
ਗੁਰੂ ਨਾਨਕ ਦੇਵ ਜੀ ਦੀ ਕਰਮਸਥਲੀ ਸੁਲਤਾਨਪੁਰ ਲੋਧੀ ਵਿਚ ਦਸ਼ਕਾਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਚਰਨਾਂ ਦੀ ਆਹਟ ਮਹਿਸੂਸ...
ਕਪੂਰਥਲਾ (ਸਸਸ) : ਗੁਰੂ ਨਾਨਕ ਦੇਵ ਜੀ ਦੀ ਕਰਮਸਥਲੀ ਸੁਲਤਾਨਪੁਰ ਲੋਧੀ ਵਿਚ ਦਸ਼ਕਾਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਚਰਨਾਂ ਦੀ ਆਹਟ ਮਹਿਸੂਸ ਹੋਣ ਲੱਗੀ ਹੈ। 550ਵੇਂ ਪ੍ਰਕਾਸ਼ ਪੁਰਬ ‘ਤੇ ਹਰ ਪਾਸੇ ਸ਼ਰਧਾ ਅਤੇ ਖ਼ੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਕਈ ਦੂਜੇ ਸੂਬਿਆਂ ਦੇ ਸ਼ਰਧਾਲੂ ਨਾਨਕ ਦੀ ਨਗਰੀ ਨੂੰ ਨਤਮਸਤਕ ਹੋਣ ਲਈ ਪਹੁੰਚ ਗਏ ਹਨ। ਸਥਾਨਿਕ ਲੋਕ ਵੀ ਪਲਕਾਂ ਵਿਛਾ ਕੇ ਸੰਗਤਾਂ ਦਾ ਖ਼ੁਸ਼ੀ ਅਤੇ ਸ਼ਰਧਾ ਨਾਲ ਸਵਾਗਤ ਕਰ ਰਹੇ ਹਨ।
Captain, VP Badnore and Dr. Manmohanਪ੍ਰਕਾਸ਼ ਉਤਸਵ ‘ਤੇ ਮੁੱਖ ਸਮਾਰੋਹ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਚ ਆਯੋਜਿਤ ਕੀਤਾ ਗਿਆ ਹੈ। ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਰਾਜਪਾਲ ਵੀਪੀ ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੋਤ, ਰਾਣਾ ਗੁਰਜੀਤ ਸਿੰਘ, ਸੁਸ਼ੀਲ ਰਿੰਕੂ ਅਤੇ ਚਰਨਜੀਤ ਚੰਨੀ ਪਹੁੰਚ ਗਏ ਹਨ।
ਇਸ ਦੌਰਾਨ ਡਾ. ਮਨਮੋਹਨ ਸਿੰਘ ਨੇ ਸਾਬਕਾ ਕ੍ਰਿਕੇਟਰ ਕਪਿਲ ਦੇਵ ਦੁਆਰਾ ਦੁਨੀਆ ਦੇ ਸੌ ਗੁਰਦੁਆਰਿਆਂ ਦੇ ਬਾਰੇ ਲਿਖੀ ਗਈ ਕਿਤਾਬ ਦਾ ਉਦਘਾਟਨ ਵੀ ਕੀਤਾ। ਸਮਾਰੋਹ ਸਥਾਨ ਨੂੰ ਇੰਡੋਨੇਸ਼ੀਆ, ਸਿੰਗਾਪੁਰ, ਦੁਬਈ, ਮੁੰਬਈ, ਕੋਲਕਾਤਾ ਆਦਿ ਤੋਂ ਆਏ 80 ਕਿਸਮ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ। ਫੁੱਲਾਂ ਦੀ ਖੁਸ਼ਬੂ ਨਾਲ ਪੂਰਾ ਵਾਤਾਵਰਣ ਮਹਿਕ ਉਠਿਆ ਹੈ। 101 ਕੁਇੰਟਲ ਫੁੱਲਾਂ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ, ਬਾਹਰ ਅਤੇ ਭਾਈ ਮਰਦਾਨਾ ਹਾਲ ਦੀ ਸਜਾਵਟ ਹਰ ਸ਼ਰਧਾਲੂ ਨੂੰ ਆਕਰਸ਼ਿਤ ਕਰ ਰਹੀ ਹੈ।
Gurpurab Celebrations ਰਾਤ ਨੂੰ ਪਹਿਲੀ ਵਾਰ ਰੰਗ-ਬਿਰੰਗੀਆਂ ਲਾਈਟਾਂ ਨਾਲ ਸੱਜਿਆ ਗੁਰਦੁਆਰਾ ਸਾਹਿਬ ਨਿਰਾਲਾ ਦ੍ਰਿਸ਼ ਪੇਸ਼ ਕਰ ਰਿਹਾ ਸੀ। ਸ਼ਹਿਰ ਵਿਚ ਗੁਰੂ ਸਾਹਿਬ ਦੇ ਸਥਿਤ ਸਾਰੇ 9 ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਸੰਗਤ ਪੈਦਲ ਹੀ ਚੱਲ ਰਹੀ ਹੈ। ਪਟਨਾ ਸਾਹਿਬ ਤੋਂ ਬੀਬੀ ਗੁਰਮੀਤ ਕੌਰ ਪਹਿਲੀ ਵਾਰ ਦਰਸ਼ਨਾਂ ਲਈ ਆਏ ਹਨ। ਉਹ ਇਥੋਂ ਦੀ ਸ਼ੈਡੋ ਵੇਖ ਕੇ ਹੈਰਾਨ ਹਨ। ਮਾਸਟਰ ਗੁਰਦੇਵ ਸਿੰਘ ਕਹਿੰਦੇ ਹਨ ਕਿ ਆਮ ਤੌਰ ‘ਤੇ ਸੁਲਤਾਨਪੁਰ ਲੋਧੀ ਵਿਚ ਅਜਿਹਾ ਨਜ਼ਾਰਾ ਕਦੇ ਨਹੀਂ ਦਿਸਦਾ ਸੀ
ਪਰ ਇਸ ਵਾਰ ਦੁਨੀਆ ਦੇ ਹਰ ਨਾਨਕ ਨਾਮ ਲੈਣ ਵਾਲੇ ਦੀ ਨਜ਼ਰ ਇਥੇ ਹੈ, ਜਿਸ ਦੇ ਨਾਲ ਉਹ ਬਹੁਤ ਖੁਸ਼ ਹੈ। ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਕਹਿੰਦੇ ਹਨ ਕਿ ਸੁਲਤਾਨਪੁਰ ਲੋਧੀ ਤੋਂ ਸਿੱਖੀ ਦੀ ਸ਼ੁਰੂਆਤ ਹੋਈ, ਇਥੇ ਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੁਨਿਆਦ ਬਣੀ ਪਰ ਇਹ ਸਥਾਨ ਲੰਬੇ ਸਮੇਂ ਤੱਕ ਅਣਦੇਖੀ ਦਾ ਸ਼ਿਕਾਰ ਰਿਹਾ। ਹੁਣ ਦਸ਼ਕਾਂ ਬਾਅਦ ਸਰਕਾਰ ਅਤੇ ਐਸਜੀਪੀਸੀ ਨੇ ਧਿਆਨ ਦਿਤਾ ਹੈ।