ਨਸ਼ਾਖੋਰੀ ਵਿਰੁਧ ਕੌਮਾਂਤਰੀ ਦਿਵਸ 26 ਜੂਨ ਨੂੰ ਹਰ ਜ਼ਿਲ੍ਹੇ ’ਚ ਮਨਾਇਆ ਜਾਵੇਗਾ: ਬਲਬੀਰ ਸਿੱਧੂ
Published : Jun 24, 2019, 10:30 pm IST
Updated : Jun 24, 2019, 10:30 pm IST
SHARE ARTICLE
Balbir Singh Sidhu
Balbir Singh Sidhu

ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕਰਨ ਲਈ ਚਲਾਏ ਜਾਣਗੇ ਵਿਸ਼ੇਸ਼ ਪ੍ਰੋਗਰਾਮ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਨਸ਼ਾਖੋਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਦੀ ਦਿਸ਼ਾ ਵੱਲ ਇਕ ਹੋਰ ਵੱਡੀ ਪਹਿਲਕਦਮੀ ਕੀਤੀ ਹੈ। ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ 178 ਓਟ (ਆਊਟਡੋਰ ਓਪੀਆਡ ਅਸਿਸਟਡ ਟੀ੍ਰਟਮੈਂਟ ਕਲੀਨਿਕਸ) ਕਲੀਨਿਕਾਂ ਵਿੱਚ ਨਸ਼ਾਖੋਰੀ ਤੋਂ ਪੀੜਤ 83,920 ਮਰੀਜ਼ਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਸੂਬੇ ਦੇ 34 ਨਸ਼ਾ ਛੁਡਾਓ ਅਤੇ 19 ਮੁੜ ਵਸੇਬਾ ਕੇਂਦਰਾਂ ਵਿਚ ਵੀ ਮਰੀਜ਼ ਮੁਫ਼ਤ ਇਨਡੋਰ ਟ੍ਰੀਟਮੈਂਟ ਲੈ ਰਹੇ ਹਨ।

Balbir SidhuBalbir Sidhu

ਇਸ ਸਬੰਧ ਵਿਚ ਸਿਹਤ ਵਿਭਾਗ ਨੇ ਸਕੂਲਾਂ, ਕਾਲਜਾਂ, ਐਨ.ਜੀ.ਓਜ਼ ਅਤੇ ਸਮਾਜ ਭਲਾਈ ਸੰਸਥਾਵਾਂ ਦੀ ਸਰਗਰਮ ਸ਼ਮੂਲੀਅਤ ਨਾਲ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਤਰਨਤਾਰਨ ਵਿਖੇ 26 ਜੂਨ ਨੂੰ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸ. ਬਲਬੀਰ ਸਿੰਘ ਸਿੱਧੂ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਦਿਤੀ।

ਉਹਨਾਂ ਕਿਹਾ ਕਿ ਜਿਹਨਾਂ ਵਿਅਕਤੀਆਂ ਨੂੰ ਓਟ ਕਲੀਨਿਕਾਂ ਅਤੇ ਨਸ਼ਾ ਛੁਡਾਓ ਕੇਂਦਰਾਂ ਵਿਚ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ, ਨੂੰ ਸਿਹਤ ਮਾਹਿਰਾਂ ਦੁਆਰਾ ਨਿਯਮਿਤ ਕਾਊਂਸਲਿੰਗ ਜ਼ਰੀਏ ਜਿੰਦਗੀ ਦੀ ਮੁੱਖ ਧਾਰਾ ਵਿਚ ਲਿਆਾਂਦਾ ਗਿਆ ਹੈ।  ਉਹਨਾਂ ਕਿਹਾ ਕਿ ਸਕੂਲ ਅਤੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਨਸ਼ਾਖੋਰੀ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਸਾਰੇ ਸਿਵਲ ਸਰਜਨਾਂ ਨੂੰ ਅਪਣੇ ਸਬੰਧਤ ਜ਼ਿਲ੍ਹਿਆਂ ਵਿਚ 26 ਜੂਨ ਨੂੰ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮਨਾਉਣ ਦੇ ਨਿਰਦੇਸ਼ ਦਿਤੇ ਹਨ।

ਉਹਨਾਂ ਕਿਹਾ ਕਿ ਜ਼ਿਲ੍ਹਾ ਸਿਹਤ ਅਥਾਰਟੀਆਂ ਨੂੰ ਸਹਿਯੋਗ ਦੇਣ ਲਈ ਉਚੇਰੀ ਸਿਖਿਆ ਵਿਭਾਗ ਨੂੰ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਓਟ ਕਲੀਨਕਾਂ ਦੇ ਕੰਮਕਾਜ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਇਹ ਓ.ਪੀ.ਡੀ. ਅਧਾਰਿਤ ਕਲੀਨਿਕ ਹੈ ਜੋ ਹਫ਼ਤੇ ਦੇ ਸਾਰੇ ਦਿਨ ਕਾਰਜਸ਼ੀਲ ਹਨ। ਵਿਭਾਗ ਵਲੋਂ ਲੋੜ ਅਧਾਰਿਤ ਪਹੁੰਚ ਅਪਣਾਈ ਗਈ ਹੈ ਜਿਸ ਅਨੁਸਾਰ ਗੰਭੀਰ ਬੀਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਇਨਡੋਰ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤੇ ਜ਼ਿਆਦਾਤਰ ਮਰੀਜ਼ਾਂ ਦਾ ਇਲਾਜ ਓ.ਪੀ.ਡੀ. ਵਿੱਚ ਕੀਤਾ ਜਾ ਸਕਦਾ ਹੈ।

Balbir SidhuBalbir Sidhu

ਸ਼ੁਰੂ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਜਾਂ ਮੈਡੀਕਲ ਅਫ਼ਸਰ (ਜਿਸਨੇ ਨਸ਼ਾ ਛੁਡਾਉਣ ਸਬੰਧੀ 3 ਮਹੀਨੇ ਦੀ ਨਿਯਮਤ ਟ੍ਰੇਨਿੰਗ ਲਈ ਹੋਵੇ) ਦੁਆਰਾ ਮਰੀਜ਼ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਲਾਜ ਦੇ ਅਗਲੇ ਪੜਾਅ ਦਾ ਜ਼ਿੰਮਾ ਉਸ ਮੈਡੀਕਲ ਅਫ਼ਸਰ ਨੂੰ ਦਿੱਤਾ ਜਾਂਦਾ ਹੈ, ਜਿਸ ਨੇ 5 ਦਿਨ ਦੀ ਓਟ ਟ੍ਰੇਨਿੰਗ ਲਈ ਹੋਵੇ। ਉਹਨਾਂ ਕਿਹਾ ਕਿ ਨਸ਼ਾ ਛੱਡਣ ਦੇ ਇਲਾਜ ਤੋਂ ਇਲਾਵਾ ਪੀ.ਐਸ.ਏ.ਸੀ.ਐਸ.  ਅਤੇ ਐਨ.ਐਚ.ਐਮ. ਦੀ ਸਹਾਇਤਾ ਨਾਲ  ਹੋਰ ਸੇਵਾਵਾਂ  ਜਿਵੇਂ ਐਚ.ਆਈ.ਵੀ. ਟੈਸਟਿੰਗ, ਟੀ.ਬੀ. ਟ੍ਰੀਟਮੈਂਟ,

ਐਸ.ਟੀ.ਆਈ. ਸੇਵਾਵਾ ਅਤੇ ਪੀ.ਐਲ.ਐਚ.ਆਈ.ਵੀ. ਡਰੱਗ 'ਤੇ ਅਧਾਰਿਤ ਵਿਅਕਤੀਆਂ ਲਈ ਏ.ਆਰ.ਟੀ. ਸੇਵਾਵਾਂ ਉਪਲਬਧ ਹਨ। ਉਹਨਾਂ ਦੱਸਿਆ ਕਿ ਮਨੋਰੋਗੀ ਮਾਹਿਰਾਂ ਅਤੇ ਮੈਡੀਕਲ ਅਫ਼ਸਰਾਂ ਦੁਆਰਾ ਲਗਾਏ ਗਏ ਕੈਂਪਾਂ ਅਤੇ ਪਿੰਡਾਂ ਵਿਚ ਸਾਡੀ ਵਿਆਪਕ ਮੁਹਿੰਮ ਜ਼ਰੀਏ ਓਟ ਕਲੀਨਿਕਾਂ ਵਿਚ ਇਲਾਜ ਲਈ ਰੋਜ਼ਾਨਾ 100 ਨਵੇਂ ਮਰੀਜ਼ ਰਜਿਸਟਰ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਡੈਪੋ ਪ੍ਰੋਗਰਾਮ ਜ਼ਰੀਏ ਵਧੇਰੇ ਮਰੀਜ਼ ਓਟ ਕਲੀਨਿਕਾਂ ਵਿੱਚ ਇਲਾਜ ਲਈ ਸਾਹਮਣੇ ਆਏ ਹਨ। ਉਹਨਾਂ ਦੱਸਿਆ ਕਿ ਮਨੋਰੋਗੀ ਮਾਹਿਰਾਂ ਦੁਆਰਾ ਸੈਂਟਰਲ ਰਜਿਸਟਰੀ ਸਿਸਟਮ ਜ਼ਰੀਏ ਰਜਿਸਟਰਡ ਮਰੀਜ਼ਾਂ ਦੀ ਨਿਯਮਿਤ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement