
ਕਿਹਾ - ਮੈਂ 1,11,111 ਵੋਟਾਂ ਨਾਲ ਜਿੱਤਿਆ ਹਾਂ ਜਿਸ 'ਚ ਛੇ ਇਕ ਹਨ ਅਤੇ ਰੱਬ ਵੀ ਇਹੀ ਚਾਹੁੰਦਾ ਹੈ ਕਿ ਮੈਂ ਪਹਿਲੇ ਨੰਬਰ 'ਤੇ ਬਣਿਆ ਰਹਾਂ
ਸੰਗਰੂਰ : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਇਤਿਹਾਸ ਰਚ ਦਿੱਤਾ ਹੈ। ਭਗਵੰਤ ਮਾਨ ਨੇ 1,07,679 ਵੋਟਾਂ ਦੇ ਵੱਡੇ ਫ਼ਰਕ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
Bhagwant Maan
ਆਪਣੀ ਸ਼ਾਨਦਾਰ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਇਹ ਲੋਕਾਂ ਦੀ ਜਿੱਤ ਹੈ ਅਤੇ ਮੈਨੂੰ ਸਭ ਤੋਂ ਜ਼ਿਆਦਾ ਜਿੱਤ ਤਾਂ ਉਦੋਂ ਹੋਵੇਗੀ ਜਦੋਂ ਮੇਰੀਆਂ ਗੱਡੀਆਂ ਅੱਗੇ ਚੱਲਣ ਵਾਲੇ ਬੇਰੁਜ਼ਗਾਰਾਂ ਦੀ ਲਿਸਟ ਘੱਟ ਹੋ ਜਾਵੇਗੀ। ਮੇਰੀ ਪਹਿਲ ਇਹੀ ਰਹੇਗੀ ਕਿ ਇਨ੍ਹਾਂ ਬੇਰੁਜ਼ਗਾਰਾਂ ਨੂੰ ਕੰਮ ਦਿੱਤਾ ਜਾਵੇ।" ਮਾਨ ਨੇ ਕਿਹਾ, "ਕੈਪਟਨ ਨੇ ਪੰਜਾਬੀਆਂ ਨਾਲ ਜੋ ਵਾਅਦਾ ਖਿਲਾਫੀ ਕੀਤੀ ਹੈ, ਉਸ ਕਾਰਨ ਮੈਨੂੰ ਵੋਟ ਪਈ ਹੈ। ਸੂਬੇ ਦੀਆਂ ਸਾਰੀਆਂ 13 ਸੀਟਾਂ ਨਾ ਜਿੱਤਣ ਕਾਰਨ ਕੈਪਟਨ ਨੂੰ ਆਪਣੇ ਅਸਤੀਫ਼ਾ ਦੇਣਾ ਚਾਹੀਦਾ ਹੈ।"
Captain Amarinder Singh
ਭਗਵੰਤ ਮਾਨ ਨੇ ਕਿਹਾ, ਮੈਂ 1,11,111 ਵੋਟਾਂ ਨਾਲ ਜਿੱਤਿਆ ਹਾਂ ਜਿਸ 'ਚ ਛੇ ਇਕ ਹਨ ਅਤੇ ਰੱਬ ਵੀ ਇਹੀ ਚਾਹੁੰਦਾ ਹੈ ਕਿ ਮੈਂ ਪਹਿਲੇ ਨੰਬਰ 'ਤੇ ਬਣਿਆ ਰਹਾਂ। ਅਸੀਂ ਹੁਣ ਤੋਂ ਹੀ 2022 ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰਾਂਗੇ। ਪੰਜਾਬ ਵਿਚ ਆਪ ਪਾਰਟੀ ਨਿਖਰ ਕੇ ਸਾਹਮਣੇ ਆਏਗੀ ਅਤੇ ਪੂਰਨ ਬਹੁਮਤ ਨਾਲ ਸਰਕਾਰ ਬਣਾਵਾਂਗੇ।"
Bhagwant Mann
ਸੁਖਪਾਲ ਸਿੰਘ ਖਹਿਰਾ ਨੂੰ ਵਧਾਈ ਦਿੰਦਿਆਂ ਭਗਵੰਤ ਮਾਨ ਕਿਹਾ ਕਿ ਜਿਸ ਕੰਮ ਲਈ ਉਹ ਬਠਿੰਡਾ ਗਏ ਸਨ ਉਹ ਕੰਮ ਉਨ੍ਹਾਂ ਨੇ ਕਰ ਦਿੱਤਾ ਹੈ। ਇਸ ਲਈ ਹੁਣ ਖਹਿਰਾ ਦਾ ਨਾਂ ਵੀ ਬੇਅਦਬੀ ਦੇ ਦੋਸ਼ੀਆਂ ਦੀ ਸੂਚੀ ਵਿਚ ਆ ਜਾਣਾ ਚਾਹੀਦਾ ਹੈ।