
32 ਬੋਰ ਦੇ ਰਿਵਾਲਵਰ ਨਾਲ ਕੀਤੀ ਫਾਇਰਿੰਗ
ਜਲੰਧਰ : ਸ਼ਹਿਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੇਰ ਰਾਤ ਇੱਕ ਨੌਜਵਾਨ ਨੇ ਨਸ਼ੇ ਦੀ ਹਾਲਤ ਵਿਚ ਢਾਬੇ ਨੇੜੇ ਗੋਲੀਆਂ ਚਲਾ ਦਿਤੀਆਂ। ਮੌਕੇ 'ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
firing
ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਨੌਜਵਾਨ ਦਾ ਮੈਡੀਕਲ ਵੀ ਕਰਵਾਇਆ ਗਿਆ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਰਕਸ਼ਾਪ ਚੌਕ ’ਤੇ ਇੱਕ ਢਾਬੇ ਨੇੜੇ ਗੋਲੀ ਚੱਲੀ ਹੈ। ਪੁਲਿਸ ਅਨੁਸਾਰ ਨੌਜਵਾਨ ਨੇ 32 ਬੋਰ ਦੇ ਰਿਵਾਲਵਰ ਨਾਲ ਫਾਇਰਿੰਗ ਕੀਤੀ ਸੀ, ਜਿਸ ਦਾ ਉਸ ਕੋਲ ਲਾਇਸੈਂਸ ਵੀ ਹੈ। ਫਿਲਹਾਲ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।