
ਜਲੰਧਰ (ਸਸਸ) : ਜਲੰਧਰ ‘ਚ ਵਿਦੇਸ਼ੀ ਲੜਕੀ ਵਲੋਂ ਹੈਰੋਇਨ ਦੀ ਤਸਕਰੀ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਦਿਹਾਤੀ ਪੁਲਿਸ ਵਲੋਂ ਜ਼ਿੰਬਾਬਵੇ...
ਜਲੰਧਰ (ਸਸਸ) : ਜਲੰਧਰ ‘ਚ ਵਿਦੇਸ਼ੀ ਲੜਕੀ ਵਲੋਂ ਹੈਰੋਇਨ ਦੀ ਤਸਕਰੀ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਦਿਹਾਤੀ ਪੁਲਿਸ ਵਲੋਂ ਜ਼ਿੰਬਾਬਵੇ ਦੀ ਲੜਕੀ ਨੂੰ 450 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਲੜਕੀ ਦੀ ਪਹਿਚਾਣ ਅਲੀਸ਼ਾ ਮੋਸਾਸ ਦੇ ਰੂਪ ਵਿਚ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਲੜਕੀ ਵਲੋਂ ਦਿੱਲੀ ਦੇ ਇਕ ਤਸਕਰ ਕੋਲੋਂ ਹੈਰੋਇਨ ਲਿਆ ਕੇ ਫਿਲੌਰ ਵਿਚ ਸਪਲਾਈ ਕੀਤੀ ਜਾ ਰਹੀ ਸੀ।
Zimbabwe lady arrested ਇਸ ਕੰਮ ਦੇ ਬਦਲੇ ਵਿਚ ਉਸ ਨੂੰ 10 ਹਜ਼ਾਰ ਰੁਪਏ ਪ੍ਰਤੀ ਡਿਲਵਰੀ ਦੇ ਤੌਰ ‘ਤੇ ਮਿਲਦੇ ਸਨ। ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਨੇ ਪੁਲਿਸ ਪਾਰਟੀ ਦੇ ਨਾਲ ਫਿਲੌਰ ਬੱਸ ਸਟੈਂਡ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ।। ਇਸ ਦੌਰਾਨ ਲੁਧਿਆਣੇ ਤੋਂ ਆ ਰਹੀ ਇਕ ਬੱਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਬੱਸ ਵਿਚ ਸਵਾਰ ਵਿਦੇਸ਼ੀ ਲੜਕੀ ਕੋਲੋਂ 450 ਗਰਾਮ ਹੈਰੋਇਨ ਬਰਾਮਦ ਕੀਤੀ ਗਈ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਗਈ ਲੜਕੀ ਅਪਣੇ ਸੈਂਡਲਾਂ ਵਿਚ ਹੈਰੋਇਨ ਲੁਕਾ ਕੇ ਲਿਜਾ ਰਹੀ ਸੀ। ਫ਼ਿਲਹਾਲ ਕਾਬੂ ਲੜਕੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।