
ਜ਼ਿਲ੍ਹਾ ਪੁਲਿਸ ਮੁਖੀ ਆਈ.ਪੀ.ਐਸ. ਹਰਜੀਤ ਸਿੰਘ ਅਤੇ ਐਸ.ਪੀ.ਡੀ. ਸੁਖਦੇਵ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਸਿਟੀ-2 ਦੀ ਪੁਲਿਸ ਪਾਰਟੀ ਵਲੋ 1...
ਬਰਨਾਲਾ: ਜ਼ਿਲ੍ਹਾ ਪੁਲਿਸ ਮੁਖੀ ਆਈ.ਪੀ.ਐਸ. ਹਰਜੀਤ ਸਿੰਘ ਅਤੇ ਐਸ.ਪੀ.ਡੀ. ਸੁਖਦੇਵ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਸਿਟੀ-2 ਦੀ ਪੁਲਿਸ ਪਾਰਟੀ ਵਲੋ 1 ਵਿਅਕਤੀ ਨੂੰ 2 ਕਿਲੋ ਅਫੀਮ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਰਾਜੇਸ਼ ਕੁਮਾਰ ਛਿੱਬਰ ਨੇ ਦਸਿਆ ਕਿ ਥਾਣਾ ਸਿਟੀ-2 ਦੇ ਮੁਖੀ ਮਲਕੀਤ ਸਿੰਘ ਚੀਮਾ ਸਮੇਤ ਸਹਾਇਕ ਥਾਣੇਦਾਰ ਧਰਮਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਵਲੋਂ ਪੁਲਿਸ ਗਸ਼ਤ ਦੌਰਾਨ ਲੱਖੀ ਕਲੋਨੀ ਵਿਖੇ 1 ਪੈਦਲ ਜਾਂਦੇ ਰਾਹਗੀਰ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਤਾ ਉਸ ਕੋਲੋ 2 ਕਿਲੋ ਅਫ਼ੀਮ ਬਰਾਮਦ ਹੋਈ।
ਜਿਸਦੀ ਪਛਾਣ ਏਕਮ ਸਿੰਘ ਪੁੱਤਰ ਰਾਜ ਸਿੰਘ ਨਿਵਾਸੀ ਲੱਖੀ ਕਲੋਨੀ ਗਲੀ ਨੰ.2 ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦਸਿਆ ਕਿ ਦੋਸ਼ੀ ਅਫ਼ੀਮ ਹਰਿਆਣਾ ਅਤੇ ਰਾਜਸਥਾਨ ਤੋਂ ਲਿਆ ਕੇ ਵੇਚਣ ਦਾ ਕਾਰੋਬਾਰ ਕਰਦਾ ਹੈ। ਜਿਸਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀ.ਐਸ.ਪੀ.ਰੀਡਰ ਹਰਗੋਬਿੰਦ ਸਿੰਘ, ਰੀਡਰ ਤਰਸੇਮ ਸਿੰਘ, ਭਰਪੂਰ ਸਿੰਘ ਸਮੇਤ ਪੁਲਿਸ ਪਾਰਟੀ ਹਾਜ਼ਿਰ ਸੀ।