ਦੋਸਤ ਦੀ ਭੈਣ ਦਾ ਰਿਸ਼ਤਾ ਕਰਵਾਉਣ ਦੀ ਮਿਲੀ ਸਜ਼ਾ, 11 ਹਮਲਾਵਰਾਂ ਨੇ ਦਿੱਤੀ ਮੌਤ
Published : Jul 24, 2018, 3:49 pm IST
Updated : Jul 24, 2018, 3:49 pm IST
SHARE ARTICLE
Matchmaker hacked to death by 11 after marriage turns sour
Matchmaker hacked to death by 11 after marriage turns sour

ਬਟਾਲਾ, ਬਟਾਲਾ ਤੋਂ ਇਕ ਨੌਜਵਾਨ ਦੀ 11 ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਕੁੱਟ ਮਾਰ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ

ਬਟਾਲਾ, ਬਟਾਲਾ ਤੋਂ ਇਕ ਨੌਜਵਾਨ ਦੀ 11 ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਕੁੱਟ ਮਾਰ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ 11 ਵਿਅਕਤੀਆਂ ਵੱਲੋਂ ਇਸ ਨੌਜਵਾਨ ਨੂੰ ਬੁਰੀ ਤਰ੍ਹਾਂ ਮਾਰ ਕੁਟਾਈ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਹੀਰਾ ਮਸੀਹ ਵਾਸੀ ਪਿੰਡ ਮਸਾਣੀਆਂ ਵੱਜੋਂ ਹੋਈ ਹੈ। ਮਾਮਲਾ ਇਹ ਹੈ ਕਿ 'ਹੀਰਾ ਮਸੀਹ' ਨੇ ਆਪਣੇ ਇਕ ਦੋਸਤ ਦੀ ਭੈਣ ਦਾ ਰਿਸ਼ਤਾ ਕਰਵਾਇਆ ਸੀ ਜੋ ਕਿ ਵਿਆਹ ਤੋਂ ਬਾਅਦ ਸੁਖੀ ਨਹੀਂ ਸੀ ਰਹਿ ਪਾ ਰਹੀ ਸੀ। ਦੋਸ਼ੀ ਰੱਬੀ ਮਸੀਹ ਨੇ ਆਪਣੀ ਭੈਣ ਦੀਆਂ ਵਿਆਹੁਤਾ ਸਮੱਸਿਆਵਾਂ ਲਈ ਹੀਰਾ ਮਸੀਹ ਨੂੰ ਜ਼ਿੰਮੇਵਾਰ ਠਹਿਰਾਇਆ। 

murderMurderਦੱਸ ਦਈਏ ਕਿ, ਹੀਰਾ ਮਸੀਹ, ਕਾਦੀਆਂ ਠਾਣੇ ਦੇ ਅਧੀਨ ਪੈਂਦੇ ਇਲਾਕੇ ਦੇ ਪਿੰਡ ਮਸਾਣੀਆਂ ਦਾ ਵਾਸੀ ਸੀ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਦੋਸ਼ੀ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਿਆ ਕਿ ਹੀਰਾ ਮੰਗਲਵਾਰ ਨੂੰ ਦੁਬਈ ਜਾਣ ਵਾਲਾ ਸੀ, ਜਿੱਥੇ ਉਸ ਨੂੰ ਕੋਈ ਨੌਕਰੀ ਮਿਲ ਗਈ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਐਤਵਾਰ ਦੀ ਰਾਤ ਨੂੰ ਉਸ ਉੱਤੇ ਉਸ ਦੇ ਦੋਸਤਾਂ, ਰੱਬੀ ਮਸੀਹ ਅਤੇ ਹੋਰਨਾਂ ਨੇ ਮਿਲਕੇ ਹਮਲਾ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਉਸਦਾ ਕਤਲ ਕਰ ਦਿੱਤਾ।

murderMurderਦੱਸ ਦਈਏ ਕਿ ਹੀਰਾ ਮਸੀਹ ਨੇ ਕੁਝ ਮਹੀਨੇ ਪਹਿਲਾਂ ਰਬੀ ਮਸੀਹ ਦੀ ਭੈਣ ਲਈ ਕੋਈ ਰਿਸ਼ਤਾ ਲੱਭਿਆ ਸੀ। ਜੋ ਕਿ ਵਿਆਹ ਦੇ ਰੂਪ 'ਚ ਸਿਰੇ ਚੜ੍ਹਨ ਵਿਚ ਸਫ਼ਲ ਹੋ ਗਿਆ। ਪਰ ਰੱਬੀ ਦੀ ਸ਼ਿਕਾਇਤ ਸੀ ਕਿ ਵਿਆਹ ਤੋਂ ਬਾਅਦ ਉਸਦੀ ਭੈਣ ਦੀ ਜ਼ਿੰਦਗੀ ਵਿਚ ਮੁਸੀਬਤਾਂ ਪੈਦਾ ਹੋ ਗਈਆਂ। ਇਸਦੇ ਚਲਦੇ ਰੱਬੀ ਨੇ ਵਿਆਹ ਤੋਂ ਬਾਅਦ ਹੀਰਾ ਨੂੰ ਦੋਸ਼ ਦੇਣੇ ਸ਼ੁਰੂ ਕਰ ਦਿੱਤੇ। 

murderMurderਇਸੇ ਰਿਸ਼ਤੇ ਨੂੰ ਲੈਕੇ ਗੁੱਸੇ ਵਿਚ ਆਏ ਰੱਬੀ ਨੇ ਆਪਣੇ ਨਾਲ ਹੋਰ 11 ਸਾਥੀਆਂ ਨਾਲ ਮਿਲਕੇ ਹੀਰਾ ਉੱਤੇ ਭਿਆਨਕ ਹਮਲਾ ਬੋਲ ਦਿੱਤਾ ਜਿਸ ਵਿਚ ਹੀਰਾ ਦੀ ਮੌਤ ਹੋ ਗਈ। ਬੁਰੀ ਤਰ੍ਹਾਂ ਜ਼ਖਮੀ ਹੋਏ ਹੀਰਾ ਮਸੀਹ ਨੂੰ ਪਿੰਡ ਵਾਲਿਆਂ ਨੇ ਬਟਾਲਾ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਹੀਰਾ ਦੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਹੋਏ, ਡਾਕਟਰਾਂ ਨੇ ਉਸਦੇ ਰਿਸ਼ਤੇਦਾਰਾਂ ਨੂੰ ਉਸ ਨੂੰ ਅੰਮ੍ਰਿਤਸਰ ਹਸਪਤਾਲ ਲਿਜਾਣ ਲਈ ਕਿਹਾ, ਜਿੱਥੇ ਦਾਖਲ ਹੋਣ ਤੋਂ ਕੁਝ ਘੰਟਿਆਂ ਬਾਅਦ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

MurderMurderਪੁਲਿਸ ਨੇ ਰੱਬੀ ਮਸੀਹ, ਵਿਜੇ ਮਸੀਹ, ਸੁੱਖੀ ਮਸੀਹ, ਗਗਨ, ਭੋਲਾ, ਵਿਸ਼ਾਲ, ਬਿੱਲਾ, ਰਾਜਾ, ਬੱਗਾ ਅਤੇ ਸੰਨੀ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਫ਼ਿਲਹਾਲ ਦੋਸ਼ੀਆਂ ਤਕ ਅਜੇ ਪੁਲਿਸ ਦੇ ਹੱਥ ਨਹੀਂ ਪਹੁੰਚ ਸਕੇ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਐਸਪੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਦੋਸ਼ੀਆਂ ਨੂੰ ਫ਼ੜਨ ਲਈ ਪੁਲਿਸ ਕਰਮੀਆਂ ਨੂੰ ਤਿੰਨ ਸਪੈਸ਼ਲ ਟੁਕੜੀਆਂ ਵਿਚ ਵੰਡਿਆ ਗਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement