ਦੇਸ਼ ਭਰ 'ਚ ਸਸਤੀ ਹੋਵੇਗੀ ਬਿਜਲੀ !
Published : Nov 23, 2019, 3:17 pm IST
Updated : Nov 23, 2019, 3:17 pm IST
SHARE ARTICLE
electricity
electricity

ਜਲਦੀ ਹੀ ਦੇਸ਼ ਭਰ ਦੇ ਲੋਕਾਂ ਦਾ ਬਿਜਲੀ ਦਾ ਬਿੱਲ ਘੱਟ ਹੋਣ ਵਾਲਾ ਹੈ। ਦੇਸ਼ ਭਰ 'ਚ ਪ੍ਰਤੀ ਯੂਨਿਟ ਬਿਜਲੀ ਦੀ ਦਰ 'ਚ 3 ਤੋਂ 5 ਪੈਸੇ ਦੀ ਕਟੌਤੀ ਹੋ ਸਕਦੀ ਹੈ।

ਨਵੀਂ ਦਿੱਲੀ : ਜਲਦੀ ਹੀ ਦੇਸ਼ ਭਰ ਦੇ ਲੋਕਾਂ ਦਾ ਬਿਜਲੀ ਦਾ ਬਿੱਲ ਘੱਟ ਹੋਣ ਵਾਲਾ ਹੈ। ਦੇਸ਼ ਭਰ 'ਚ ਪ੍ਰਤੀ ਯੂਨਿਟ ਬਿਜਲੀ ਦੀ ਦਰ 'ਚ 3 ਤੋਂ 5 ਪੈਸੇ ਦੀ ਕਟੌਤੀ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਪਾਵਰ ਡਿਸਟ੍ਰੀਬਿਊਸ਼ਨ ਕੰਪਨੀਆਂ(ਡਿਸਕਾਮ) ਬਿਜਲੀ ਉਤਪਾਦਨ ਕਰਨ ਵਾਲੀਆਂ ਕੰਪਨੀਆਂ (ਜੇਨਕਾਸ) ਨੂੰ ਬਿਜਲੀ ਖਰੀਦ ਦਾ ਅਗਾਊਂ ਭੁਗਤਾਨ ਕਰਦੀਆਂ ਰਹੀਆਂ ਹਨ। ਇਸ ਕਾਰਨ ਜੇਨਕਾਸ ਵਰਕਿੰਗ ਕੈਪੀਟਲ 'ਚ 4,000 ਕਰੋੜ ਰੁਪਏ ਦੀ ਬਚਤ ਕਰ ਸਕਣਗੀਆਂ। ਰੈਗੂਲੇਟਰਸ ਨੂੰ ਨਿਰਦੇਸ਼ ਮਿਲੇ ਹਨ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਜੇਨਕਾਸ ਇਸ ਬਚਤ ਦਾ ਲਾਭ ਗਾਹਕਾਂ ਤੱਕ ਵੀ ਪਹੁੰਚਾਉਣ। 

electricityelectricity

ਮੰਤਰਾਲੇ ਨੇ ਪੱਤਰ ਲਿਖ ਕੇ ਰੈਗੂਲੇਟਰਸ ਨੂੰ ਦਿੱਤਾ ਨਿਰਦੇਸ਼
ਬਿਜਲੀ ਮੰਤਰਾਲੇ ਨੇ ਕੇਂਦਰ ਅਤੇ ਸੂਬੇ ਦੇ ਬਿਜਲੀ ਰੈਗੂਲੇਟਰਾਂ ਨੂੰ ਲਿਖੇ ਇਕ ਪੱਤਰ 'ਚ ਬਿਜਲੀ ਦੀਆਂ ਕੀਮਤਾਂ 'ਚ ਕਟੌਤੀ ਦੀ ਉਮੀਦ ਜ਼ਾਹਰ ਕੀਤੀ ਹੈ। ਇਸ ਪੱਤਰ ਵਿਚ ਮੰਤਰਾਲੇ ਨੇ ਲਿਖਿਆ ਹੈ ਕਿ ਰੈਗੂਲੇਟਰੀ ਏਜੰਸੀਆਂ ਨੂੰ ਜੇਨਕਾਸ ਵਲੋਂ ਫਿਕਸਡ ਕਾਸਟ ਕੰਪੋਨੇਂਟ(ਪ੍ਰਤੀ ਯੂਨਿਟ ਬਿਜਲੀ ਦੀ ਤੈਅ ਦਰ) ਘੱਟ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਜੇਨਕਾਸ ਨੂੰ ਜ਼ਿਆਦਾ ਵਰਕਿੰਗ ਕੈਪੀਟਲ ਦੀ ਜ਼ੂਰਰਤ ਨਹੀਂ ਹੈ।

electricityelectricity

ਹਰ ਮਹੀਨੇ ਐਕਸ਼ਨ ਟੇਕਨ ਰਿਪੋਰਟ ਜਾਰੀ ਕਰਨ ਲਈ ਵੀ ਕਿਹਾ
ਮੰਤਰਾਲੇ ਨੇ ਪੱਤਰ 'ਚ ਲਿਖਿਆ ਕਿ ਅਜਿਹਾ ਦੇਖਿਆ ਗਿਆ ਹੈ ਕਿ ਜੇਕਰ ਕੰਜ਼ਿਊਮਰ ਡਿਸਕਾਮ ਨੂੰ ਇਕ ਦਿਨ ਪਹਿਲਾਂ ਵੀ ਐਡਵਾਂਸ ਪੇਮੈਂਟ ਕਰਦੇ ਹਾਂ ਜਿਸ ਨੂੰ ਡਿਸਕਾਮ ਪਾਵਰ ਟ੍ਰਾਂਸਮਿਸ਼ਨ ਕੰਪਨੀਆਂ ਜਾਂ ਪਾਵਰ ਜੇਨਰੇਟਿੰਗ ਕੰਪਨੀਆਂ ਨੂੰ ਅੱਗੇ ਵਧਾਉਂਦੀ ਹੈ ਤਾਂ ਇਸ ਨੂੰ ਜੇਨਰੇਟਿੰਗ ਕੰਪਨੀਆਂ ਜਾਂ ਟਰਾਂਸਮਿਸ਼ਨ ਕੰਪਨੀਆਂ ਦਾਂ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਵਰਕਿੰਗ ਕੈਪੀਟਲ ਦੀ ਬਹੁਤ ਘੱਟ ਜਾਂ ਨਾ ਦੇ ਬਰਾਬਰ ਜ਼ਰੂਰਤ ਰਹਿ ਜਾਂਦੀ ਹੈ। ਸਮਾਂ ਰਹਿੰਦੇ ਪੇਮੈਂਟ ਕਰ ਦੇਣ ਕਾਰਨ ਰਿਬੇਟ ਦੇਣ ਦੀ ਮੌਜੂਦਾ ਪ੍ਰਣਾਲੀ ਵਰਕਿੰਗ ਕੈਪੀਟਲ ਦੀ ਜ਼ਰੂਰਤ ਘੱਟ ਹੋਣ ਕਾਰਨ ਹੋਣ ਵਾਲਾ ਫਾਇਦਾ ਨਾ ਦੇ ਬਰਾਬਰ ਨਹੀਂ ਹੈ। ਮੰਤਰਾਲੇ ਨੇ ਰੈਗੂਲੇਟਰਸ ਨੂੰ ਇਹ ਵੀ ਕਿਹਾ ਹੈ ਕਿ ਹਰ ਮਹੀਨੇ ਐਕਸ਼ਨ ਟੇਕਨ ਰਿਪੋਰਟ ਨੂੰ ਰੈਗੂਲੇਟਰਸ ਦੇ ਫੋਰਮ 'ਚ ਜਮ੍ਹਾ ਕਰਵਾਓ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement