ਨੌਕਰਸ਼ਾਹਾਂ ਲਈ ਅਸਾਨ ਨਹੀਂ ਸਿਆਸਤ, IPS ਕੁੰਵਰ ਵਿਜੇ ਪ੍ਰਤਾਪ ਤੋਂ ਪਹਿਲਾਂ ਕਈ ਆਏ ਤੇ ਕਈ ਗਏ
Published : Jun 24, 2021, 1:47 pm IST
Updated : Jun 24, 2021, 1:47 pm IST
SHARE ARTICLE
Politics is not easy for Bureaucrats
Politics is not easy for Bureaucrats

IPS ਕੁੰਵਰ ਵਿਜੇ ਪ੍ਰਤਾਪ ਤੋਂ ਪਹਿਲਾਂ ਵੀ ਕਈ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਰਾਜਨੀਤੀ ਵਿੱਚ ਅਜ਼ਮਾ ਚੁੱਕੇ ਹਨ ਆਪਣੀ ਕਿਸਮਤ। ਕਈ ਆਏ ਤੇ ਚਲੇ ਗਏ, ਜਾਂ ਅਸਫ਼ਲ ਰਹੇ।

ਚੰਡੀਗੜ੍ਹ: ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ (IPS Kunwar Vijay Pratap Singh) ਉਹ ਪਹਿਲਾ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੈ ਜੋ ਪੰਜਾਬ ਦੀ ਸਰਗਰਮ ਰਾਜਨੀਤੀ ਵਿੱਚ ਆਪਣੀ ਕਿਸਮਤ ਨੂੰ ਅਜ਼ਮਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਮੇਂ ਸਮੇਂ ਤੇ ਰਾਜਨੀਤੀ ਵਿੱਚ ਆਪਣੀ ਕਿਸਮਤ ਅਜ਼ਮਾ (Politics is not easy for Bureaucrats) ਚੁੱਕੇ ਹਨ। ਕਈ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਵਿਚ ਸਫਲ ਹੋਏ ਤਾਂ ਕਈਆਂ ਨੇ ਸਮੇਂ ਸਿਰ ਰਾਜਨੀਤੀ ਛੱਡ ਦਿੱਤੀ।

ਹੋਰ ਪੜ੍ਹੋ: ਵਿਆਹ ਦਾ ਨਾਟਕ ਰਚ ਵਿਦਿਆਰਥਣ ਦਾ ਸਰੀਰਕ ਸੋਸ਼ਣ ਕਰਦਾ ਰਿਹਾ ABVP ਨੇਤਾ, ਹੁਣ ਹੋਇਆ ਫਰਾਰ

kunwar vijay PratapIPS Kunwar Vijay Pratap

ਇਨ੍ਹਾਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚੋਂ ਕੁਝ ਰਿਟਾਇਰਮੈਂਟ ਜਾਂ ਵੀਆਰਐਸ ਲੈਣ ਕੇ ਰਾਜਨੀਤੀ ਵਿੱਚ ਆਏ, ਜਦੋਂ ਕਿ ਕਈਆਂ ਨੇ ਆਪਣੀ ਇੱਕ-ਦੋ ਸਾਲ ਦੀ ਬਚੀ ਨੌਕਰੀ ਵੀ ਛੱਡ ਦਿੱਤੀ। ਆਓ, ਗੱਲ ਕਰਦੇ ਹਾਂ ਉਨ੍ਹਾਂ ਮੁੱਖ ਅਫਸਰਾਂ ਬਾਰੇ ਜੋ ਰਾਜਨੀਤੀ ਵਿਚ ਆਏ ਅਤੇ ਚਲੇ ਗਏ, ਜਾਂ ਅਸਫ਼ਲ ਰਹੇ।

ਹੋਰ ਪੜ੍ਹੋ: ਸਬਜ਼ੀ ਵੇਚਣ ਵਾਲੇ ਦੀ ਧੀ ਨੇ ਅਮਰੀਕਾ ਦੀ ਯੂਨੀਵਰਸਿਟੀ 'ਚ ਬਣਾਈ ਥਾਂ, Crowd funding ਜ਼ਰੀਏ ਮੰਗੀ ਮਦਦ

ਤਜਿੰਦਰਪਾਲ ਸਿੰਘ ਸਿੱਧੂ, ਸਾਬਕਾ ਆਈ.ਏ.ਐੱਸ:
ਤਜਿੰਦਰਪਾਲ ਸਿੰਘ ਸਿੱਧੂ (Tajinderpal Singh Sidhu) 2017 ਵਿੱਚ ਰਾਜਨੀਤੀ ਵਿੱਚ ਦਾਖਲ ਹੋਏ ਸੀ। ਉਹ ਅਕਾਲੀ ਦਲ ਤੋਂ ਚੋਣ ਲੜਨ ਤੋਂ ਪਹਿਲਾਂ ਮੁਹਾਲੀ ਦੇ ਡੀ.ਸੀ. ਰਹੇ ਸਨ। ਉਹ ਕਾਂਗਰਸ (Congress) ਨੇਤਾ ਬਲਬੀਰ ਸਿੱਧੂ ਤੋਂ ਚੋਣ ਹਾਰੇ ਸੀ। ਸਿੱਧੂ ਨੂੰ ਟਿਕਟ ਮਿਲਣ ਦਾ ਕਾਰਨ ਸੀ, ਉਹਨਾਂ ਦਾ ਸੁਖਦੇਵ ਸਿੰਘ ਢੀਂਡਸਾ ਦਾ ਜਵਾਈ ਹੋਣਾ, ਜਿਸ ਕਰਕੇ ਉਨ੍ਹਾਂ ਨੂੰ ਬਾਦਲ ਨੇ ਟਿਕਟ ਦਿੱਤੀ ਸੀ। 

Paramdeep singh GillParamdeep singh Gill

ਪਰਮਦੀਪ ਸਿੰਘ ਗਿੱਲ, ਸਾਬਕਾ ਡੀ.ਜੀ.ਪੀ:
ਪਰਮਦੀਪ ਸਿੰਘ ਗਿੱਲ (Paramdeep Singh Gill) 
ਨੇ ਰਿਟਾਇਰਮੈਂਟ ਤੋਂ ਬਾਅਦ 2012 ਵਿੱਚ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ (SAD) ਦੀ ਟਿਕਟ ‘ਤੇ ਚੋਣ ਲੜੀ ਸੀ। ਪਰ ਉਹ 4500 ਵੋਟਾਂ ਨਾਲ ਹਾਰ ਗਏ ਸੀ। ਗਿੱਲ ਪੰਜਾਬ ਆਉਣ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਡੀਜੀਪੀ ਰਹੇ ਸਨ। ਗਿੱਲ ਪਰਿਵਾਰ ਦੀ ਬਾਦਲ ਪਰਿਵਾਰ ਨਾਲ ਨੇੜਤਾ ਹੋਣ ਕਰਕੇ ਉਸਨੂੰ ਪਹਿਲਾਂ ਪੰਜਾਬ ਵਿੱਚ ਡੀਜੀਪੀ ਬਣਾਇਆ ਗਿਆ ਅਤੇ ਫਿਰ ਮੋਗਾ ਤੋਂ ਚੋਣ ਲੜੀ ਗਈ। 

Darbara SinghDarbara Singh

ਦਰਬਾਰਾ ਸਿੰਘ ਗੁਰੂ, ਸਾਬਕਾ ਆਈ.ਏ.ਐੱਸ:
ਦਰਬਾਰਾ ਸਿੰਘ ਗੁਰੂ (Darbara Singh) 2007 ਤੋਂ 2011 ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਰਹੇ ਸਨ। ਉਨ੍ਹਾਂ ਨੇ 2012 ਵਿੱਚ ਭਦੌੜ ਅਤੇ 2017 ਵਿੱਚ ਬੱਸੀ ਪਠਾਣਾ ਤੋਂ ਚੋਣ ਲੜੀ ਸੀ, ਪਰ ਉਹ ਹਾਰ ਗਏ ਸਨ। ਬਾਦਲ ਪਰਿਵਾਰ ਨਾਲ ਨੇੜਲੇ ਸੰਬੰਧਾਂ ਕਾਰਨ ਉਹ ਰਿਜ਼ਰਵ ਵਿਧਾਨ ਸਭਾ ਸੀਟ ਤੋਂ ਚੋਣ ਲੜੇ ਸੀ। 

Sukhjinder KhairaSukhjinder Khaira

ਸੁਖਜਿੰਦਰ ਖਹਿਰਾ, ਸਾਬਕਾ ਡੀ.ਐਸ.ਪੀ:
ਭੁਲੱਥ ਤੋਂ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਦੇ ਪਿਤਾ ਸੁਖਜਿੰਦਰ ਖਹਿਰਾ (Sukhjinder Khaira) ਰਾਜਨੀਤੀ ਵਿਚ ਆਉਣ ਵਾਲੇ ਪਹਿਲੇ ਡੀਐਸਪੀ ਸਨ। 1971 ਵਿਚ ਅਸਤੀਫ਼ਾ ਦੇਣ ਤੋਂ ਬਾਅਦ ਉਹ ਭੁਲੱਥ ਤੋਂ ਤਿੰਨ ਵਾਰ ਵਿਧਾਇਕ ਬਣੇ। ਉਹ ਦੋ ਵਾਰ ਸਿੱਖਿਆ ਮੰਤਰੀ ਵੀ ਬਣੇ। ਉਹਨਾਂ 1986 ਵਿਚ 'ਆਪਰੇਸ਼ਨ ਬਲੈਕ ਠੰਡਰ' ਦੇ ਵਿਰੋਧ ਵਿਚ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ 1992 'ਚ ਪ੍ਰਕਾਸ਼ ਸਿੰਘ ਬਾਦਲ ਨਾਲ ਅਣਬਣ ਹੋਣ ਕਾਰਨ ਉਨ੍ਹਾਂ ਰਾਜਨੀਤੀ ਛੱਡ ਦਿੱਤੀ।

Som PrakashSom Prakash

ਸੋਮਪ੍ਰਕਾਸ਼, ਸਾਬਕਾ ਆਈ.ਏ.ਐਸ:
ਆਈਏਐਸ ਰਹੇ ਸੋਮਪ੍ਰਕਾਸ਼ (Som Prakash) ਨੇ ਰਿਟਾਇਰ ਹੋਣ ਤੋਂ ਬਾਅਦ ਬਤੌਰ ਭਾਜਪਾ ਨੇਤਾ ਫਗਵਾੜਾ ਤੋਂ ਚੋਣ ਲੜੀ ਅਤੇ ਜਿੱਤੇ ਵੀ। 2019 ਵਿਚ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੇ। ਹੁਣ ਉਹ ਕੇਂਦਰੀ ਰਾਜ ਮੰਤਰੀ ਹਨ। 

Pargat SinghPargat Singh

ਕਪਤਾਨ ਪਰਗਟ ਸਿੰਘ: 
ਸਾਬਕਾ ਹਾਕੀ ਖਿਡਾਰੀ ਅਤੇ ਓਲੰਪਿਅਨ ਰਹੇ ਕਪਤਾਨ ਪਰਗਟ ਸਿੰਘ (Pargat Singh) ਪੁਲਿਸ ਵਿਚ ਐਸਪੀ ਰੈਂਕ 'ਤੇ ਰਹੇ ਹਨ। 2012 ਵਿਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਲੜੀ ਅਤੇ ਜਿੱਤੀ, ਫਿਰ 2017 ਵਿਚ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਅਤੇ ਜਿੱਤੀ। 

General J.J. SinghGeneral J.J. Singh

ਜਨਰਲ ਜੇ.ਜੇ. ਸਿੰਘ:
ਸਾਬਕਾ ਭਾਰਤੀ ਸੈਨਾ ਮੁੱਖੀ ਜਨਰਲ ਜੇ.ਜੇ. ਸਿੰਘ (General JJ Singh) ਦਾ ਪੂਰਾ ਨਾਮ ਜੋਗਿੰਦਰ ਜਸਵੰਤ ਸਿੰਘ ਹੈ। 2018 ਵਿਚ ਉਹ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬਣੇ ਅਤੇ ਜਨਵਰੀ 2017 ਵਿਚ ਉਹ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਸੀ। ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ ਚੋਣ ਲੜੀ ਪਰ ਹਾਰ ਗਏ ਸੀ। 

Kuldeep VaidKuldeep Vaid

ਕੁਲਦੀਪ ਵੈਦ:
ਸਾਬਕਾ ਆਈ.ਏ.ਐਸ ਅਧਿਕਾਰੀ ਰਹੇ ਕੁਲਦੀਪ ਵੈਦ (Kuldeep Vaid) ਨੇ 2017 ਵਿਚ ਲੁਧਿਆਣਾ ਤੋਂ ਵੋਣ ਜਿੱਤੀ ਅਤੇ ਇਸ ਸਮੇਂ ਉਹ ਵਿਧਾਇਕ ਹਨ। ਉਹ ਮੋਗਾ ਦੇ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ।

ਹੋਰ ਪੜ੍ਹੋ: ਇਕ ਹੋਰ ਨੌਜਵਾਨ ਨੇ ਵਿਦੇਸ਼ 'ਚ ਗੱਡੇ ਝੰਡੇ, ਜਲੰਧਰ ਦਾ ਪਰਦੀਪ ਸਿੰਘ ਆਸਟ੍ਰੇਲੀਆ 'ਚ ਬਣਿਆ ਪਹਿਲਾ ਜੱਜ

ਖੁਸ਼ੀ ਰਾਮ:
ਸਾਬਕਾ ਆਈਏਐਸ ਨੇ 2019 ਵਿਚ ਹੁਸ਼ਿਆਰਪੁਰ ਤੋਂ ਬਸਪਾ ਦੀ ਟਿਕਟ 'ਤੇ ਲੋਕ ਸਭਾ ਚੋਣਾਂ ਲੜੀਆਂ ਸਨ। ਉਹ ਕਈ ਜ਼ਿਲਿ੍ਆਂ ਦੇ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ।

ਹੋਰ ਪੜ੍ਹੋ: ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਲਈ ਕੰਗਨਾ ਰਣੌਤ ਨੇ ਮੂੰਹ 'ਤੇ ਕਰਵਾਇਆ ਪੇਂਟ

ਬਿਸ਼ੰਬਰ ਦਾਸ:
ਸੇਵਾਮੁਕਤੀ ਤੋਂ ਬਾਅਦ ਡੀਐਸਪੀ ਬਿਸ਼ੰਬਰ ਦਾਸ 2002 ਵਿਚ ਨਰੋਟ ਮਹਿਰਾ ਸੀਟ ਤੋਂ ਭਾਜਪਾ ਉਮੀਦਵਾਰ ਬਣੇ ਪਰ ਜਿੱਤ 2007 ਵਿਚ ਮਿਲੀ। 2020 'ਚ ਪਿਤਾ ਦੀ ਮੌਤ ਤੋਂ ਬਾਅਦ ਬੇਟਾ ਹਰਦੀਪ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ। 

Location: India, Chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement