ਪਹਿਲੀ ਵਰ੍ਹੇਗੰਢ ਮੌਕੇ ਦਰਬਾਰ ਸਾਹਿਬ ਨਤਮਸਤਕ ਹੋਏ ਦੀਪਿਕਾ-ਰਣਵੀਰ
Published : Nov 15, 2019, 9:55 am IST
Updated : Nov 15, 2019, 11:32 am IST
SHARE ARTICLE
Deepika Padukone and Ranveer Singh offer prayers at darbar sahib with family
Deepika Padukone and Ranveer Singh offer prayers at darbar sahib with family

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਜੋੜੀ ਬਾਲੀਵੁੱਡ ਦੀਆਂ ਮਸ਼ਹੂਰ ਜੋੜੀਆਂ ਵਿਚੋਂ ਇਕ ਹੈ। 14 ਨਵੰਬਰ ਨੂੰ ਉਹਨਾਂ ਦੇ ਵਿਆਹ ਦੀ ਪਹਿਲੀ ਵਰ੍ਹੇਂਗੰਢ ਸੀ।

ਨਵੀਂ ਦਿੱਲੀ: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਜੋੜੀ ਬਾਲੀਵੁੱਡ ਦੀਆਂ ਮਸ਼ਹੂਰ ਜੋੜੀਆਂ ਵਿਚੋਂ ਇਕ ਹੈ। 14 ਨਵੰਬਰ ਨੂੰ ਉਹਨਾਂ ਦੇ ਵਿਆਹ ਦੀ ਪਹਿਲੀ ਵਰ੍ਹੇਂਗੰਢ ਸੀ। ਇਸ ਮੌਕੇ ‘ਤੇ ਸਭ ਤੋਂ ਪਹਿਲਾਂ ਉਹ ਵੈਂਕਟੇਸ਼ਵਰ ਮੰਦਰ ਪਹੁੰਚੇ ਸੀ। ਇਸ ਦੌਰਾਨ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

Deepika Padukone and Ranveer Singh offer prayers at darbar sahib with familyDeepika and Ranveer Singh offer prayers at darbar sahib with family

ਇਸ ਦੌਰਾਨ ਵੀ ਉਹ ਹਮੇਸ਼ਾਂ ਦੀ ਤਰ੍ਹਾਂ ਬਹੁਤ ਪਿਆਰੇ ਲੱਗ ਰਹੇ ਸਨ। ਇਸ ਮੌਕੇ ਦੀਪਿਕਾ ਪਾਦੂਕੋਣ ਨੇ ਪੰਜਾਬੀ ਸੂਟ ਪਹਿਨਿਆ ਹੋਇਆ ਸੀ ਅਤੇ ਰਣਵੀਰ ਸਿੰਘ ਕੁੜਤੇ ਪਜਾਮੇ ਵਿਚ ਨਜ਼ਰ ਆਏ। ਸੂਤਰਾਂ ਮੁਤਾਬਕ ਦੋਵੇਂ ਅਪਣੇ ਪਰਿਵਾਰ ਨਾਲ ਸਵੇਰੇ ਲਗਭਗ ਸਾਢੇ 4 ਵਜੇ ਅੰਮ੍ਰਿਤਸਰ ਪਹੁੰਚੇ ਅਤੇ ਇੱਥੇ ਦਰਸ਼ਨ ਕਰਨ ਤੋਂ ਬਾਅਦ ਸਾਢੇ ਪੰਜ ਵਜੇ ਵਾਪਸ ਨਿਕਲੇ। ਇਸ ਦੌਰਾਨ ਉਹਨਾਂ ਨੇ ਪਰਿਵਾਰ ਨਾਲ ਲੰਗਰ ਵੀ ਛਕਿਆ।

Deepika and Ranveer Singh offer prayers at darbar sahib with familyDeepika and Ranveer Singh offer prayers at darbar sahib with family

ਆਮ ਤੌਰ ‘ਤੇ ਲੋਕ ਇਹਨਾਂ ਮੌਕਿਆਂ ‘ਤੇ ਪਾਰਟੀ ਕਰਦੇ ਹਨ ਜਾਂ ਕਿਸੇ ਥਾਂ ਘੁੰਮਣ ਜਾਂਦੇ ਹਨ ਪਰ ਇਸ ਜੋੜੀ ਨੇ ਅਜਿਹਾ ਨਾ ਕਰਕੇ ਧਾਰਮਕ ਸਥਾਨਾਂ ਦੇ ਦਰਸ਼ਨ ਕੀਤੇ। ਦੋਵਾਂ ਦੇ ਫੈਨਜ਼ ਨੂੰ ਇਹਨਾਂ ਦਾ ਇਹ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ। ਦੱਸ ਦਈਏ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। 6 ਸਾਲ ਦੇ ਰਿਸ਼ਤੇ ਤੋਂ ਬਾਅਦ ਹੀ ਦੋਵਾਂ ਦਾ ਵਿਆਹ ਹੋਇਆ ਸੀ।

Deepika and Ranveer Singh offer prayers at darbar sahib with familyDeepika and Ranveer Singh offer prayers at darbar sahib with family

ਦੀਪਿਕਾ ਰਣਵੀਰ ਦੀ ਜੋੜੀ ਨੇ ‘ਗੋਲੀਓਂ ਕੀ ਰਾਸ ਲੀਲਾ-ਰਾਮ ਲੀਲਾ’ ਵਿਚ ਇਕੱਠੇ ਕੰਮ ਕੀਤਾ ਸੀ। ਹੁਣ ਇਹ ਦੋਵੇਂ 1983 ਦੇ ਵਿਸ਼ਵ ਕੱਪ ‘ਤੇ ਅਧਾਰਿਤ ਬਣ ਰਹੀ ਫ਼ਿਲਮ 83 ਵਿਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਵਿਚ ਰਣਵੀਰ ਸਿੰਘ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਉਹਨਾਂ ਦੇ ਨਾਲ ਹੀ ਦੀਪਿਕਾ ਉਹਨਾਂ ਦੀ ਪਤਨੀ ਦੀ ਭੂਮਿਕਾ ਨਿਭਾਵੇਗੀ। ਇਸ ਤੋਂ ਇਲਾਵਾ ਦੀਪਿਕਾ ਫਿਲਮ ਛਪਾਕ ਵਿਚ ਵੀ ਨਜ਼ਰ ਆਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement