
ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਪੰਜਾਬ ਵਿਚ ਦੋ ਵਿਧਾਨ ਸਭਾ ਸੀਟਾਂ 'ਤੇ ਉਪ...
ਚੰਡੀਗੜ੍ਹ: ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਪੰਜਾਬ ਵਿਚ ਦੋ ਵਿਧਾਨ ਸਭਾ ਸੀਟਾਂ 'ਤੇ ਉਪ ਚੋਣ ਦਾ ਮੰਚ ਸਜਣ ਦੀ ਤਿਆਰੀ ਸ਼ੁਰੂ ਹ ਗਈ ਹੈ। ਇਹ ਦੋ ਵਿਧਾਨ ਸਭਾ ਸੀਟਾਂ ਜਲਾਲਾਬਾਦ ਅਤ ਫਗਵਾੜਾ ਹਨ। ਅਕਾਲੀ ਦਲ ਦ ਪ੍ਰਧਾਨ ਸੁਖਬੀਰ ਬਾਦਲ ਦੇ ਫਿਰੋਜ਼ਪੁਰ ਅਤੇ ਭਾਜਪਾ ਦੇ ਸੋਮ ਪ੍ਰਕਾਸ਼ ਦੇ ਹੁਸ਼ਿਆਰਪੁਰ ਸੰਸਦੀ ਸੀਟ ਤੋਂ ਚੋਣ ਜਿੱਤਣ ਤੋਂ ਬਾਅਦ ਖਾਲੀ ਹੋਈ ਹੈ। ਦੋ ਸੀਟਾਂ 'ਤੇ ਵਿਧਾਇਕ ਜਿੱਤ ਕੇ ਸਾਂਸਦ ਬਣੇ ਹਨ। ਸੁਖਬੀਰ ਬਾਦਲ ਜਲਾਲਾਬਾਦ ਤੋਂ ਅਤੇ ਸੋਮ ਪ੍ਰਕਾਸ਼ ਫਗਵਾੜਾ ਤੋਂ ਵਿਧਾਇਕ ਸੀ।
Election Commission of India
ਦੋਵਾਂ ਨੇ ਸਾਂਸਦ ਬਣਨ ਦੇ ਲਾਲ ਹੀ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਸੀ, ਜੋ ਮਨਜੂਰ ਵੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਦੋ ਵਿਧਾਨ ਸਭਾ ਸੀਟਾਂ ਤੋਂ ਇਲਾਵਾ ਛੇ ਹੋਰ ਸੀਟਾਂ ਜਿਨ੍ਹਾਂ 'ਤੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕਾਬਜ਼ ਹਨ, ਦੇ ਛੇਤੀ ਖਾਲੀ ਹੋਣ ਦੇ ਕਿਆਸ ਵੀ ਲਗਾਏ ਜਾ ਰਹੇ ਸੀ ਕਿਉਂਕਿ ਇਨ੍ਹਾਂ ਛੇ ਵਿਧਾਇਕਾਂ ਦੇ ਅਸਤੀਫ਼ੇ ਸਪੀਕਰ ਦੇ ਕੋਲ ਵਿਚਾਰ ਅਧੀਨ ਹਨ।
one nation, one election
ਲੇਕਿਨ ਹਾਲ ਹੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਵਿਚ ਸਾਫ ਕਰ ਦਿੱਤਾ ਕਿ ਲੋਕ ਸਭਾ ਚੋਣ ਰਾਹੀਂ ਖਾਲੀ ਹੋਈ ਦੋ ਵਿਧਾਨ ਸਭਾ ਸੀਟਾਂ 'ਤੇ ਪਹਿਲਾਂ ਉਪ ਚੋਣ ਕਰਵਾਈ ਜਾਵੇਗੀ। ਨਿਯਮ ਅਨੁਸਾਰ ਇਨ੍ਹਾਂ ਸੀਟਾਂ 'ਤੇ ਅਗਲੇ ਛੇ ਮਹੀਨੇ ਦੇ ਅੰਦਰ ਚੋਣ ਕਰਵਾਈ ਜਾਣੀ ਜ਼ਰੂਰੀ ਹੈ। ਕਾਂਗਰਸ ਇਨ੍ਹਾਂ ਦੋ ਸੀਟਾਂ ਤੇ ਜਿੱਤ ਹਾਸਲ ਕਰਨ ਲਈ ਜੋੜ ਤੋੜ ਵਿਚ ਹੁਣ ਤੋਂ ਜੁਟ ਗਈ ਹੈ।