ਸਕੂਲ ਜਾਂਦੇ ਅਧਿਆਪਕਾਂ ਨਾਲ ਵਾਪਰਿਆ ਹਾਦਸਾ: ਗੱਡੀ ਅਤੇ ਬੱਸ ਦੀ ਟੱਕਰ, 4 ਦੀ ਮੌਤ
Published : Mar 24, 2023, 10:00 am IST
Updated : Mar 24, 2023, 10:23 am IST
SHARE ARTICLE
Accident
Accident

ਇਹ ਹਾਦਸਾ ਪਿੰਡ ਖਾਈ ਫ਼ੇਮੇ ਕੇ ਨੇੜੇ (ਥਾਣਾ ਲੱਖੋਂ ਕੇ ਬਹਿਰਾਮ) ਵਿਖੇ ਵਾਪਰਿਆ।

 

ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਤੋਂ ਤਰਨਤਾਰਨ ਜਿਲ੍ਹੇਬਲ ਦੇ ਸਕੂਲ ਵਿਚ ਪੜ੍ਹਾਉਣ ਜਾ ਰਹੇ ਅਧਿਆਪਕਾਂ ਦੀ ਗੱਡੀ ਦੀ ਰੋਡਵੇਜ਼ ਬੱਸ ਨਾਲ ਟੱਕਰ ਹੋ ਗਈ। ਇਸ ਦੌਰਾਨ 3 ਅਧਿਆਪਕਾਂ ਸਣੇ 4 ਦੀ ਮੌਕੇ ’ਤੇ ਹੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਪਿੰਡ ਖਾਈ ਫ਼ੇਮੇ ਕੇ ਨੇੜੇ (ਥਾਣਾ ਲੱਖੋਂ ਕੇ ਬਹਿਰਾਮ) ਵਿਖੇ ਵਾਪਰਿਆ।

ਇਹ ਵੀ ਪੜ੍ਹੋ: ਐਕਸ-ਇੰਡੀਆ ਲੀਵ ਨੂੰ ਲੈ ਕੇ ਨਿਯਮ ਸਖ਼ਤ: ਵਿਦੇਸ਼ ਜਾਣ ਲਈ ਛੁੱਟੀ ਮੰਗਣ ਸਮੇਂ ਸਬੂਤਾਂ ਸਮੇਤ ਦੱਸਣਾ ਹੋਵੇਗਾ ਕਾਰਨ

 ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਸ ਗੱਡੀ ਦੇ ਪਰਖੱਚੇ ਉੱਡ ਗਏ। ਮ੍ਰਿਤਕਾਂ ਵਿਚ 3 ਅਧਿਆਪਕਾਂ (2 ਔਰਤਾਂ) ਅਤੇ 1 ਡਰਾਈਵਰ ਸ਼ਾਮਲ ਸਨ। ਇਹ ਅਧਿਆਪਕ ਜਲਾਲਾਬਾਦ ਦੇ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਅਧਿਆਪਕ ਰੋਜ਼ਾਨਾ ਗੱਡੀ ਵਿਚ ਸਕੂਲ ਜਾਂਦੇ ਸਨ। ਬਾਕੀ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਦੁੱਖ ਦਾ ਪ੍ਰਗਟਾਵਾ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਲਿਖਿਆ ਫਾਜ਼ਿਲਕਾ/ਜਲਾਲਾਬਾਦ ਤੋਂ ਸਕੂਲ ਡਿਊਟੀ ਜਾ ਰਹੇ ਅਧਿਆਪਕਾਂ ਦੇ ਸੜਕ ਹਾਦਸੇ ਦੀ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ। ਮੈਂ ਅਧਿਆਪਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ”।

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement
Advertisement

ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਹੁਣੇ-ਹੁਣੇ ਲਿਆ ਆਹ ਫ਼ੈਸਲਾ, ਸੁਣੋ LIVE

11 Dec 2023 5:21 PM

Ludhiana News: ਹਸਪਤਾਲ 'ਚ ਭਿੜੇ ਵਕੀਲ ਅਤੇ ASI, ਜੰਮ ਕੇ ਚੱਲੇ ਘਸੁੰਨ-ਮੁੱਕੇ, ਲੱਥੀਆਂ ਪੱਗਾਂ.....

11 Dec 2023 5:15 PM

Batala News: ਝੂਠੇ Police ਮੁਕਾਬਲੇ ‘ਚ 26 ਸਾਲਾਂ ਬਾਅਦ ਹੋਈ FIR ਦਰਜ, ਪੀੜਤ Family ਦੇ ਨਹੀਂ ਰੁਕ ਰਹੇ ਹੰਝੂ...

11 Dec 2023 4:54 PM

Satinder Sartaaj ਦੇ ਚੱਲਦੇ Show 'ਚ ਪਹੁੰਚ ਗਈ Police, ਬੰਦ ਕਰਵਾਇਆ Show, ਲੋਕਾ ਦਾ ਫੁੱਟਿਆ ਗੁੱਸਾ ਪੁਲਿਸ ਖਿਲਾਫ਼

11 Dec 2023 2:19 PM

Dheeraj Sahu News: ਭਾਰਤ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ Raid, 6 ਦਿਨਾਂ 'ਚ ਗਿਣੇ 146 Bag, 30 ਤੋਂ ਵੱਧ ਬੈਗ ਹਜੇ

11 Dec 2023 4:15 PM