
ਪੁਲਿਸ ਅਤੇ ਖ਼ੁਦ ਵਾਟਸਐਪ ਦੁਆਰਾ ਮੁਹਿੰਮ ਚਲਾਉਣ ਦੇ ਬਾਵਜੂਦ ਵੀ ਅਫਵਾਹਾਂ 'ਤੇ ਪੂਰੀ ਤਰ੍ਹਾਂ ਰੋਕ ਨਹੀਂ ਲੱਗੀ ਸਕੀ ਹੈ। ਇਨ੍ਹਾਂ ਅਫ਼ਵਾਹਾਂ ਦੇ ਚਲਦਿਆਂ ਭੀੜ ਵਲੋਂ...
ਸਿੰਗਰੌਲੀ (ਮੱਧ ਪ੍ਰਦੇਸ਼) : ਪੁਲਿਸ ਅਤੇ ਖ਼ੁਦ ਵਾਟਸਐਪ ਦੁਆਰਾ ਮੁਹਿੰਮ ਚਲਾਉਣ ਦੇ ਬਾਵਜੂਦ ਵੀ ਅਫਵਾਹਾਂ 'ਤੇ ਪੂਰੀ ਤਰ੍ਹਾਂ ਰੋਕ ਨਹੀਂ ਲੱਗੀ ਸਕੀ ਹੈ। ਇਨ੍ਹਾਂ ਅਫ਼ਵਾਹਾਂ ਦੇ ਚਲਦਿਆਂ ਭੀੜ ਵਲੋਂ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਬੱਚਾ ਚੋਰੀ ਦੀ ਅਫਵਾਹ ਕਾਰਨ ਭੀੜ ਨੇ ਇਕ ਹੋਰ ਜਾਨ ਲੈ ਲਈ ਹੈ। ਦੇਸ਼ ਭਰ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ 27 ਦੇ ਕਰੀਬ ਲੋਕਾਂ ਦੀ ਹਤਿਆ ਹੋ ਚੁੱਕੀ ਹੈ।
Mob Lynchin Madhya Pradeshਘਟਨਾ ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਦੇ ਮੋਰਵਾ ਖੇਤਰ ਦੀ ਹੈ, ਜਿੱਥੇ ਬੱਚਾ ਚੋਰੀ ਦੇ ਸ਼ੱਕ ਦੇ ਚਲਦਿਆਂ ਭੀੜ ਨੇ ਇਕ ਔਰਤ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿਤਾ। ਪੁਲਿਸ ਨੇ ਮਾਮਲੇ ਵਿਚ 12 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਪਰ ਜੇ ਉਸ ਦੀ ਲਾਸ਼ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਸਿੰਗਰੌਲੀ ਐਸਪੀ ਰਿਆਜ਼ ਇਕਬਾਲ ਨੇ ਕਿਹਾ ਕਿ ਇਕ ਅਫਵਾਹ ਦੇ ਚਲਦੇ ਇਹ ਹੱÎਤਿਆ ਕੀਤੀ ਗਈ ਹੈ।
Mob Lynchin Madhya Pradeshਪੁਲਿਸ ਅਨੁਸਾਰ ਪਹਿਲੀ ਨਜ਼ਰੇ ਸਥਾਨਕ ਲੋਕਾਂ ਨੇ ਬੱਚਾ ਚੋਰੀ ਦੇ ਸ਼ੱਕ ਵਿਚ ਪੀੜਤ ਔਰਤ ਨੂੰ ਕਈ ਪੁੱਛੇ ਹੋਣਗੇ। ਇਸ ਤੋਂ ਬਾਅਦ ਭੀੜ ਨੇ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਹੋਵੇਗੀ। ਔਰਤ ਦੀ ਲਾਸ਼ ਮੋਰਵਾ ਖੇਤਰ ਦੇ ਪਿੰਡ ਵਿਚ ਵਣ ਵਿਭਾਗ ਇਕ ਨਰਸਰੀ ਦੇ ਕੋਲੋਂ ਮਿਲੀ ਸੀ। ਪੁਲਿਸ ਨੇ ਮਾਮਲੇ ਵਿਚ ਦਰਜਨ ਦੇ ਕਰੀਬ ਲੋਕਾਂ ਵਿਰੁਧ ਸ਼ਿਕਾਇਤ ਦਰਜ ਕੀਤੀ ਸੀ, ਜਿਨ੍ਹਾਂ ਵਿਚ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Mob Lynchin Madhya Pradeshਦਸ ਦਈਏ ਕਿ ਸੋਸ਼ਲ ਮੀਡੀਆ ਵਿਚ ਬੱਚਾ ਚੋਰੀ ਅਤੇ ਅੰਗ ਮਾਫ਼ੀਆ ਦੀਆਂ ਫ਼ੈਲਦੀਆਂ ਅਫਵਾਹਾਂ ਦੇ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਵਿਚ ਐਸਪੀ ਪੁਲਿਸ ਸਿੰਗਰੌਲੀ ਅਤੇ ਬਾਲਾਘਾਟ ਜ਼ਿਲ੍ਹੇ ਵਿਚ ਲਿੰਚਿੰਗ ਦੇ ਚਾਰ ਮਾਮਲਿਆਂ ਨੂੰ ਅਸਫ਼ਲ ਕਰ ਚੁੱਕੀ ਹੈ। ਇੱਥੋਂ ਤਕ ਕਿ ਮੋਰਵਾ ਵਿਚ ਹੀ ਬੀਤੇ 29 ਜੂਨ ਨੂੰ ਇਕ ਔਰਤ ਰੇਂਜ ਅਫ਼ਸਰ ਅਤੇ ਇਕ ਜੰਗਲਾਤ ਗਾਰਡ ਨੂੰ ਬੱਚਾ ਚੋਰੀ ਦੇ ਇਲਜ਼ਾਮ ਵਿਚ ਭੀੜ ਨੇ ਬੁਰੀ ਤਰ੍ਹਾਂ ਕੁੱਟਿਆ ਸੀ। ਪੁਲਿਸ ਨੇ ਐਨ ਮੌਕੇ 'ਤੇ ਪਹੁੰਚ ਕੇ ਜਾਨਲੇਵਾ ਭੀੜ ਤੋਂ ਦੋਹਾਂ ਨੂੰ ਬਚਾਇਆ ਸੀ।