
ਪੰਜਾਬ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਇਸੇ ਨਾਲ ਕੁਝ ਰਾਹਤ ਦੀਆਂ ਖਬਰਾਂ ਵੀ ਸਾਹਮਣੇ ਆ ਰਹੀ ਹਨ।
ਪੰਜਾਬ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਇਸੇ ਨਾਲ ਕੁਝ ਰਾਹਤ ਦੀਆਂ ਖਬਰਾਂ ਵੀ ਸਾਹਮਣੇ ਆ ਰਹੀ ਹਨ। ਪੰਜਾਬ ਦੇ ਸਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਹਸਪਤਾਲ ਵਿਚ ਦਾਖਿਲ ਕਰੋਨਾ ਦੇ ਇਕ ਮਰੀਜ਼ ਦੀ ਰਿਪੋਰਟ ਹੁਣ ਨੈਗਟਿਵ ਆ ਗਈ ਹੈ ਜਿਸ ਤੋਂ ਬਾਅਦ ਹੁਣ ਇਸ ਜ਼ਿਲ੍ਹੇ ਵਿਚ ਕਰੋਨਾ ਦਾ ਇਕ ਵੀ ਮਰੀਜ਼ ਪੌਜਟਿਵ ਨਹੀਂ ਬਚਿਆ।
Covid 19
ਦੱਸ ਦੱਈਏ ਕਿ ਸਿਵਲ ਹਸਪਤਾਲ ਵਿਚ ਦਾਖਲ 18 ਵਿਅਕਤੀ ਠੀਕ ਹੋ ਚੁੱਕੇ ਹਨ। ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਭਰਤੀ 16 ਸਾਲ ਸਾਲ ਦੇ ਜਸਕਰਨ ਸਿੰਘ ਦੀ ਰਿਪੋਰਟ ਹੁਣ ਨੈਗਟਿਵ ਆ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਹ ਜਸਕਰਨ ਸਿੰਘ ਬਲਦੇਵ ਸਿੰਘ ਦਾ ਪੋਤਾ ਹੈ। ਜਿਸ ਨੇ ਨਵਾਂ ਸ਼ਹਿਰ ਵਿਚ ਕਰੋਨਾ ਵਾਇਰਸ ਦੇ ਕਾਰਨ ਪਹਿਲਾਂ ਆਪਣੀ ਜਾਨ ਗੁਆਈ ਸੀ।
covid 19 punjab
ਛੁੱਟੀ ਦੇਣ ਸਮੇਂ ਜਸਕਰਨ ਸਿੰਘ ਨੂੰ ਉਥੋਂ ਦੇ ਡਾਕਟਰ, ਮੈਡੀਕਲ ਸਟਾਫ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਅਤੇ ਤਾੜੀਆਂ ਵਜਾ ਕੇ ਉਸ ਨੂੰ ਹਸਪਤਾਲ ਵਿਚੋਂ ਰਵਾਨਾਂ ਕੀਤਾ। ਦੱਸ ਦੱਈਏ ਕਿ ਨਵਾਂ ਸ਼ਹਿਰ ਵਿਚ ਸਭ ਤੋਂ ਪਹਿਲਾਂ ਵਿਦੇਸ਼ ਤੋਂ ਪਰਤੇ ਬਲਦੇਵ ਸਿੰਘ ਨੂੰ ਕਰੋਨਾ ਪੌਜਟਿਵ ਪਾਇਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਜਾਣ-ਪਛਾਣ ਦੇ ਲੋਕਾਂ ਦਾ ਜਦੋਂ ਕਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ ਤਾਂ ਰਿਪੋਰਟ ਵਿਚ 19 ਲੋਕਾਂ ਨੂੰ ਪੌਜਟਿਵ ਪਾਇਆ ਗਿਆ ਸੀ।
covid 19 Case
ਬਲਦੇਵ ਸਿੰਘ ਦੀ ਮੌਤ ਤੋਂ ਬਆਦ ਉਨ੍ਹਾਂ ਦੀ ਕਰੋਨਾ ਰਿਪੋਰਟ ਆਈ ਸੀ ਜਿਸ ਵਿਚ ਉਨ੍ਹਾਂ ਨੂੰ ਪੌਜਟਿਵ ਪਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਲਈ ਕਰੋਨਾ ਵਾਇਰਸ ਦੀ ਚੇਨ ਤੋੜਨ ਦੇ ਲਈ ਸਭ ਤੋਂ ਵੱਧ ਜਰੂਰੀ ਸੀ ਕਿ ਲੋਕਾਂ ਕੋਲੋ ਲੌਕਡਾਊਨ ਦੀ ਚੰਗੇ ਤਰੀਕੇ ਨਾਲ ਪਾਲਣਾ ਕਰਵਾਈ ਜਾਏ। ਉਧਰ ਨਵਾਂਸ਼ਹਿਰ ਦੇ ਡੀਸੀ ਵਿਨੈ ਬੁਬਲਾਨੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸਖ਼ਤ ਮਿਹਨਤ ਨਾਲ ਉਹ ਕੋਰੋਨਾ ਦੀ ਲਾਗ ਨੂੰ ਖਤਮ ਕਰਨ ਦੇ ਯੋਗ ਹੋਏ ਹਨ। ਲੋਕਾਂ ਦੇ ਸਹਿਯੋਗ ਅਤੇ ਸੰਜਮ ਨੇ ਇਸ ਲੜਾਈ ਵਿਚ ਮਹੱਤਵਪੂਰਣ ਭੂਮਿਕਾ ਅਦਾ ਕੀਤੀ।
corona case
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।