ਰੰਧਾਵੇ ਨੂੰ ਸਿਆਸੀ ਕਤਲ ਦਾ ਹਿਸਾਬ ਦੇਣਾ ਪਵੇਗਾ: ਸ਼੍ਰੋਮਣੀ ਅਕਾਲੀ ਦਲ
Published : Nov 23, 2019, 9:25 am IST
Updated : Nov 23, 2019, 9:25 am IST
SHARE ARTICLE
Sukhjinder singh Randhawa
Sukhjinder singh Randhawa

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਲਬੀਰ ਢਿੱਲਵਾਂ ਦਾ ਪਰਿਵਾਰ ਪਹਿਲਾਂ ਹੀ ਜੇਲ੍ਹ ਮੰਤਰੀ ਦਾ ...

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਹੈ ਕਿ ਉਹ ਕਤਲ ਕੀਤੇ ਗਏ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਪਰਿਵਾਰ ਵੱਲੋਂ ਉਸ ਵਿਰੁੱਧ ਲਗਾਏ ਗੰਭੀਰ ਦੋਸ਼ਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਨਾ ਕਰੇ ਅਤੇ ਰੰਧਾਵਾ ਨੂੰ ਇਸ ਸਿਆਸੀ ਕਤਲ ਦਾ ਜੁਆਬ ਦੇਣਾ ਪਵੇਗਾ।

Dr. Daljit Singh CheemaDr. Daljit Singh Cheema

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਲਬੀਰ ਢਿੱਲਵਾਂ ਦਾ ਪਰਿਵਾਰ ਪਹਿਲਾਂ ਹੀ ਜੇਲ੍ਹ ਮੰਤਰੀ ਦਾ ਪਰਦਾਫਾਸ਼ ਕਰ ਚੁੱਕਿਆ ਹੈ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਕਿਵੇਂ 2004 ‘ਚ ਜਦੋਂ ਸੰਸਦੀ ਚੋਣਾਂ ਦੌਰਾਨ ਤੁਹਾਡੇ ਵੱਲੋਂ ਢਿੱਲਵਾਂ ਪਿੰਡ ਵਿਚ ਬੂਥਾਂ ਉੱਤੇ ਕਬਜ਼ੇ ਕਰਨ ਦੀ ਕੋਸ਼ਿਸ਼ ਦੌਰਾਨ ਤੁਹਾਡੀ ਦਸਤਾਰ ਉੱਤਰ ਗਈ ਸੀ ਤਾਂ ਉਸ ਤੋ ਤੁਰੰਤ ਬਾਅਦ ਤੁਸੀਂ ਇਸ ਪਰਿਵਾਰ ਦੇ 10 ਮੈਂਬਰਾਂ ਨੂੰ ਇੱਕ ਝੂਠੇ ਕੇਸ ਵਿਚ ਫਸਾਇਆ ਸੀ। ਰੰਧਾਵਾ ਨੇ ਖੁਦ ਵੀ ਇਸ ਤੱਥ ਨੂੰ ਝੁਠਲਾਇਆ ਨਹੀਂ ਹੈ।

Dalbeer Singh Dhilwan Dalbeer Singh Dhilwan

ਸਾਬਕਾ ਮੰਤਰੀ ਨੇ ਕਿਹਾ ਕਿ ਇਸ ਤੱਥ ਤੋਂ ਵੀ ਸਾਰੇ ਵਾਕਿਫ ਹਨ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ। ਗੁਰਦਾਸਪੁਰ ਪੁਲਿਸ ਮ੍ਰਿਤਕ ਢਿੱਲਵਾਂ ਦੇ ਬੇਟੇ ਦੇ ਬਿਆਨ ਉੱਤੇ ਐਫਆਈਆਰ ਦਰਜ ਨਹੀਂ ਕਰ ਰਹੀ ਹੈ, ਜਿਸ ਨੇ ਸ਼ਰੇਆਮ ਦਾਅਵਾ ਕੀਤਾ ਹੈ ਕਿ ਉਸ ਦੇ ਪਿਤਾ ਦਾ ਕਤਲ ਇੱਕ ਸਿਆਸੀ ਕਤਲ ਹੈ ਅਤੇ ਇਹ ਕਤਲ ਤੁਹਾਡੀ ਸਰਪ੍ਰਸਤੀ ਹੇਠ ਕਾਂਗਰਸੀਆਂ ਵੱਲੋਂ ਕੀਤਾ ਗਿਆ ਹੈ।

ਤੁਹਾਡੇ ਵੱਲੋਂ ਪਾਏ ਜਾ ਰਹੇ ਭਾਰੀ ਦਬਾਅ ਕਰਕੇ ਜ਼ਿਲ੍ਹਾ ਪੁਲਿਸ ਐਫਆਈਆਰ ਦਰਜ ਨਹੀਂ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਆਪਣੇ ਨਿਰਦੋਸ਼ ਹੋਣ ਦਾ ਇੰਨਾ ਭਰੋਸਾ ਹੈ ਤਾਂ ਫਿਰ ਤੁਸੀਂ ਪੁਲਿਸ ਨੂੰ ਕਾਨੂੰਨ ਮੁਤਾਬਿਕ ਆਪਣੇ ਖ਼ਿਲਾਫ ਐਫਆਈਆਰ ਦਰਜ ਕਰਨ ਤੋਂ ਰੋਕ ਕਿਉਂ ਰਹੇ ਹੋ? ਤੁਸੀਂ ਕਿਉਂ ਡਰਦੇ ਹੋ?

Jaggu BhagwanpuriaJaggu Bhagwanpuria

ਡਾਕਟਰ ਚੀਮਾ ਨੇ ਜੇਲ੍ਹ ਮੰਤਰੀ ਨੂੰ ਇਸ ਗੱਲ ਦਾ ਵੀ ਖੁਲਾਸਾ ਕਰਨ ਲਈ ਆਖਿਆ ਕਿ ਉਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਕਿੰਨੀ ਵਾਰੀ ਗੱਲਬਾਤ ਕੀਤੀ ਸੀ, ਜੋ ਉਸ ਦਾ ਪੱਕਾ ਸਮਰਥਕ ਹੈ ਅਤੇ ਜਿਸ ਦੇ ਪਰਿਵਾਰ ਦੀ ਮੰਤਰੀ ਨੇ ਪੁਸ਼ਤਪਨਾਹੀ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਮੁਤਾਬਿਕ ਭਗਵਾਨਪੁਰੀਆ ਦਾ ਫਿਰੌਤੀਆਂ ਲੈਣ ਦਾ ਕਾਰੋਬਾਰ ਕਈ ਗੁਣਾ ਵਧ ਚੁੱਕਿਆ ਹੈ, ਇਸ ਵਿਚ ਤੁਹਾਡੀ ਕਿੰਨੀ ਭੂਮਿਕਾ ਹੈ?

Sukhjinder Singh RandhawaSukhjinder Singh Randhawa

ਉਹਨਾਂ ਕਿਹਾ ਕਿ ਤੁਹਾਡਾ ਜੇਲ੍ਹ ਮੰਤਰੀ ਹੋਣਾ ਕੀ ਤੁਹਾਡੇ ਵਿਚਕਾਰ ਨਾਪਾਕ ਗਠਜੋੜ ਦੀ ਗਵਾਹੀ ਨਹੀਂ ਭਰਦਾ ਹੈ?ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ ਨਸ਼ਿਆਂ ਦੇ ਵਧੇ ਕਾਰੋਬਾਰ ਲਈ ਰੰਧਾਵਾ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ? ਇਹ ਟਿੱਪਣੀ ਕਰਦਿਆਂ ਕਿ ਰੰਧਾਵਾ ਦੇ ਦਿਨ ਪੂਰੇ ਹੋ ਚੁੱਕੇ ਹਨ, ਡਾਕਟਰ ਚੀਮਾ ਨੇ ਕਿਹਾ ਕਿ ਹੁਣ ਰੰਧਾਵਾ ਕਾਨੂੰਨ ਤੋਂ ਨਹੀਂ ਬਚ ਸਕਦੇ, ਜਿਉਂ ਹੀ ਪੀੜਤ ਪਰਿਵਾਰ ਵੱਲੋਂ ਦਲਬੀਰ ਢਿੱਲਵਾਂ ਦੇ ਕਤਲ ਲਈ ਤੁਹਾਨੂੰ ਜ਼ਿੰਮੇਵਾਰ ਠਹਿਰਾਉਣ ਵਾਲਾ ਬਿਆਨ ਰਿਕਾਰਡ ਹੋ ਜਾਂਦਾ ਹੈ, ਤੁਸੀ ਗ੍ਰਿਫ਼ਤਾਰ ਹੋ ਜਾਵੋਗੇ। ਉਹਨਾਂ ਕਿਹਾ ਕਿ ਨਾ ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਤੁਹਾਨੂੰ ਅਹੁਦੇ ਤੋਂ ਹਟਾਉਣ ਤੋਂ ਬਿਨਾਂ ਕੋਈ ਵਿਕਲਪ ਬਚੇਗਾ, ਸਗੋਂ ਤੁਸੀਂ ਕਾਨੂੰਨ ਮੁਤਾਬਿਕ ਜੇਲ੍ਹ ਵੀ ਜਾਵੋਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement