ਵਿਭਾਗ ਨੂੰ ਦਰੁਸਤ ਕਰਨ ਲਈ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ
Published : May 24, 2020, 2:51 am IST
Updated : May 24, 2020, 2:51 am IST
SHARE ARTICLE
File Photo
File Photo

ਸ਼ਰਾਬ ਦੇ ਨਜਾਇਜ਼ ਕਾਰੋਬਾਰ 'ਤੇ ਮੁੱਖ ਮੰਤਰੀ ਦੇ ਤੇਵਰ ਹੋਰ ਹੋਏ ਸਖ਼ਤ

ਚੰਡੀਗੜ੍ਹ : ਸ਼ਰਾਬ ਦੀ ਲੀਕੇਜ ਅਤੇ ਆਬਕਾਰੀ ਵਿਭਾਗ ਨੂੰ ਪੈ ਰਹੇ ਘਾਟੇ ਦੇ ਦੋਸ਼ਾਂ ਦੇ ਚਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਧਿਰ ਵਲੋਂ ਲਗਾਤਾਰ ਉਠਾਏ ਜਾ ਰਹੇ ਸਵਾਲਾਂ ਦੇ ਮੱਦੇਨਜ਼ਰ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਆਬਕਾਰੀ ਅਤੇ ਕਰ ਵਿਭਾਗ ਦੇ 100 ਤੋਂ ਵੱਧ ਅਧਿਕਾਰੀਆਂ ਦੇ ਦੋ ਦਿਨਾਂ ਦੌਰਾਨ ਤਬਾਦਲੇ ਕਰ ਕੇ ਵੱਡਾ ਫੇਰਬਦਲ ਕੀਤਾ ਗਿਆ ਹੈ।

File photoFile photo

ਇਨ੍ਹਾਂ ਵਿਚ 20 ਤੋਂ ਵੱਧ ਈ.ਟੀ.ਓ. ਅਤੇ ਵੱਡੀ ਗਿਣਤੀ ਵਿਚ ਇੰਸਪੈਕਟਰ ਪੱਧਰ ਦੇ ਅਧਿਕਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਸੂਬੇ ਦੀਆਂ ਸ਼ਰਾਬ ਫ਼ੈਕਟਰੀਆਂ ਦੀ ਚੈਕਿੰਗ ਵੀ ਸ਼ੁਰੂ ਕੀਤੀ ਗਈ ਹੈ ਅਤੇ 15 ਤੋਂ ਵੱਧ ਫ਼ੈਕਟਰੀਆਂ ਵਿਚ ਸਟਾਕ ਚੈੱਕ ਕੀਤਾ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਕਈ ਫ਼ੈਕਟਰੀਆਂ ਵਿਚ ਸਟਾਕ ਵਿਚ ਗੜਬੜੀਆਂ ਅਤੇ ਹੋਰ ਖ਼ਾਮੀਆਂ ਮਿਲੀਆਂ ਹਨ।

TransfersTransfers

ਇਸ ਤੋਂ ਬਾਅਦ ਹੀ ਵਿਭਾਗ 'ਚ ਕੰਮਕਾਰ ਨੂੰ ਦਰੁਸਤ ਕਰਨ ਲਈ ਵੱਡੀ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ ਕਈ ਉਹ ਅਧਿਕਾਰੀ ਵੀ ਤਬਦੀਲ ਕੀਤੇ ਗਏ ਹਨ ਜਿਨ੍ਹਾਂ ਅਧੀਨ ਆਉਂਦੀਆਂ ਸ਼ਰਾਬ ਫ਼ੈਕਟਰੀਆਂ 'ਚ ਗੜਬੜੀਆਂ ਮਿਲੀਆਂ ਹਨ। ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਵੀ ਇਹੋ ਦੇਸ਼ ਲਾ ਰਹੀਆਂ ਹਨ ਕਿ ਸ਼ਰਾਬਰ ਦੀ ਨਜਾਇਜ਼ ਵਿਕਰੀ ਦਾ ਕਾਰੋਬਾਰ ਸ਼ਰਾਬ ਫ਼ੈਕਟਰੀਆਂ (ਡਿਸਟਿਲਰੀਜ਼) ਨਾਲ ਮਿਲ ਕੇ ਹੀ ਕੀਤਾ ਜਾ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਸੂਬੇ ਵਿਚ ਗ਼ੈਰ ਕਾਨੂੰਨੀ ਸ਼ਰਾਬ ਫ਼ੈਕਟਰੀਆਂ ਫੜੇ ਜਾਣ ਤੋਂ ਬਾਅਦ ਵੀ ਅਜਿਹੇ ਦੋਸ਼ ਲੱਗ ਰਹੇ ਸਨ।

LockdownLockdown

ਇਹ ਵੀ ਦਸਣਯੋਗ ਹੈ ਕਿ ਭਾਵੇਂ ਸੂਬੇ ਵਿਚ ਲਾਕਡਾਊਨ ਵਿਚ ਠੇਕੇ ਖੋਲ੍ਹਣ ਦੀ ਛੋਟ ਮਿਲ ਗਈ ਹੈ ਪਰ ਠੇਕੇ ਖੁਲ੍ਹਣ ਤੋਂ ਬਾਅਦ ਵੀ ਕਾਰੋਬਾਰ ਮੰਦਾ ਹੈ ਅਤੇ ਕਈ ਠੇਕੇਦਾਰ ਠੇਕੇ ਤੱਕ ਛੱਡਣ ਲਈ ਤਿਆਰ ਹਨ, ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਹੋਰ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਉਹ ਡੀ.ਜੀ.ਪੀ. ਨੂੰ ਵੀ ਪਹਿਲਾਂ ਹੀ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਹੈ ਕਿ ਜਿਸ ਇਲਾਕੇ ਵਿਚ ਸ਼ਰਾਬ ਦੀ ਨਜਾਇਜ਼ ਵਿਕਰੀ ਦਾ ਕਾਰੋਬਾਰ ਫੜਿਆ ਜਾਂਦਾ ਹੈ ਉਸ ਲਈ ਡੀ.ਐਸ.ਪੀ. ਤੇ ਇਲਾਕੇ ਦੇ ਐਸ.ਐਚ.ਓ. ਦੀ ਜਵਾਬਦੇਹੀ ਹੋਵੇਗੀ।

File photoFile photo

ਨਾਜਾਇਜ਼ ਸ਼ਰਾਬ ਦੀ ਵਿਕਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ : ਵੇਨੂੰ ਪ੍ਰਸ਼ਾਦ
ਇਸੇ ਦੌਰਾਨ ਆਬਕਾਰੀ ਤੇ ਕਰ ਵਿਭਾਗ ਵਿਚ ਮੁੱਖ ਮੰਤਰੀ ਵਲੋਂ ਤੈਨਾਤ ਨਵੇਂ ਪ੍ਰਮੁੱਖ ਸਕੱਤਰ ਏ. ਵੇਨੂੰ ਪ੍ਰਸ਼ਾਦ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਸਖ਼ਤ ਹੁਕਮ ਹਨ ਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਦੀ ਮਦਦ ਨਾਲ ਪਿਛਲੇ ਦਿਨਾਂ ਵਿਚ ਵੱਡੀ ਮਾਤਰਾ ਵਿਚ ਲਾਹਨ ਅਤੇ ਕੱਚੀ ਸ਼ਰਾਬ ਅਤੇ ਹੋਰ ਸਾਜ਼ੋ ਸਮਾਲ ਫੜਿਆ ਹੈ। ਵਿਭਾਗ ਦੇ ਅਧਿਕਾਰੀਆਂ ਦੀ ਨਾਜਾਇਜ਼ ਸ਼ਰਾਬ ਕਾਰੋਬਾਰੀਆਂ ਨਾਲ ਮਿਲੀਭੁਗਤ ਦੇ ਮਾਮਲਿਆਂ ਵਿਚ ਵੀ ਸਖ਼ਤ ਕਾਰਵਾਈ ਹੋਵੇਗੀ। ਸ਼ਰਾਬ ਫ਼ੈਕਟਰੀਆਂ ਦੀ ਚੈਕਿੰਗ ਵਿਚ ਕੁੱਝ ਗੜਬੜੀਆਂ ਸਾਹਮਣੇ ਆਈਆਂ ਹਨ ਅਤੇ ਅਧਿਕਾਰੀ ਇਸ ਲਈ ਬਦਲੇ ਵੀ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM
Advertisement