
ਲੋਕਸਭਾ ਚੋਣਾਂ ਖ਼ਤਮ ਹੁੰਦਿਆਂ ਹੀ ਰੋਜ਼ਾਨਾ ਕੰਮ ਵਿੱਚ ਆਉਣ ਵਾਲੀ ਵਸਤਾਂ ਦੇ ਰੇਟ ਅਸਮਾਨ ਨੂੰ ਛੂਹਣ...
ਚੰਡੀਗੜ੍ਹ: ਲੋਕਸਭਾ ਚੋਣਾਂ ਖ਼ਤਮ ਹੁੰਦਿਆਂ ਹੀ ਰੋਜ਼ਾਨਾ ਕੰਮ ਵਿੱਚ ਆਉਣ ਵਾਲੀ ਵਸਤਾਂ ਦੇ ਰੇਟ ਅਸਮਾਨ ਨੂੰ ਛੂਹਣ ਲੱਗੇ ਹਨ। ਪੰਜਾਬ ਸਰਕਾਰ ਨੇ ਬਿਜਲੀ ਦੀਆਂ ਦਰਾਂ ਵੀ ਵਧਾ ਦਿੱਤੀਆਂ ਹਨ। ਦੁੱਧ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਪੈਟਰੋਲ ਤੇ ਡੀਜ਼ਲ ਦੇ ਰੇਟ ਵਿੱਚ ਵੀ ਆਏ ਦਿਨ 20 ਤੋ 30 ਪੈਸਿਆਂ ਦਾ ਵਾਧਾ ਹੋ ਰਿਹਾ ਹੈ। ਖਾਧ ਪਦਾਰਥਾਂ ਦੇ ਭਾਅ ‘ਚ ਵੀ ਭਾਰੀ ਇਜ਼ਾਫਾ ਆਇਆ ਹੈ। ਇਸ ਸਭਾ ਨਾਲ ਨਾਲ ਆਮ ਲੋਕਾਂ ਦਾ ਬਜਟ ਵਿਗੜਦਾ ਜਾ ਰਿਹਾ ਹੈ।
Electricity rates increased in Punjab
ਖਾਣ-ਪੀਣ ਦੀਆਂ ਵਸਤਾਂ ਦੀ ਗੱਲ ਕੀਤੀ ਜਾਏ ਤਾਂ ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਦਾਲਾਂ ਦੇ ਰੇਟ ਵਿੱਚ 10 ਰੁਪਏ (ਹੋਲਸੇਲ) ਵਾਧਾ ਆਇਆ ਹੈ। ਆਮ ਲੋਕਾਂ ਲਈ ਇਹ ਕੀਮਤ 20 ਕਿੱਲੋ ਦੀ ਦਰ ਨਾਲ ਵਧ ਗਈ ਹੈ। ਚੀਨੀ ਤੋਂ ਲੈ ਕੇ ਕਾਲੇ ਛੋਲੇ ਤੇ ਵੇਸਣ ਦੇ ਭਾਅ ਵਿੱਚ ਵੀ ਵਾਧਾ ਹੋਇਆ ਹੈ। ਵੇਸਣ ਮਹਿੰਗਾ ਹੋਣ ਕਰਕੇ ਵੇਸਣ ਨਾਲ ਬਣਨ ਵਾਲਾ ਭੁਜੀਆ, ਲੱਡੂ ਤੇ ਹੋਰ ਵਸਤਾਂ ਵਿੱਚ ਵੀ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।
Inflation
ਇਸ ਸਬੰਧੀ ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਸਾਰੇ ਖਾਧ ਪਦਾਰਥਾਂ ਵਿੱਚ ਵਾਧਾ ਹੋ ਰਿਹਾ ਹੈ ਜੋ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਬਾਰੇ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵੇਚੀਆਂ ਗਈਆਂ ਦਾਲਾਂ ਵਪਾਰੀਆਂ ਨੇ ਜਮ੍ਹਾ ਕਰ ਲਈਆਂ ਸੀ ਜੋ ਹੁਣ 20 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕਰਕੇ ਲੋਕਾਂ ਨੂੰ ਵੇਚ ਕੇ ਲੁੱਟ ਰਹੇ ਹਨ।