਲੱਗ ਰਿਹਾ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਹਲੇ ਤੱਕ ਮ੍ਰਿਤਕ ਦੀ ਪਹਿਚਾਣ ਨਹੀ ਹੋ ਸਕੀ। ਫਿਲਹਾਲ ਪੁਲਿਸ ਵੱਲੋਂ 302 ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਿਕ ਸੋਮਵਾਰ ਸਵੇਰੇ ਲੋਕਾਂ ਨੇ ਖੂਨ ਨਾਲ ਲਥਪਥ ਵਿਅਕਤੀ ਦੀ ਲਾਸ਼ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਸਵਿੰਦਰ ਸਿੰਘ ਖੈਰਾ ਏਸੀਪੀ ਨਾਰਥ ਦਾ ਕਹਿਣਾ ਹੈ ਕਿ ਕਤਲ ਦਾ ਮਾਮਲਾ ਲੱਗ ਰਿਹਾ ਹੈ।
Death Case
ਇਹ ਖ਼ਬਰ ਵੀ ਪੜ੍ਹੋ: ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਹਿਲਪੁਰ ਵਿਚ ਪਿੰਡ ਰਾਮਪੁਰ ਸੈਣੀਆ ਤੋਂ ਜਨਵਰੀ 2019 ਤੋਂ ਕੁਵੈਤ ਦੀ ਇਕ ਜੇਲ੍ਹ ਵਿਚ ਬੰਦ ਨੌਜਵਾਨ ਨੂੰ ਉਥੇ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਨੌਜਵਾਨ ਨੂੰ ਕੁਵੈਤ ਪੁਲਿਸ ਨੇ ਨਸ਼ਾ ਤਸਕਰੀ ਦੇ ਇਲਜਾਮ ‘ਚ ਗ੍ਰਿਫ਼ਤਾਰ ਕੀਤਾ ਸੀ ਅਤੇ ਪਿਛਲੀ ਰਾਤ ਕੁਵੈਤ ਦੀ ਜੇਲ੍ਹ ਵਿਚੋਂ ਆਏ ਫੋਨ ਨਾਲ ਪਰਵਾਰ ‘ਚ ਮਾਤਮ ਛਾ ਗਿਆ ਹੈ। ਪਰਵਾਰ ਦੇ ਮੈਂਬਰ ਅੱਜ ਕੇਂਦਰੀ ਰਾਜ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਸੰਸਦ ਸੋਮ ਪ੍ਰਕਾਸ਼ ਨੂੰ ਮਿਲੇ ਅਤੇ ਅਪਣੇ ਬੱਚੇ ਦੀ ਰਿਹਾਈ ਦੀ ਬੇਨਤੀ ਕੀਤੀ।