'ਜ਼ਿਆਦਾ ਕੋਰੋਨਾ ਟੈਸਟ ਕੀਤੇ ਤਾਂ 70 ਫੀਸਦੀ ਲੋਕ ਆਉਣਗੇ ਕੋਰੋਵਾ ਪਾਜ਼ੀਟਿਵ'
Published : May 24, 2020, 6:07 pm IST
Updated : May 24, 2020, 6:07 pm IST
SHARE ARTICLE
Photo
Photo

ਕੋਰੋਨਾ ਕਹਿਰ ਦੌਰਾਨ ਬਿਨਾਂ ਪਰੀਖਣ ਅਤੇ ਬਿਨਾਂ ਜਾਂਚ ਤੋਂ ਘੱਟ ਕੀਤੀ ਗਈ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਮੁੱਦੇ 'ਤੇ ਗੁਜਰਾਤ ਹਾਈ ਕੋਰਟ ਵਿਚ ਸ਼ੁੱਕਰਵਾਰ ਨੂੰ ਬਹਿਸ ਹੋਈ।

ਅਹਿਮਦਾਬਾਦ: ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਬਿਨਾਂ ਪਰੀਖਣ ਅਤੇ ਬਿਨਾਂ ਜਾਂਚ ਤੋਂ ਘੱਟ ਕੀਤੀ ਗਈ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਮੁੱਦੇ 'ਤੇ ਗੁਜਰਾਤ ਹਾਈ ਕੋਰਟ ਵਿਚ ਸ਼ੁੱਕਰਵਾਰ ਨੂੰ ਬਹਿਸ ਹੋਈ।

Covid-19 Vaccine PM Modi CM RaoPhoto

ਇਸ ਦੌਰਾਨ ਐਡਵੋਕੇਟ ਜਨਰਲ ਨੇ ਕਿਹਾ ਕਿ ਜੇਕਰ ਸਾਰਿਆਂ ਦਾ ਪਰੀਖਣ ਕੀਤਾ ਜਾਂਦਾ ਹੈ ਤਾਂ ਟੈਸਟ ਕੀਤੇ ਗਏ 70 ਫੀਸਦੀ ਲੋਕ ਕੋਰੋਨਾ ਸਕਾਰਾਤਮਕ ਹੋਣਗੇ। ਇਸ ਨਾਲ ਨਾਗਰਿਕਾਂ ਦੀ ਮਾਨਸਿਕਤਾ ਵਿਚ ਡਰ ਪੈਦਾ ਹੋ ਸਕਦਾ ਹੈ।

Covid-19Photo

ਇਹ ਬਹਿਸ ਐਡਵੋਕੇਟ ਜਨਰਲ ਕਮਲ ਤ੍ਰਿਵੇਦੀ ਅਤੇ ਸੀਨੀਅਰ ਐਡਵੋਕੇਟ ਅੰਸ਼ੀਨ ਦੇਸਾਈ ਵਿਚਕਾਰ ਹੋਈ। ਜਿਨ੍ਹਾਂ ਦੇ ਕਲਾਇੰਟ ਨੇ ਨਵੀਂ ਡਿਸਚਾਰਜ ਨੀਤੀ ਦੇ ਨਾਲ-ਨਾਲ ਗੁਜਰਾਤ ਵਿਚ ਪਰੀਖਣਾਂ ਦੀ ਗਿਣਤੀ ਨੂੰ ਘੱਟ ਕਰਨ 'ਤੇ ਇਤਰਾਜ਼ ਪ੍ਰਗਟਾਇਆ ਹੈ।

Gujarat High CourtPhoto

ਐਡਵੋਕੇਟ ਜਨਰਲ ਦੇਸਾਈ ਨੇ ਜ਼ਿਆਦਾ ਪਰੀਖਣਾਂ 'ਤੇ ਜ਼ੋਰ ਦਿੱਤਾ ਅਤੇ ਮੰਗ ਕੀਤੀ ਕਿ ਕੋਵਿਡ-19 ਦੇ ਮਰੀਜ਼ਾਂ ਦੇ ਪਰਿਵਾਰਾਂ ਦੇ ਮੈਂਬਰਾਂ ਦਾ ਕੋਰੋਨਾ ਟੈਸਟ ਕੀਤਾ ਜਾਣਾ ਚਾਹੀਦਾ ਹੈ। ਐਡਵੋਕੇਟ ਤ੍ਰਿਵੇਦੀ ਨੇ ਇਤਰਾਜ਼ ਜਤਾਇਆ ਤੇ ਕਿਹਾ ਕਿ ਜੇਕਰ ਜ਼ਿਆਦਾ ਪਰੀਖਣ ਕੀਤੇ ਜਾਂਦੇ ਹਨ ਤਾਂ 70 ਫੀਸਦੀ ਲੋਕ ਸਕਾਰਾਤਮਕ ਪਾਏ ਜਾਣਗੇ।

Covid 19Photo

ਇਸ 'ਤੇ ਵਕੀਲ ਦੇਸਾਈ ਨੇ ਕਾਂਊਟਰ ਸਵਾਲ ਚੁੱਕਿਆ ਕਿ ਸਰਕਾਰ ਨੂੰ ਇਸ ਬਾਰੇ ਕਿਉਂ ਪਰੇਸ਼ਾਨ ਹੋਣਾ ਚਾਹੀਦਾ ਹੈ। ਉਹਨਾਂ ਨੇ ਅੱਗੇ ਤਰਕ ਦਿੱਤਾ, 'ਸਰਕਾਰ ਨੂੰ ਬਿਹਤਰ ਸਥਿਤੀ ਲਈ ਇਸ ਵਿਚ ਦਖਲ ਦੇਣ ਦੀ ਲੋੜ ਹੈ'।

Location: India

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement