ਹਜ਼ਾਰਾਂ ਦੀ ਗਿਣਤੀ ’ਚ ਕੇਸ਼ੋਪੁਰ ਛੰਭ ਪਹੁੰਚੇ ਪ੍ਰਵਾਸੀ ਪ੍ਰਹੁਣੇ, ਲੱਗੀਆਂ ਰੌਣਕਾਂ 
Published : Nov 23, 2020, 7:56 pm IST
Updated : Nov 23, 2020, 7:56 pm IST
SHARE ARTICLE
 Keshopur Chhambh
Keshopur Chhambh

ਇਸ ਜਲਗਾਹ ਵਲ ਸੈਲਾਨੀਆਂ ਨੂੰ ਖਿੱਚਣ ਦੀ ਲੋੜ

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ’ਚ ਮਗਰਮੂਦੀਆਂ ਕੋਸ਼ੋਪੁਰ ਇਲਾਕੇ ਅੰਦਰ ਕਰੀਬ 850 ਏਕੜ ’ਚ ਫੈਲੇ ਭਾਰਤ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਨੂੰ ਵਿਕਸਤ ਕਰਨ ਲਈ ਸਰਕਾਰ ਵਲੋਂ ਕੀਤੇ ਅਨੇਕਾਂ ਦਾਅਵਿਆਂ ਦੇ ਬਾਵਜੂਦ ਕੁਦਰਤ ਦੇ ਅਨਮੋਲ ਖ਼ਜ਼ਾਨੇ ਸੰਭਾਲੀ ਬੈਠਾ ਇਹ ਇਲਾਕਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਨਹੀਂ ਬਣ ਸਕਿਆ। 

 Keshopur ChhambhKeshopur Chhambh

ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਇਸ ਛੰਭ ਅੰਦਰ ਵਿਦੇਸ਼ਾਂ ਤੋਂ ਹਜ਼ਾਰਾਂ ਸੁੰਦਰ ਪੰਛੀਆਂ ਦੀ ਆਮਦ ਹੋ ਚੁੱਕੀ ਹੈ ਪਰ ਸਿੱਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਪੰਛੀਆਂ ਨੂੰ ਦੇਖਣ ਲਈ ਆਉਣ ਵਾਲੇ ਕੁਦਰਤ ਪ੍ਰੇਮੀਆਂ ਦੀ ਆਮਦ ਨਾ ਮਾਤਰ ਹੈ।

 Keshopur ChhambhKeshopur Chhambh

 ਗੁਰਦਾਸਪੁਰ ਨੇੜੇ ਸਰਹੱਦੀ ਇਲਾਕੇ ਅੰਦਰ ਇਹ ਛੰਭ 850 ਏਕੜ ਦੇ ਕਰੀਬ ਰਕਬੇ ਵਿਚ ਫੈਲਿਆ ਹੈ। ਸਰਕਾਰ ਨੇ ਕਰੀਬ ਸਾਢੇ 13 ਸਾਲਾਂ ਸਾਲ ਪਹਿਲਾਂ 25 ਜੂਨ 2007 ਦੌਰਾਨ ਇਸ ਜਲਗਾਹ ਨੂੰ ਕਮਿਊਨਿਟੀ ਰਿਜ਼ਰਵ ਐਲਾਨਿਆ ਸੀ ਜਿਸ ਉਪਰੰਤ ਵੱਖ-ਵੱਖ ਸਰਕਾਰਾਂ ਨੇ ਇਸ ਇਲਾਕੇ ਨੂੰ ਵਿਕਸਤ ਕਰਨ ਅਤੇ ਇਸ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਪ੍ਰਫੁੱਲਿਤ ਕਰਨ ਦੇ ਕਈ ਦਾਅਵੇ ਕੀਤੇ ਹਨ ਪਰ ਸਹੀ ਮਾਇਨਿਆਂ ’ਚ ਸਥਿਤੀ ਇਹ ਬਣੀ ਹੋਈ ਹੈ ਕਿ ਸਰਕਾਰ ਦੇ ਦੇ ਯਤਨ ਲੋਕਾਂ ਦਾ ਧਿਆਨ ਇਸ ਪਾਸੇ ਜ਼ਿਆਦਾ ਨਹੀਂ ਖਿੱਚ ਸਕੇ।

 Keshopur ChhambhKeshopur Chhambh

ਇਸ ਜਲਗਾਹ ’ਚ ਸਾਈਬੇਰੀਆ, ਚੀਨ, ਮੰਗੋਲੀਆ, ਤਿੱਬਤ, ਰਸ਼ੀਆ ਅਤੇ ਯੂਰਪ ਆਦਿ ਵੱਖ-ਵੱਖ ਦੇਸ਼ਾਂ ਤੋਂ ਤਕਰੀਬਨ 100 ਕਿਸਮਾਂ ਦੇ ਸਿਰਫ਼ ਪੰਛੀ ਆਉਂਦੇ ਹਨ। ਆਮ ਤੌਰ ’ਤੇ ਪੰਛੀਆਂ ਦੀ ਆਮਦ ਅਕਤੂਬਰ ਮਹੀਨੇ ਸ਼ੁਰੂ ਹੋ ਜਾਂਦੀ ਹੈ ਅਤੇ ਫ਼ਰਵਰੀ ਵਿਚ ਇਹ ਪੰਛੀ ਵਾਪਸ ਚਲੇ ਜਾਂਦੇ ਹਨ। ਇਸ ਸਾਲ ਇਸ ਜਲਗਾਹ ਵਿਚ ਕਰੀਬ 6 ਹਜ਼ਾਰ ਪੰਛੀ ਪਹੁੰਚ ਚੁੱਕੇ ਹਨ ਜਦਕਿ ਪਿਛਲੇ ਸਾਲ ਇਥੇ 21 ਹਜ਼ਾਰ ਦੇ ਕਰੀਬ ਪੰਛੀ ਪਹੁੰਚੇ ਸਨ। 

 Keshopur ChhambhKeshopur Chhambh

ਜਨਵਰੀ ਮਹੀਨੇ ਸੱਭ ਤੋਂ ਜ਼ਿਆਦਾ ਪੰਛੀ ਇਸ ਜਲਗਾਹ ’ਤੇ ਦਿਖਾਈ ਦਿੰਦੇ ਹਨ। ਜੇਕਰ ਸਰਕਾਰਾਂ ਧਿਆਨ ਦੇਣ ਤਾਂ ਇਸ ਜਲਗਾਹ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ। ਇਸ ਨਾਲ ਜਿਥੇ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਉਥੇ ਹੀ ਸਰਕਾਰ ਦੇ ਮਾਲੀਏ ਵਿਚ ਵੀ ਵਾਧਾ ਹੋਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement