
ਇੱਕਲੇ-ਇੱਕਲੇ ਗਾਇਕ ਨੂੰ ਸੁਣਾਈਆਂ ਖਰੀਆਂ-ਖਰੀਆਂ
ਚੰਡੀਗੜ੍ਹ: ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦਾ ਗੀਤ ਬੰਬੀਹਾ ਜਦੋਂ ਦਾ ਰਿਲੀਜ਼ ਹੋਇਆ ਹੈ ਉਦੋਂ ਤੋਂ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ਨੂੰ ਲੈਕੇ ਪੂਰੇ ਜੋਸ਼ ਨਾਲ ਸਿੱਧੂ ਮੂਸੇਵਾਲਾ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਬੱਚਿਆਂ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਹਨਾਂ ਨੇ ਮੂਸੇਵਾਲੇ ਦੇ ਗਾਣੇ ਨੂੰ ਲੈ ਕੇ ਸਵਾਲ ਚੁੱਕੇ ਸਨ।
Sidhu Moosewala
ਬੱਚਿਆਂ ਦਾ ਇਲਜ਼ਾਮ ਹੈ ਕਿ ਗਾਇਕ ਮੂਸੇਵਾਲਾ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਂਦਾ ਹੈ। ਸਿਰਫ ਇੰਨਾ ਹੀ ਨਹੀਂ ਬੱਚਿਆਂ ਨੇ ਤਾਂ ਇਹ ਵੀ ਆਖ ਦਿੱਤਾ ਕਿ ਸਿੱਧੂ ਮੂਸੇਵਾਲਾ ਹਥਿਆਰਾਂ ਨਾਲ ਗੀਤ ਗਾਉਂਦਾ ਹੈ ਪਰ ਅਸਲ ’ਚ ਜੱਟ ਦਾ ਹਥਿਆਰ ਤੰਗਲੀ ਹੈ ਨਾ ਕਿ ਹਥਿਆਰ। ਜੱਟ ਦੇ ਰੂਪ ਵਿਚ ਉਹ ਕਿਸਾਨ ਦੁਨੀਆ ਸਾਹਮਣੇ ਲਿਆਂਦਾ ਜਾਵੇ ਜਿਹੜਾ ਕਿ ਕਰਜ਼ੇ ਤੇ ਮਹਿੰਗਾਈ ਦੀ ਮਾਰ ਹੇਠ ਦਬ ਕੇ ਰਹਿ ਗਿਆ ਹੈ।
Amrit Maan
ਜਦੋਂ ਤਕ ਸਿੱਧੂ ਮੂਸੇਵਾਲੇ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤਕ ਉਹ ਇਸੇ ਤਰੀਕੇ ਨਾਲ ਉਸ ਦਾ ਵਿਰੋਧ ਕਰਦੇ ਰਹਿਣਗੇ। ਇਸ ਸਬੰਧੀ ਇਸ ਟੀਮ ਦੇ ਮੋਹਰੀ ਗੁਰਸੇਵਕ ਨਾਲ ਸਪੋਕਸਮੈਨ ਟੀਮ ਵੱਲੋਂ ਰਾਬਤਾ ਕਾਇਮ ਕੀਤਾ ਗਿਆ ਤੇ ਇਸ ਗੀਤ ਤੇ ਗੰਭੀਰ ਚਰਚਾ ਕੀਤੀ ਗਈ। ਗੁਰਸੇਵਕ ਸਿੰਘ ਨੇ ਦਸਿਆ ਕਿ ਉਹ ਸਿਰਫ ਸਿੱਧੂ ਮੂਸੇਵਾਲੇ ਨੂੰ ਹੀ ਨਹੀਂ ਹੋਰਨਾਂ ਗਾਇਕਾਂ ਨੂੰ ਵੀ ਕੋਸਦੇ ਹਨ ਕਿ ਉਹ ਵੀ ਲੱਚਰ ਗੀਤ ਗਾਉਂਦੇ ਹਨ।
Interview
ਉਹਨਾਂ ਨੇ ਹੋਰਨਾਂ ਗਾਇਕਾਂ ਖਿਲਾਫ ਵੀ ਰੋਸ ਪ੍ਰਦਰਸ਼ਨ ਕੀਤਾ ਹੈ ਤਾਂ ਕਿ ਉਹ ਲੱਚਰ ਅਤੇ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਾ ਗਾਉਣ। ਇਸ ਤੋਂ ਇਲਾਵਾ ਗਾਣਿਆਂ ਵਿਚ ਲੜਕੀਆਂ ਨੂੰ ਲੈ ਕੇ ਅਸ਼ਲੀਲ ਸ਼ਬਦ ਵਰਤੇ ਜਾਂਦੇ ਹਨ ਜੋ ਕਿ ਬਿਲਕੁੱਲ ਹੀ ਗਲਤ ਹਨ, ਅਜਿਹੇ ਗਾਣਿਆਂ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ। ਹੋਰ ਤੇ ਹੋਰ ਜਿਵੇਂ ਗਾਣਿਆਂ ਵਿਚ ਪੱਗਾਂ ਸ਼ਬਦ ਵੀ ਵਰਤਿਆ ਜਾਂਦਾ ਹੈ, ਅਜਿਹੇ ਗਾਣੇ ਗਾਏ ਜਾਣ ਪਰ ਸਮਾਜ ਦੇ ਹੱਕ ਵਿਚ ਤੇ ਪੱਗ ਦੀ ਕੀਮਤ ਨੂੰ ਮੁੱਖ ਰੱਖ ਕੇ ਗਾਏ ਜਾਣ।
Interview
ਗਾਣਿਆਂ ਵਿਚ ਲੜਕੀਆਂ ਦੇ ਨੱਚਣ ਨੂੰ ਲੈ ਕੇ ਗੁਰਸੇਵਕ ਦਾ ਕਹਿਣਾ ਹੈ ਕਿ ਜਦ ਲੜਕੀਆਂ ਨੌਕਰੀ ਲਈ ਜਾਂਦੀਆਂ ਹਨ ਤਾਂ ਉਹਨਾਂ ਤੇ ਡਾਗਾਂ ਵਰਾ ਕੇ ਉਹਨਾਂ ਨੂੰ ਭਜਾ ਦਿੱਤਾ ਜਾਂਦਾ ਹੈ ਇਸ ਲਈ ਉਹ ਮਜ਼ਬੂਰੀ ਵਸ ਅਜਿਹਾ ਕਰਦੀਆਂ ਹਨ। ਨਹੀਂ ਤਾਂ ਉਹਨਾਂ ਨੂੰ ਕੋਈ ਸ਼ੌਂਕ ਨਹੀਂ ਹੈ ਕਿ ਉਹ ਸਾਰਿਆਂ ਸਾਹਮਣੇ ਨੱਚਣ।
Viral Video
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਗੀਤ ਇਹੋ ਜਿਹੇ ਗਾਏ ਜਾਣ ਜੋ ਕਿ ਪੰਜਾਬੀ ਸੱਭਿਆਰ ਨੂੰ ਲੋਕਾਂ ਸਾਹਮਣੇ ਪੇਸ਼ ਕਰਨ, ਜਿਹਨਾਂ ਵਿਚ ਲੋਕਾਂ ਦੇ ਹੱਕ ਦੀ ਗੱਲ ਹੋਵੇ, ਜਿਸ ਵਿਚ ਮਜ਼ਦੂਰਾਂ ਦੀ ਮਜ਼ਬੂਰੀ ਦੀ ਗੱਲ ਹੋਵੇ, ਜਿਸ ਵਿਚ ਕਿਸਾਨਾਂ ਦੀ ਅਸਲ ਹਾਲਤ ਬਿਆਨ ਹੁੰਦੀ ਹੋਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।