
ਹਾਲੇ ਚੰਡੀਗੜ੍ਹ ਵਿਚ ਆਈਏਐਸ ਦੀ ਧੀ ਨਾਲ ਛੇੜਛਾੜ ਮਾਮਲਾ ਠੰਢਾ ਵੀ ਨਹੀਂ ਸੀ ਪਿਆ ਕਿ ਚੰਡੀਗੜ੍ਹ ਦੇ ਸੈਕਟਰ 23 ਦੇ ਚਿਲਡਰਨ ਪਾਰਕ 'ਚ ਆਜ਼ਾਦੀ ਦਿਹਾੜੇ ਵਾਲੇ ਦਿਨ 8ਵੀਂ 'ਚ
ਚੰਡੀਗੜ੍ਹ, 16 ਅਗੱਸਤ (ਅੰਕੁਰ) : ਹਾਲੇ ਚੰਡੀਗੜ੍ਹ ਵਿਚ ਆਈਏਐਸ ਦੀ ਧੀ ਨਾਲ ਛੇੜਛਾੜ ਮਾਮਲਾ ਠੰਢਾ ਵੀ ਨਹੀਂ ਸੀ ਪਿਆ ਕਿ ਚੰਡੀਗੜ੍ਹ ਦੇ ਸੈਕਟਰ 23 ਦੇ ਚਿਲਡਰਨ ਪਾਰਕ 'ਚ ਆਜ਼ਾਦੀ ਦਿਹਾੜੇ ਵਾਲੇ ਦਿਨ 8ਵੀਂ 'ਚ ਪੜ੍ਹਦੀ ਕੁੜੀ ਨਾਲ ਬਲਾਤਕਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆ ਗਈ।
ਘਟਨਾ ਬਾਰੇ ਚੰਡੀਗੜ੍ਹ ਦੇ ਐਸਐਸਪੀ ਈਸ਼ ਸਿੰਘਲ ਨੇ ਦਸਿਆ ਕਿ ਘਟਨਾ ਸਵੇਰੇ 8 : 15 ਵਜੇ ਕੀਤੀ ਗਈ ਹੈ, ਜਿਸ ਸਮੇਂ ਬੱਚੀ ਆਜ਼ਾਦੀ ਪ੍ਰੋਗਰਾਮ ਉਪਰੰਤ ਘਰ ਆ ਰਹੀ ਸੀ ਤਾਂ ਉਸ ਨੂੰ ਕਿਸੇ 40 ਸਾਲਾ ਵਿਅਕਤੀ ਨੇ ਅਗ਼ਵਾ ਕਰ ਲਿਆ ਅਤੇ ਸੈਕਟਰ 23 ਸਥਿਤ ਚਿਲਡਰਨ ਪਾਰਕ 'ਚ ਲੈ ਕੇ ਬਲਾਤਕਾਰ ਕੀਤਾ। ਉਨ੍ਹਾਂ ਦਸਿਆ ਕਿ ਕੁੜੀ ਨੇ ਪਹਿਲਾਂ ਘਰਵਾਲਿਆਂ ਨੂੰ ਫੋਨ ਲਾ ਕੇ ਘਟਨਾ ਦੀ ਜਾਣਕਾਰੀ ਦਿੱਤੀ, ਉਪਰੰਤ ਪੁਲਿਸ ਵਿਚ ਸ਼ਿਕਾਇਤ ਕੀਤੀ ਗਈ।
ਇਹ ਵੀ ਦਸਿਆ ਜਾ ਰਿਹਾ ਹੈ ਕਿ ਲੜਕੀ ਨਾਲ ਬਲਾਤਕਾਰ ਦੀ ਘਟਨਾ ਨੂੰ ਤਿੰਨ-ਚਾਰ ਹੋਰ ਨੌਜਵਾਨਾਂ ਨੇ ਵੀ ਵੇਖਿਆ, ਜਿਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਵਿਦਿਆਰਥਣ ਮੌਕੇ 'ਤੇ ਜ਼ੋਰ-ਜ਼ੋਰ ਦੀ ਰੋ ਰਹੀ ਸੀ। ਮੁਲਜ਼ਮ ਪਤਾ ਲੱਗਣ 'ਤੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਤੁਰਤ ਮੌਕੇ 'ਤੇ ਪੁੱਜੀ ਅਤੇ ਪੀੜਤ ਲੜਕੀ ਨੂੰ ਸੈਕਟਰ 16 ਦੇ ਹਸਪਤਾਲ ਦਾਖ਼ਲ ਕਰਵਾ ਕੇ ਮੈਡੀਕਲ ਕਰਵਾਇਆ ਗਿਆ ਹੈ।
ਐਸ.ਐਸ.ਪੀ. ਈਸ਼ ਸਿੰਘਲ ਨੇ ਕਿਹਾ ਕਿ ਉਕਤ ਮਾਮਲੇ 'ਚ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਸੈਕਟਰ 17 ਵਿਖੇ ਮੁਲਜ਼ਮ ਵਿਰੁਧ ਆਈਪੀਸੀ ਦੀ ਧਾਰਾ 376, 341, 363, 506 ਤਹਿਤ ਮਾਮਲਾ ਦਰਜ ਕਰ ਕੇ ਭਾਲ ਅਰੰਭ ਦਿਤੀ ਹੈ।
ਪੁਲਿਸ ਮੁਲਜ਼ਮ ਫੜਨ 'ਚ ਨਾਕਾਮ : ਚੰਡੀਗੜ੍ਹ ਸ਼ਹਿਰ ਲੱਗਦਾ ਅਪਰਾਧੀਆਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ ਜਿਸਦੇ ਚਲਦੇ ਚੰਡੀਗੜ੍ਹ ਚ ਅਪਰਾਧੀ ਬੇਖੌਫ ਘੁੰਮ ਰਹੇ ਹਨ ਜਿਹਨਾਂ ਨੂੰ ਕਿ ਪੁਲਿਸ ਦਾ ਬਿਲਕੁਲ ਖੌਫ ਨਹੀਂ ਹੈ। ਸੈਕਟਰ-36 'ਚ ਕਾਰ ਸਵਾਰ ਤਿੰਨ ਨੌਜਵਾਨਾਂ ਨੇ ਇਕ ਐਕਟਿਵਾ ਸਵਾਰ ਲੜਕੀ ਦਾ ਪਿੱਛਾ ਕੀਤਾ, ਜਦੋਂ ਲੜਕੀ ਆਪਣੇ ਘਰ ਵਾਪਸ ਜਾ ਰਹੀ ਸੀ। ਨੌਜਵਾਨਾਂ ਨੇ ਸੈਕਟਰ 36 ਤੋਂ ਸ਼ੁਰੂ ਹੋ ਕੇ ਸੈਕਟਰ-40 ਤੱਕ ਲੜਕੀ ਦਾ ਪਿੱਛਾ ਕੀਤਾ। ਕਿਸੇ ਤਰ੍ਹਾਂ ਲੜਕੀ ਆਪਣੇ ਘਰ ਪੁੱਜੀ ਅਤੇ ਪੁਲਸ ਨੂੰ ਫੋਨ ਕੀਤਾ। ਪੀ. ਸੀ. ਆਰ. 'ਚ ਦਰਜ ਕਾਲ ਮੁਤਾਬਕ ਸਫੈਦ ਰੰਗ ਦੀ ਕਾਰ ਸਵਾਰ ਤਿੰਨ ਲੜਕਿਆਂ ਨੇ ਪਿੱਛਾ ਕੀਤਾ ਅਤੇ ਛੇੜਛਾੜ ਕੀਤੀ ਅਤੇ ਫਿਰ ਉਸ ਨੂੰ ਗੱਡੀ 'ਚ ਜ਼ਬਰਸਤੀ ਬਿਠਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਇਸ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਚੰਡੀਗੜ੍ਹ ਵਿਚ ਆਈਏਐਸ ਦੀ ਧੀ ਨੂੰ ਬੀਜੇਪੀ ਹਰਿਆਣਾ ਦੇ ਪ੍ਰਧਾਨ ਦੇ ਬੇਟੇ ਵਿਕਾਸ ਬਰਾਲਾ ਨੇ ਗਿਰਫ਼ਤਾਰ ਕੀਤਾ ਸੀ ਇਸਤੋਂ ਇਲਾਵਾ ਅਜਾਦੀ ਦਿਵਸ ਤੇ ਅੱਠਵੀ ਕਲਾਸ ਦੀ ਵਿਦਿਆਰਥਣ ਨਾਲ 40 ਸਾਲ ਵਿਅਕਤੀ ਨੇ ਰੇਪ ਕੀਤਾ ਸੀ।