ਭਾਰਤ ਨੂੰ ਆਜ਼ਾਦ ਹੋਏ ਕਈ ਸਾਲ ਬੀਤ ਚੁੱਕੇ ਹਨ। ਜੇਕਰ ਅਸੀਂ ਔਰਤਾਂ ਦੀ ਗੱਲ ਕਰੀਏ ਤਾਂ ਔਰਤਾਂ ਨੂੰ ਸੰਪੂਰਨ ਆਜ਼ਾਦੀ ਹਾਲੇ ਤੱਕ ਨਹੀਂ ਮਿਲੀ, ਇਸਦਾ ਕਾਰਨ ਦੇਸ਼ 'ਚ ਲਗਾਤਾਰ..
ਭਾਰਤ ਨੂੰ ਆਜ਼ਾਦ ਹੋਏ ਕਈ ਸਾਲ ਬੀਤ ਚੁੱਕੇ ਹਨ। ਜੇਕਰ ਅਸੀਂ ਔਰਤਾਂ ਦੀ ਗੱਲ ਕਰੀਏ ਤਾਂ ਔਰਤਾਂ ਨੂੰ ਸੰਪੂਰਨ ਆਜ਼ਾਦੀ ਹਾਲੇ ਤੱਕ ਨਹੀਂ ਮਿਲੀ, ਇਸਦਾ ਕਾਰਨ ਦੇਸ਼ 'ਚ ਲਗਾਤਾਰ ਵੱਧ ਰਿਹਾ ਜੁਰਮ ਹੈ। ਅੱਜ ਅਸੀਂ ਅਜਿਹੀ ਹੀ ਇੱਕ ਮਹਿਲਾ ਦੀ ਗੱਲ ਕਰ ਰਹੇ ਹਾਂ, ਜੋ ਬਿਨਾਂ ਵਜ੍ਹਾ ਜੁਰਮ ਦਾ ਸ਼ਿਕਾਰ ਹੋ ਗਈ। ਜਿਸ 'ਤੇ 7 ਸਾਲ ਪਹਿਲਾਂ ਉਸਦੇ ਕਰੀਬੀ ਰਿਸ਼ਤੇਦਾਰ ਨੇ ਹੀ ਤੇਜ਼ਾਬ ਪਾਕੇ ਭਿਆਨਕ ਜਖਮੀ ਕਰ ਦਿੱਤਾ।
ਬਠਿੰਡਾ ਦੀ ਰਹਿਣ ਵਾਲੀ ਅਮਨਪ੍ਰੀਤ ਦੀ ਪੂਰੀ ਜਿੰਦਗੀ ਇਸ ਹਾਦਸੇ ਦੇ ਕਾਰਨ ਤਹਿਸ ਨਹਿਸ ਹੋ ਚੁੱਕੀ ਹੈ। ਉਸਦੀ ਜਿੰਦਗੀ ਸਿਰਫ ਆਪਣੇ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਿਤ ਰਹਿ ਗਈ ਹੈ। ਜੁਰਮ ਦਾ ਸ਼ਿਕਾਰ ਹੋਈ ਅਮਨਪ੍ਰੀਤ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੱਦਦ ਦੀ ਗੁਹਾਰ ਲਗਾ ਰਹੀ ਹੈ। ਅਮਨਪ੍ਰੀਤ ਨੇ ਦੱਸਿਆ ਕਿ ਉਸਦੀ ਹੁਣ ਤੱਕ 28 ਸਰਜਰੀ ਹੋ ਚੁੱਕੀਆਂ ਹਨ।
ਜਿਸ 'ਚ ਕਰੀਬਨ 30 ਲੱਖ ਰੁਪਏ ਖਰਚ ਹੋ ਚੁੱਕੇ ਹਨ। ਹਾਲੇ ਸੱਤ ਸਰਜਰੀ ਹੋਣੀਆਂ ਬਾਕੀ ਹਨ ਪਰ ਇਸਦੇ ਲਈ ਹੁਣ ਉਨ੍ਹਾਂ ਦੇ ਕੋਲ ਪੈਸਾ ਨਹੀਂ ਬਚਿਆ। ਪਹਿਲਾਂ ਦੇ ਇਲਾਜ 'ਚ ਉਨ੍ਹਾਂ ਦਾ ਘਰ ਵਾਰ ਸਭ ਕੁੱਝ ਵਿੱਕ ਗਿਆ। ਹੁਣ ਉਹ ਕਿਰਾਏ 'ਤੇ ਰਹਿ ਕੇ ਬੜੀ ਮੁਸ਼ਕਿਲ ਨਾਲ ਗੁਜਾਰਾ ਕਰ ਰਹੇ ਹਨ। ਦੱਸ ਦਈਏ ਕਿ ਅਮਨਪ੍ਰੀਤ ਇੱਕ ਸੈਲਫ ਡਿਪੈਡੇਂਟ ਲੜਕੀ ਸੀ ਜੋ ਕਿ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ।
ਆਪਣੇ ਪਰਿਵਾਰ ਦਾ ਵੀ ਪਾਲਣ ਪੋਸ਼ਣ ਕਰਦੀ ਸੀ ਪਰ ਇਸ ਹਾਦਸੇ ਨੇ ਅਮਨਪ੍ਰੀਤ ਦੀ ਪੂਰੀ ਜਿੰਦਗੀ ਤਬਾਹ ਕਰ ਦਿੱਤੀ। ਅੱਜ ਅਮਨਪ੍ਰੀਤ ਆਜ਼ਾਦੀ ਦਿਨ ਹੋਣ ਦੇ ਬਾਵਜੂਦ ਵੀ ਆਜ਼ਾਦ ਨਹੀਂ ਰਹੀ। ਅਮਨਪ੍ਰੀਤ ਇਕੱਲੀ ਨਹੀਂ ਜਿਸਦੀ ਆਜ਼ਾਦੀ ਦਰਿੰਦਗੀ ਦਾ ਸ਼ਿਕਾਰ ਹੋਈ ਹੈ ਪਤਾ ਨਹੀਂ ਕਿੰਨੀਆਂ ਅਮਨਪ੍ਰੀਤ ਹੋਣਗੀਆਂ ਇਸ ਦੇਸ਼ 'ਚ ਜਿਸਦੀ ਆਜ਼ਾਦੀ ਹਰ ਸਾਲ ਖੌਹ ਲਈ ਜਾਂਦੀ ਹੈ।