ਮੁੱਲਾਂਪੁਰ ’ਚ ਮਾਮੂਲੀ ਝਗੜੇ ਤੋਂ ਬਾਅਦ ਸਾਥੀ ਦਾ ਬੇਰਹਿਮੀ ਨਾਲ ਕਤਲ
Published : May 24, 2020, 8:09 am IST
Updated : May 24, 2020, 8:09 am IST
SHARE ARTICLE
File Photo
File Photo

ਸਥਾਨਕ ਮੁੱਲਾਂਪੁਰ ਲਿੰਕ ਰੋਡ ਨੇੜੇ ਕੁੰਦਨ ਦੇ ਪੱਠਿਆਂ ਦੇ ਸਟਾਲ ਉਤੇ ਕੰਮ ਕਰਦੇ ਦੋ ਨੌਕਰਾਂ ਦੀ ਆਪਸੀ ਲੜਾਈ ਹੋ

ਮੁੱਲਾਂਪੁਰ ਦਾਖਾ, 23 ਮਈ (ਕਾਲੀਆ) : ਸਥਾਨਕ ਮੁੱਲਾਂਪੁਰ ਲਿੰਕ ਰੋਡ ਨੇੜੇ ਕੁੰਦਨ ਦੇ ਪੱਠਿਆਂ ਦੇ ਸਟਾਲ ਉਤੇ ਕੰਮ ਕਰਦੇ ਦੋ ਨੌਕਰਾਂ ਦੀ ਆਪਸੀ ਲੜਾਈ ਹੋ ਗਈ, ਗੁੱਸੇ ਵਿਚ ਆਏ ਨੌਕਰ ਨੇ ਅਪਣੇ ਸਾਥੀ ਦੇ ਸਿਰ ਉਤੇ ਡੰਡਿਆਂ ਨਾਲ ਵਾਰ ਕਰ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿਤਾ। ਮੁਲਜ਼ਮ ਨੇ ਅਪਣਾ ਗੁਨਾਹ ਲੁਕਾਉਣ ਲਈ ਡਰਾਮਾ ਰਚਿਆ, ਜੋ ਥਾਣਾ ਦਾਖਾ ਪੁਲਸ ਦੇ ਗਲੇ ਵਿਚੋਂ ਨਹੀਂ ਉਤਰਿਆ ਅਤੇ ਪੁੱਛਗਿੱਛ ਦੌਰਾਨ ਉਸ ਨੇ ਅਪਣਾ ਗੁਨਾਹ ਕਬੂਲ ਕਰ ਲਿਆ, ਜਿਸ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦਸਿਆ ਕਿ ਹਰਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਪਿੰਡ ਮੁੱਲਾਂਪੁਰ ਦਾ ਕੁੰਦਨ ਪੱਠਿਆਂ ਦਾ ਸਟਾਲ ਹੈ,

ਜਿਸ ਉਪਰ ਪ੍ਰਕਾਸ਼ (51) ਜੋ ਕਿ ਪਿਛਲੇ 43 ਸਾਲ ਤੋਂ ਕੰਮ ਕਰਦਾ ਹੈ ਅਤੇ ਉਸ ਨਾਲ ਇਕ ਹੋਰ ਨੌਕਰ ਮੰਗਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬਡਗਰ ਤਹਿਸੀਲ ਧਨੌਲਾ ਜ਼ਿਲ੍ਹਾ ਬਰਨਾਲਾ ਜੋ ਕਿ ਪਿਛਲੇ ਡੇਢ ਕੁ ਸਾਲ ਤੋਂ ਇਥੇ ਕੰਮ ਕਰਦਾ ਹੈ, ਦੋਵੇਂ ਇਥੇ ਦਿਨ ਰਾਤ ਕੰਮ ਕਰਦੇ ਸਨ ਅਤੇ ਰਾਤ ਨੂੰ ਵੀ ਇਕੱਠੇ ਹੀ ਸੋਂਦੇ ਸਨ। 22 ਮਈ ਦੀ ਰਾਤ ਨੂੰ ਲਗਭਗ 11.30 ਵਜੇ ਦੋਵੇਂ ਰੋਟੀ ਖਾ ਰਹੇ ਸਨ ਤਾਂ ਦੋਵਾਂ ਦਾ ਝਗੜਾ ਹੋ ਗਿਆ। ਇਸ ਦੌਰਾਨ ਮੰਗਾ ਸਿੰਘ ਨੇ ਪ੍ਰਕਾਸ਼ ਦੇ ਸਿਰ ਉਤੇ ਡੰਡੇ ਨਾਲ ਵਾਰ ਕਰ ਦਿਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।  ਮੰਗਾ ਸਿੰਘ ਦੇ ਗੁਆਹ ਕਰਨ ਵਾਲੇ ਬਿਆਨ ਤੋਂ ਬਾਅਦ ਪੁਲਿਸ ਨੇ  ਬਾਰੀਕੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਅਪਣਾ ਜ਼ੁਰਮ ਕਬੂਲ ਕਰਦਿਆਂ ਸੱਚ ਦੱਸ ਦਿਤਾ।ਪੁਲਿਸ ਨੇੇ ਲਾਸ਼ ਕਬਜ਼ੇ ਵਿਚ ਲੈ ਕੇ ਹਰਿੰਦਰ ਸਿੰਘ ਦੇ ਬਿਆਨਾਂ ਉਤੇ ਮੰਗਾ ਸਿੰਘ ਪੁੱਤਰ ਬਲਦੇਵ ਸਿੰਘ ਵਿਰੁਧ ਧਾਰਾ 302 ਅਧੀਨ ਕੇਸ ਦਰਜ ਕਰ ਕੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement