
Nawanshahr News: ਨਸ਼ੇ ਕਰਨ ਤੋਂ ਰੋਕਣ 'ਤੇ ਮੁਲਜ਼ਮ ਨੇ ਕੀਤਾ ਕਤਲ
The drug addict son killed his father with a knife: ਨਵਾਂਸ਼ਹਿਰ ਦੇ ਪਿੰਡ ਬਾਹੜੋਵਾਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਇਕ ਨਸ਼ੇੜੀ ਪੁੱਤ ਨੇ ਆਪਣੇ ਬਜ਼ੁਰਗ ਪਿਉ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਦਿਲਬਾਗ ਰਾਮ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਦੋਨੋਂ ਪਿਓ ਪੁੱਤ ਘਰ ਵਿਚ ਇਕੱਲੇ ਸਨ ਅਤੇ ਪੁੱਤ ਸ਼ਰਾਬ ਦੇ ਨਸ਼ੇ ਵਿਚ ਆ ਕੇ ਪਿਉ ਨਾਲ ਲੜਾਈ ਝਗੜਾ ਕਰਨ ਲੱਗਾ।
ਇਹ ਵੀ ਪੜ੍ਹੋ: Cremation of Home Guard jawan: ਨਿਹੰਗ ਸਿੰਘਾਂ ਨਾਲ ਝੜਪ ਦੌਰਾਨ ਮਾਰੇ ਗਏ ਹੋਮਗਾਰਡ ਜਵਾਨ ਦਾ ਹੋਇਆ ਸਸਕਾਰ
ਪਿਤਾ ਦੇ ਸਮਝਾਉਣ 'ਤੇ ਉਸ ਨੇ ਪਿਉ ਦਿਲਬਾਗ ਰਾਮ ’ਤੇ ਦਾਤਰ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ। ਸਦਰ ਥਾਣਾ ਬੰਗਾ ਦੀ ਪੁਲਿਸ ਨੇ ਮੌਕੇ ’ਤੇ ਆ ਕੇ ਲਾਸ਼ ਆਪਣੇ ਕਬਜ਼ੇ ਵਿਚ ਕਰ ਲਈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੰਗਾ ਭੇਜੀ।
ਇਹ ਵੀ ਪੜ੍ਹੋ: Abohar News:ਭਤੀਜੀ ਦੀ ਡੋਲੀ ਜਾਣ ਤੋਂ ਪਹਿਲਾਂ ਚਾਚੇ ਦੀ ਹੋਈ ਮੌਤ
ਪਿੰਡ ਵਾਸੀਆਂ ਨੇ ਦੱਸਿਆ ਕਿ ਦਿਲਬਾਗ ਰਾਮ ਦਾ ਪੁੱਤਰ ਬੁੱਧ ਰਾਮ ਜੋ ਕਿ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਸ਼ਰਾਬ ਦਾ ਆਦੀ ਹੈ। ਘਰ ਵਿਚ ਗਰੀਬੀ ਹੋਣ ਕਰਕੇ ਲੜਾਈ ਝਗੜਾ ਰੋਜ਼ਾਨਾ ਰਹਿੰਦਾ ਸੀ। ਲੋਕਾਂ ਨੇ ਦੱਸਿਆ ਕਿ ਦਿਲਬਾਗ ਰਾਮ ਦੇ ਤਿੰਨ ਮੁੰਡੇ ਤੇ ਇਕ ਲੜਕੀ ਹੈ ਜੋ ਆਪਣੇ ਸਹੁਰੇ ਘਰ ਰਹਿ ਰਹੀ ਹੈ। ਪੁਲਿਸ ਨੇ ਮੌਕੇ ’ਤੋਂ ਦੋਸ਼ੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।