
ਐਸ ਏ ਐਸ ਨਗਰ (ਮੋਹਾਲੀ) : ਐਸਟੀਐਫ ਮੁਹਾਲੀ ਦੀ ਟੀਮ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਹਕੀਕਤ ਰਾਏ ਸਿੰਘ, ਸਵਰਨ ਸਿੰਘ ਅਤੇ ਬਿਕਰਮ ਨੂੰ 15 ਕਿਲੋ
ਐਸ ਏ ਐਸ ਨਗਰ (ਮੋਹਾਲੀ) : ਐਸਟੀਐਫ ਮੁਹਾਲੀ ਦੀ ਟੀਮ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਹਕੀਕਤ ਰਾਏ ਸਿੰਘ, ਸਵਰਨ ਸਿੰਘ ਅਤੇ ਬਿਕਰਮ ਨੂੰ 15 ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿਚੋਂ ਸਾਬਕਾ ਡੀਐਸਪੀ ਹਕੀਕਤ ਰਾਏ ਵਾਸੀ ਗੋਲਡਨ ਸਿਟੀ ਸਰਹਿੰਦ, ਬਿਕਰਮ ਨਾਥ ਵਾਸੀ ਪਿੰਡ ਬਧੌਛੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਸਰਵਨ ਸਿੰਘ ਵਾਸੀ ਪਿੰਡ ਨਾਰਾਇਣਗੜ੍ਹ ਸ਼ਾਮਲ ਹਨ।
Former DSP arest with 15kg opium
ਪੁੱਛਗਿੱਛ ਦੌਰਾਨ ਦੋਸ਼ੀ ਬਿਕਰਮ ਨਾਥ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ 14 ਸਾਲ ਦੀ ਉਮਰ 'ਚ ਡੇਰਾ ਬਾਬਾ ਜਸਵੰਤ ਨਾਥ ਪਿੰਡ ਬਧੌਛੀ ਕਲਾਂ ਨੂੰ ਦੇ ਦਿਤਾ ਗਿਆ ਸੀ, ਜਿੱਥੇ ਉਹ ਸੇਵਾ ਕਰਦਾ ਰਿਹਾ ਅਤੇ ਸਾਲ 2006 ਵਿਚ ਉਸ ਦੇ ਗੁਰੂ ਦੀ ਮੌਤ ਹੋ ਗਈ ਅਤੇ ਗੱਦੀ ਉਸ ਨੂੰ ਮਿਲ ਗਈ। ਡੇਰੇ ਦੀ 28 ਏਕੜ ਜ਼ਮੀਨ ਸੀ। ਡੇਰੇ 'ਤੇ ਦੋਸ਼ੀ ਸਰਵਨ ਸਿੰਘ ਅਕਸਰ ਆਉਂਦਾ ਜਾਂਦਾ ਰਹਿੰਦਾ ਸੀ ਅਤੇ 7-8 ਸਾਲ ਤੋਂ ਹਕੀਕਤ ਰਾਏ ਵੀ ਡੇਰੇ ਆਉਂਦਾ ਸੀ।
Former DSP arest with 15kg opium
ਫਿਰ ਸਾਲ 2015 'ਚ ਡੀਐਸਪੀ ਹਕੀਕਤ ਰਾਏ ਸੇਵਾਮੁਕਤ ਹੋ ਗਿਆ ਸੀ। ਇਸ ਤੋਂ ਬਾਅਦ ਉਕਤ ਤਿੰਨਾਂ ਨੇ ਮਿਲ ਕੇ ਡੇਰੇ ਦੀ ਆੜ ਵਿਚ ਕਾਰ 'ਚ ਸਵਾਰ ਹੋ ਕੇ ਝਾਰਖੰਡ ਤੋਂ ਸਸਤੇ ਭਾਅ 'ਚ ਅਫ਼ੀਮ ਲਿਆ ਕੇ ਮਹਿੰਗੇ ਮੁੱਲ 'ਤੇ ਵੇਚਣੀ ਸ਼ੁਰੂ ਕਰ ਦਿਤੀ। ਫਿ਼ਲਹਾਲ ਪੁਲਿਸ ਵਲੋਂ ਤਿੰਨੇ ਮੁਲਜ਼ਮਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।