550ਵੇਂ ਪ੍ਰਕਾਸ਼ ਪੂਰਬ ਨੂੰ ਯਾਦਗਾਰ ਬਣਾਉਣ ਲਈ ਬਣੇਗਾ 65 ਫੁੱਟ ਉੱਚਾ ਮੂਲ ਮੰਤਰ ਸਥਾਨ
Published : Nov 21, 2018, 12:53 pm IST
Updated : Nov 21, 2018, 12:53 pm IST
SHARE ARTICLE
65 ft high Mool Mantar will be built in Sultanpur Lodhi
65 ft high Mool Mantar will be built in Sultanpur Lodhi

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਚ ਅਪਣੇ ਜੀਵਨ ਦੇ 14 ਸਾਲ ਬਤੀਤ ਕੀਤੇ। ਇਸ ਜਗ੍ਹਾ ‘ਤੇ ਹੀ ਉਨ੍ਹਾਂ ਨੇ...

ਅੰਮ੍ਰਿਤਸਰ (ਪੀਟੀਆਈ) : ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਚ ਅਪਣੇ ਜੀਵਨ ਦੇ 14 ਸਾਲ ਬਤੀਤ ਕੀਤੇ। ਇਸ ਜਗ੍ਹਾ ‘ਤੇ ਹੀ ਉਨ੍ਹਾਂ ਨੇ ਮਨੁੱਖਤਾ ਨੂੰ ਮੂਲ ਮੰਤਰ ਦੇ ਉਪਦੇਸ਼ ਦੇ ਨਾਲ ਜੋੜਦੇ ਹੋਏ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਦਾ ਸੁਨੇਹਾ ਦਿਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੂਰਬ ਦਿਹਾੜੇ ਨੂੰ ਯਾਦਗਾਰ ਬਣਾਉਣ ਲਈ ਵਿਸ਼ਾਲ ਸਥਾਨ ਤਿਆਰ ਕਰਵਾ ਰਹੀ ਹੈ ਜਿਸ ਨੂੰ ਮੂਲ ਮੰਤਰ ਦੇ ਨਾਮ ਨਾਲ ਜਾਣਿਆ ਜਾਵੇਗਾ।

ਮੂਲ ਮੰਤਰ ਸਥਾਨ ਬਣਾਉਣ ਦੀ ਜ਼ਿੰਮੇਵਾਰੀ ਗੁਰੂ ਨਾਨਕ ਨਿਰਪੱਖ ਸੇਵਕ ਜੱਥਾ ਬਰਮਿੰਘਮ ਦੇ ਮੁੱਖੀ ਭਾਈ ਮਹਿੰਦਰ ਸਿੰਘ ਨੂੰ ਸੌਂਪੀ ਗਈ ਹੈ। ਉਹ ਇਸ ਦੀ ਕਾਰ ਸੇਵਾ ਬਾਬਾ ਲਾਭ ਸਿੰਘ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਕਰਵਾ ਰਹੇ ਹਨ। ਕਾਰ ਸੇਵਾ ਅਕਤੂਬਰ ਵਿਚ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਸਥਾਨ ਨੂੰ ਨਵੰਬਰ 2019 ਤੋਂ ਪਹਿਲਾਂ ਪੂਰਾ ਕਰਨ ਦੀ ਯੋਜਨਾ ਹੈ। ਇਥੇ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਮਿਲੇਗੀ।

ਆਧੁਨਿਕ ਤਕਨੀਕ ਨਾਲ ਤਿਆਰ ਇਸ ਪ੍ਰੋਜੈਕਟ ਵਿਚ ਗੁਰੂ ਸਾਹਿਬ ਦੀਆਂ ਯਾਤਰਾਵਾਂ ਦੇ ਬਾਰੇ ਡਿਟੇਲ ਵਿਚ ਵਿਖਾਇਆ ਜਾਵੇਗਾ। ਦੋ ਏਕੜ ਵਿਚ 65 ਫੀਟ ਦਾ ਮੂਲ ਮੰਤਰ ਸਥਾਨ ਚਾਰ ਮੰਜ਼ਿਲਾ ਹੋਵੇਗਾ। ਜ਼ਮੀਨੀ ਮੰਜ਼ਿਲ ਦੀ ਉਚਾਈ 26 ਫੀਟ ਅਤੇ ਹੋਰਾਂ ਦੀ 13-13 ਫੁੱਟ ਹੋਵੇਗੀ। ਇਸ ਨੂੰ ਸਹਾਰਾ ਦੇਣ ਲਈ 13 ਡਾਟ ਹੋਣਗੇ। ਇਸ ਸਥਾਨ ਦੇ ਬਰਾਂਡੇ 13 ਫੁੱਟ ਜਗ੍ਹਾ ਵਿਚ ਪਾਣੀ ਪ੍ਰਵਾਹ ਕੀਤਾ ਜਾਵੇਗਾ। ਸਥਾਨ ਦੇ ਅੰਦਰ ਵੀ 20 ਫੁੱਟ ਦੇ ਘੇਰੇ ਵਿਚ ਪਾਣੀ ਚੱਲੇਗਾ।

ਐਸਜੀਪੀਸੀ ਦੇ ਚੀਫ਼ ਸੈਕਰੇਟਰੀ ਡਾ. ਰੂਪ ਸਿੰਘ ਨੇ ਦੱਸਿਆ ਕਿ ਇਥੇ ਛੱਡੇ ਜਾਣ ਵਾਲੇ ਪਾਣੀ ਦਾ ਪ੍ਰਬੰਧ ਪਵਿੱਤਰ ਵੇਈ ਤੋਂ ਕੀਤਾ ਜਾਵੇਗਾ। ਇਥੋਂ ਘੁੰਮਦੇ ਹੋਏ ਇਹ ਪਾਣੀ ਵਾਪਸ ਵੇਈ ਵਿਚ ਹੀ ਚਲਾ ਜਾਵੇਗਾ। ਗੁਰੂ ਸਾਹਿਬ ਦੀਆਂ ਯਾਤਰਾਵਾਂ ਦੀ ਜਾਣਕਾਰੀ ਦੇਣ ਲਈ ਇਕ ਮਲਟੀਮੀਡੀਆ ਕੇਂਦਰ ਦੀ ਸਥਾਪਨਾ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੇਂਟਿੰਗ ਦੇ ਜ਼ਰੀਏ ਵੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਵਿਸ਼ਵ ਪੱਧਰ ‘ਤੇ ਫੈਲਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ।

ਮੂਲ ਮੰਤਰ ਦੀ ਇਮਾਰਤ ਵਿਚ 16 ਗੈਲਰੀਆਂ ਬਣਨਗੀਆਂ ਜਿਨ੍ਹਾਂ ਦੇ ਵਿਚ ਗੋਲਾਕਾਰ ਇਮਾਰਤ ਦੇ ਉੱਪਰੀ ਹਿਸੇ ਤੱਕ ਖੁੱਲ੍ਹੀ ਜਗ੍ਹਾ ਵਿਚ ਖ਼ੂਬਸੂਰਤ ਲਾਈਟਸ ਲਗਾਉਣ ਦੀ ਯੋਜਨਾ ਹੈ। ਦੋ ਪੌੜੀਆਂ ਦੇ ਨਾਲ-ਨਾਲ ਇਕ ਲਿਫ਼ਟ ਦਾ ਪ੍ਰਬੰਧ ਹੋਵੇਗਾ। ਇਮਾਰਤ ਦੇ ਆਸਪਾਸ ਇਕ ਬਾਗ ਦੀ ਉਸਾਰੀ ਵੀ ਕਰਵਾਈ ਜਾਵੇਗੀ, ਜਿਸ ਵਿਚ ਆਉਣ-ਜਾਣ ਲਈ 13 ਰਸਤੇ ਬਣਾਏ ਜਾਣਗੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement