ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਲਈ ‘ਫਾਈਨਾਂਸ਼ੀਅਲ ਏਡ’ ਸਕੀਮ ਜਾਰੀ
Published : Jun 24, 2020, 3:10 pm IST
Updated : Jun 24, 2020, 3:10 pm IST
SHARE ARTICLE
Chandigarh University launches Financial Aid Program for student community to protect their Right to Quality Education
Chandigarh University launches Financial Aid Program for student community to protect their Right to Quality Education

2020 ਬੈਚ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਕੁੱਲ 48 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ

ਚੰਡੀਗੜ੍ਹ - ਉੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਹਰ ਵਿਦਿਆਰਥੀ ਨੂੰ ਮਿਲਣਾ ਚਾਹੀਦਾ: ਮਹਾਂਮਾਰੀ ਨੂੰ ਵਿਦਿਆਰਥੀ ਜੀਵਨ ’ਤੇ ਭਾਰੂ ਨਹੀਂ ਪੈਣ ਦਿਆਂਗੇ: ਸ. ਸੰਧੂ ਪੱਛਮੀ ਦੇਸ਼ਾਂ ਦੀ ਤਰਜ਼ ’ਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਵਿਦਿਆਰਥੀਆਂ ਲਈ ‘ਫਾਈਨਾਂਸ਼ੀਅਲ ਏਡ’ ਸਕੀਮ ਜਾਰੀ ਕਰਦਿਆਂ ਬੈਚ 2020 ਲਈ 48 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

Chandigarh University launches Financial Aid Program for student community to protect their Right to Quality EducationChandigarh University launches Financial Aid Program for student community to protect their Right to Quality Education

ਵੱਖ-ਵੱਖਾਂ ਵਰਗਾਂ ਲਈ ਮੈਰਿਟ ਦੇ ਆਧਾਰ ’ਤੇ ਉਪਰੋਕਤ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਵਿੱਤੀ ਬੈਂਕਾਂ ਨਾਲ ਹੋਏ ਗਠਜੋੜਾਂ ਅਧੀਨ ਕਰਜ਼ੇ ਦੇ ਰੂਪ ਵਿੱਚ ਐਜੂਕੇਸ਼ਨ ਲੋਨ ਦੀ ਸਹੂਲਤ ਵੀ ਵਿਦਿਆਰਥੀਆਂ ਨੂੰ ਪ੍ਰਦਾਨ ਕਰਵਾਈ ਜਾਵੇਗੀ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵੱਲੋਂ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ’ਤੇ ਸਾਂਝੀ ਕੀਤੀ ਗਈ।

Punjab UniversityPunjab University

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੀ ‘ਫ਼ਾਈਨਾਂਸ਼ੀਅਲ ਏਡ’ ਸਕੀਮ ਜਾਰੀ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ  ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੋਰੋਨਾ ਦੇ ਸੰਕਟ ਸਦਕਾ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਅਜਿਹੇ ਵਿੱਤੀ ਸੰਕਟ ਦੇ ਸਮੇਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਲਈ ’ਵਰਸਿਟੀ ਨੇ ਇਸ ਸਕੀਮ ਜ਼ਰੀਏ ਹੱਥ ਅੱਗੇ ਕੀਤਾ ਹੈ।

ਸ. ਸੰਧੂ ਨੇ ਕਿਹਾ ਕਿ ਉਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਹਰ ਵਿਦਿਆਰਥੀ ਨੂੰ ਮਿਲਣਾ ਚਾਹੀਦਾ ਅਤੇ ਸਿੱਖਿਆ ਸੰਸਥਾ ਹੋਣ ਦੇ ਨਾਤੇ ਅਸੀਂ ਫ਼ਰਜ਼ ਸਮਝਦੇ ਹਾਂ ਕਿ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ’ਚ ਆਰਥਿਕ ਕਾਰਨਾਂ ਕਰਕੇ ਕੋਈ ਵਿਦਿਆਰਥੀ ਉੱਚ ਸਿੱਖਿਆ ਦੀ ਪ੍ਰਾਪਤੀ ਤੋਂ ਵਾਂਝਾ ਨਾ ਰਹੇ। ਜਿਸ ਦੇ ਚਲਦੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਹਰ ਲੋੜਵੰਦ ਵਿਦਿਆਰਥੀ ਦਾ ਮਨੋਬਲ ਵਧਾਉਣ ਅਤੇ ਉੱਚ ਸਿੱਖਿਆ ਵੱਲ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ’ਫਾਈਨਾਂਸ਼ੀਅਲ ਏਡ’ ਸਕੀਮ ਜ਼ਰੀਏ 48 ਕਰੋੜ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

Students Students

ਸ. ਸੰਧੂ ਨੇ ਦੱਸਿਆ ਕਿ ਸਾਲ 2020 ਦੌਰਾਨ ਵੱਖ-ਵੱਖ ਕੋਰਸਾਂ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ 16 ਵੱਖ-ਵੱਖ ਸ਼੍ਰੇਣੀਆਂ ਅਧੀਨ ਇਹ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਵਿਦਿਆਰਥੀ ਕੋਰਸ ਫੀਸ ’ਚ 100 ਫ਼ੀਸਦੀ ਤੱਕ ਦੀ ਰਿਆਇਤ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ, ਜਿਸ ਲਈ ਵਿਦਿਆਰਥੀਆਂ ਨੂੰ ਪਹਿਲਾਂ ਲੋੜੀਂਦੇ ਅਕਾਦਮਿਕ ਦਸਤਾਵੇਜ ਆਨਲਾਈਨ ਪੋਰਟਲ ’ਤੇ ਜਮ੍ਹਾਂ ਕਰਵਾਉਣੇ ਹੋਣਗੇ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਪ੍ਰੀਕਿਰਿਆ ਸਬੰਧੀ ਵਿਸੇਸ਼ ਟੀਮ ਦਾ ਗਠਨ ਕੀਤਾ ਗਿਆ ਹੈ।

ਜੋ ਵਿਦਿਆਰਥੀਆਂ ਦੇ ਦਸਤਾਵੇਜਾਂ ਦੀ ਲੋੜੀਂਦੀ ਜਾਂਚ ਪੜਤਾਲ ਕਰਨ ਤੋਂ ਬਾਅਦ 15 ਦਿਨਾਂ ਦੇ ਅੰਦਰ-ਅੰਦਰ ਵਿਦਿਆਰਥੀਆਂ ਨੂੰ ਪ੍ਰੋਫਾਇਲ ਸਬੰਧੀ ਜਾਣਕਾਰੀ ਵਾਪਿਸ ਦੇਣਗੇ ਕਿ ਵਿਦਿਆਰਥੀ ਕਿੰਨੇ ਫ਼ੀਸਦੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੈ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਸਵੈ-ਚਲਿਤ ਤੌਰ ’ਤੇ ਪੋਰਟਲ ਦੇ ਮਾਧਿਅਮ ਰਾਹੀਂ ਆਨਲਾਈਨ ਵਿਦਿਆਰਥੀ ਤੱਕ ਪਹੁੰਚ ਜਾਵੇਗੀ।

Punjab UniversityPunjab University

ਸ. ਸੰਧੂ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਤਿ ਆਧੁਨਿਕ ਅਤੇ ਸਮੇਂ ਦੇ ਹਾਣ ਦਾ ਅਕਾਦਮਿਕ ਮਾਡਲ ਅਪਣਾਇਆ ਗਿਆ ਹੈ, ਜਿਸ ਦੇ ਅੰਤਰਗਤ ’ਵਰਸਿਟੀ ਵੱਲੋਂ ਇੰਜੀਨੀਰਿੰਗ, ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨ, ਫਾਰਮੇਸੀ, ਬਾਇਓਟੈਕਨਾਲੋਜੀ, ਲਾਅ ਆਦਿ ਸਮੇਤ ਵੱਖ-ਵੱਖ ਖੇਤਰਾਂ ਸਬੰਧੀ 109 ਕੋਰਸਾਂ ਦੀ ਪੇਸ਼ਕਸ਼ ਵਿਦਿਆਰਥੀਆਂ ਨੂੰ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਵਿਦਿਆਰਥੀ ਸਾਡੇ ਵੱਲੋਂ ਪੇਸ਼ਕਸ਼ ਕੀਤੇ ਜਾਂਦੇ ਤਮਾਮ ਕੋਰਸਾਂ ’ਚ ਦਾਖ਼ਲਾ ਲੈਣ ਲਈ ‘ਫਾਈਨਾਂਸ਼ੀਅਲ ਏਡ’ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ‘ਫਾਈਨਾਂਸ਼ੀਅਲ ਏਡ’ ਸਬੰਧੀ ’ਵਰਸਿਟੀ ਦੀ ਵੈਬਸਾਈਟ ਜਾਰੀ ਕਰਦਿਆਂ ਸ. ਸੰਧੂ ਨੇ ਆਖਿਆ ਕਿ ਉਪਰੋਕਤ ਸਕੀਮ ਬਾਬਤ ਵਧੇਰੇ ਤੇ ਵਿਸਥਾਰਿਤ ਜਾਣਕਾਰੀ ਲਈ ਵਿਦਿਆਰਥੀ www.aid.cuchd.in ’ਤੇ ਪਹੁੰਚ ਕਰ ਸਕਦੇ ਹਨ।

BankBank

ਸ. ਸੰਧੂ ਨੇ ਦੱਸਿਆ ਕਿ ’ਫਾਈਨਾਂਸ਼ੀਅਲ ਏਡ ਤੋਂ ਇਲਾਵਾ ਯੂਨੀਵਰਸਿਟੀ ਵੱੱਲੋਂ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਬੈਂਕਾਂ ਨਾਲ ਵੀ ਗਠਜੋੜ ਸਥਾਪਿਤ ਕੀਤੇ ਗਏ ਹਨ, ਜਿਸ ਦੇ ਅੰਤਰਗਤ ਵਿਦਿਆਰਥੀਆਂ ਨੂੰ ਪੂਰੀ ਫੀਸ ਤੱਕ ਦਾ 100 ਫ਼ੀਸਦੀ ਦਾ ਐਜੂਕੇਸ਼ਨ ਲੋਨ ਵੀ ਕਰਜ਼ੇ ਦੇ ਰੂਪ ’ਚ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਸ. ਸੰਧੂ ਨੇ ਕਿਹਾ ਕਿ ਕੌਮਾਤਰੀ ਪੱਧਰ ’ਤੇ ਵਿਦਿਆਰਥੀ ਲਗਾਤਾਰ ਨਵੇਂ ਕਿੱਤਾ ਮੁਖੀ ਕੋਰਸਾਂ ਵੱਲ ਖਿੱਚਿਆ ਜਾ ਰਿਹਾ ਹੈ ਤੇ ਅਜਿਹੇ ਮਾਹੌਲ ਵਿੱਚ ’ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਨਵੇਂ ਕੋਰਸਾਂ ਬਾਰੇ ਜਾਗਰੂਕ ਕਰਨ ਅਤੇ ਸਹੀ ਕਰੀਅਰ ਦੀ ਚੋਣ ਅਤੇ ਪੜ੍ਹਾਈ ਕਰਨ ਦਾ ਫ਼ੈਸਲਾ ਲੈਣ ਵਿੱਚ ਵੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਮਹਾਂਮਾਰੀ ਦੀ ਅਜਿਹੀ ਨਾਜ਼ੁਕ ਸਥਿਤੀ ’ਚ ’ਵਰਸਿਟੀ ਵੱਲੋਂ ਕੀਤਾ ਇਹ ਉਪਰਾਲਾ ਨਾ ਕੇਵਲ ਵਿਦਿਆਰਥੀਆਂ ਦੇ ਚਹੁਤਰਫ਼ੀ ਵਿਕਾਸ ਲਈ ਸਾਰਥਿਕ ਸਿੱਧ ਹੋਵੇਗਾ ਬਲਕਿ ਹਰ ਲੋੜਵੰਦ ਤੇ ਹੋਣਹਾਰ ਵਿਦਿਆਰਥੀ ਤੱਕ ਉਚ ਸਿੱਖਿਆ ਦੀ ਪਹੁੰਚ ਯਕੀਨੀ ਬਣਾਏਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement