
ਪਿੰਡ ਨੰਗਲੀ ਜਲਾਲਪੁਰ 'ਚ ਇਕ ਹੋਰ Corona +Ve ਆਉਣ ਨਾਲ ਗਿਣਤੀ 6 ਹੋਈ
ਟਾਂਡਾ ਉੜਮੁੜ (ਅੰਮ੍ਰਿਤਪਾਲ ਬਾਜਵਾ): ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਜਲਾਲਪੁਰ ਨਾਲ ਲੱਗਦੇ ਨੰਗਲੀ ਵਿਖੇ ਜਿਥੇ ਪਿਛਲੇ ਦਿਨੀ ਇਕ ਵਿਅਕਤੀ ਲਖਵਿੰਦਰ ਸਿੰਘ ਦੀ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਜਲੰਧਰ ਦੇ ਸਰਕਾਰੀ ਹਸਪਤਾਲ ਵਿਚ ਮੌਤ ਹੋ ਗਈ।
Photo
ਮ੍ਰਿਤਕ ਲਖਵਿੰਦਰ ਸਿੰਘ ਦੇ ਪਰਿਵਾਰ ਦੇ 5 ਮੈਂਬਰ ਸਿਹਤ ਵਿਭਾਗ ਵਲੋਂ ਕੀਤੇ ਕੋਰੋਨਾ ਟੈਸਟਾਂ ਚ ਪਾਜ਼ੀਟਿਵ ਪਾਏ ਗਏ ਸਨ, ਜਿੰਨ੍ਹਾਂ ਨੂੰ ਸਿਹਤ ਵਿਭਾਗ ਟਾਂਡਾ ਵਲੋਂ ਚੈਕਅਪ ਦੌਰਾਨ ਆਈਸੋਲੇਟ ਕਰਕੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਸੀ।
Photo
ਸਿਹਤ ਵਿਭਾਗ ਵਲੋਂ ਚੌਕਸੀ ਵਰਤਦੇ ਹੋਏ ਲਖਵਿੰਦਰ ਸਿੰਘ ਨੂੰ ਜਲੰਧਰ ਟੈਕਸੀ ਜ਼ਰੀਏ ਲਿਜਾਣ ਤੇ ਲਿਆਉਣ ਵਾਲੇ ਟੈਕਸੀ ਡਰਾਈਵਰ ਬਲਦੇਵ ਸਿੰਘ ਤੇ ਮ੍ਰਿਤਕ ਲਖਵਿੰਦਰ ਸਿੰਘ ਦੇ ਸੰਪਰਕ 'ਚ ਆਉਣ ਵਾਲੇ 13 ਹੋਰ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਸਨ ਤੇ ਘਰਾਂ ਅੰਦਰ ਹੀ ਇਕਾਂਤਵਾਸ ਕਰ ਦਿੱਤੇ ਸਨ।
Photoਇੰਨ੍ਹਾਂ ਵਿਚੋਂ ਅਜੇ ਤੱਕ ਦੋ ਰਿਪੋਰਟਾਂ ਆਈਆਂ ਹਨ, ਜਿਸ ਵਿਚ ਟੈਕਸੀ ਡਰਾਈਵਰ ਬਲਦੇਵ ਸਿੰਘ ਦੀ ਰਿਪੋਰਟ ਪਾਜ਼ੀਟਿਵ ਆ ਗਈ ਤੇ ਅਜੇ ਤੱਕ 12 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ।
Photo
ਸਿਹਤ ਵਿਭਾਗ ਟਾਂਡਾ ਦੀ ਟੀਮ ਜਦੋਂ ਪਾਜ਼ੀਟਿਵ ਆਏ ਬਲਦੇਵ ਸਿੰਘ ਨੂੰ ਲੈਣ ਲਈ ਪਿੰਡ ਨੰਗਲੀ ਜਲਾਲਪੁਰ ਪਹੁੰਚੀ ਤਾਂ ਬਲਦੇਵ ਸਿੰਘ ਨੇ ਸਿਹਤ ਵਿਭਾਗ ਦੀ ਟੀਮ ਨਾਲ ਜਾਣ ਤੋਂ ਇਨਕਾਰਂ ਕਰ ਦਿੱਤਾ, ਜਿਸ ਤੋਂ ਬਾਅਦ ਟਾਂਡਾ ਸਿਵਲ ਹਸਪਤਾਲ ਦੇ ਡਾਕਟਰ ਆਰ ਕੇ ਬਾਲੀ ਨੇ ਟਾਂਡਾ ਪੁਲਿਸ ਨੂੰ ਇਤਲਾਹ ਕੀਤੀ।
Photo
ਇਸ ਸੰਬਧੀ ਸੂਚਨਾ ਮਿਲਣ ਤੇ ਐਸਐਚੳ ਟਾਂਡਾ ਇੰਸਪੈਕਟਰ ਹਰਗੁਰਦੇਵ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ 'ਤੇ ਬਲਦੇਵ ਸਿੰਘ ਨੂੰ ਸਿਹਤ ਵਿਭਾਗ ਦੀ ਟੀਮ ਨਾਲ ਆਈਸੋਲੇਟ ਕਰਵਾਇਆ , ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਬਲਦੇਵ ਸਿੰਘ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ।