
ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲਾਂ ਵਿਚੋਂ ਇਕ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ ਜਿੱਥੇ ਖੁੰਖਾਰ ਅੱਤਵਾਦੀ ਅਤੇ ਖ਼ਤਰਨਾਕ ਗੈਗਸਟਰ ਬੰਦ ਹਨ.......
ਨਾਭਾ : ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲਾਂ ਵਿਚੋਂ ਇਕ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ ਜਿੱਥੇ ਖੁੰਖਾਰ ਅੱਤਵਾਦੀ ਅਤੇ ਖ਼ਤਰਨਾਕ ਗੈਗਸਟਰ ਬੰਦ ਹਨ। ਇਸ ਜੇਲ ਵਿਚ ਅੱਜ ਐਸ.ਪੀ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਵਿਚ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜੇਲ ਅੰਦਰੋਂ ਮੋਬਾਈਲ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਜਿਸ ਵਿਚ 12 ਮੋਬਾਈਲ ਅਤੇ ਸਿੰਮ ਬਰਾਮਦ ਕੀਤੇ ਗਏ ਅਤੇ ਅੱਠ ਮੋਬਾਈਲ ਜੇਲ ਅੰਦਰ ਬੰਦ ਕੈਦੀਆ ਕੋਲਂੋ ਬਰਾਮਦ ਕੀਤੇ ਹਨ ਅਤੇ 4 ਮੋਬਾਈਲ ਅੰਦਰ ਬੈਰਕਾ ਵਿਚੋ ਮਿਲੇ ਹਨ ਅਤੇ ਵੱਡਾ ਸਵਾਲ ਤਾਂ ਇਹ ਹੈ ਕਿ ਇਹ ਜੇਲ ਸਭ ਤੋਂ ਪੰਜਾਬ ਦੀ ਹਾਈ ਸਕਿਊਰਟੀ ਜੇਲ ਹੈ
ਜਿੱਥੇ ਪਰਿੰਦਾ ਵੀ ਪਰ ਨਹੀ ਮਾਰ ਸਕਦਾ ਐਨੀ ਵੱਡੀ ਮਾਤਰਾ ਵਿਚ ਇਹ ਮੋਬਾਈਲ ਜੇਲ ਪ੍ਰਸ਼ਾਸਨ ਦੀ ਮਿਲੀ ਭੁਗਤ ਤੋ ਅਦਰ ਨਹੀ ਜਾ ਸਕਦੇ ਅਤੇ ਇਹ ਜੇਲ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਹੈ। ਇਸ ਚੈਕਿੰਗ ਵਿਚ ਡੇਢ ਸੋ ਦੇ ਕਰੀਬ ਪੁਲੀਸ ਮੁਲਾਜ਼ਮਾ ਵਲਂੋ ਚੈਕਿੰਗ ਕੀਤੀ ਗਈ। ਇਸ ਮੌਕੇ ਨਾਭਾ ਦੇ ਕੋਤਵਾਲੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦਸਿਆ ਕਿ ਇਸ ਜੇਲ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਵੱਖ ਵੱਖ ਬੈਰਿੰਕਾ ਵਿਚੋਂ 12 ਮੋਬਾਇਲ ਬਰਾਮਦ ਕੀਤੇ ਗਏ ਹਨ ਅਤੇ ਅਸੀ ਕੈਦੀਆ ਤੋ ਪੁਛਗਿੱਛ ਕਰਕੇ ਕੁੱਲ ਅੱਠ ਦੋਸ਼ੀਆਂ ਵਿਕਰਮਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਲੁਧਿਆਨਾ ,
ਮਨਜਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਨਿਵਾਸੀ ਰੂਪਨਗਰ , ਧਰਮਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਨਿਵਾਸੀ ਮੋਗਾ, ਵਰਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਨਿਵਾਸੀ ਮੋਗਾ , ਅਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਨਿਵਾਸੀ ਸ਼ਹੀਦ ਭਗਤ ਸਿੰਘ ਨਗਰ, ਰੰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨਿਵਾਸੀ ਪਿਹੋਵਾ, ਪਰਵੇਸ਼ ਪੁੱਤਰ ਹਨੀਲ ਵਾਸੀ ਮੇਰਠ, ਗੁਰਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਵਿਰੁਧ ਜੇਲ ਐਕਟ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।