
ਸਮਾਜਵਾਦੀ ਪਾਰਟੀ ਦੇ ਨੇਤਾ ਰਿਆਜ਼ ਅਹਿਮਦ ਨੇ ਸੋਮਵਾਰ ਨੂੰ ਟ੍ਰਿਪਲ ਤਲਾਕ ਨੂੰ ਲੈ ਕੇ ਵਿਵਾਦਤ ਬਿਆਨ ਦਿਤਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਸ਼ਰੀਅਤ ਕਾਨੂੰਨ ਇਹ...
ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਦੇ ਨੇਤਾ ਰਿਆਜ਼ ਅਹਿਮਦ ਨੇ ਸੋਮਵਾਰ ਨੂੰ ਟ੍ਰਿਪਲ ਤਲਾਕ ਨੂੰ ਲੈ ਕੇ ਵਿਵਾਦਤ ਬਿਆਨ ਦਿਤਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਸ਼ਰੀਅਤ ਕਾਨੂੰਨ ਇਹ ਕਹਿੰਦਾ ਹੈ ਕਿ ਤਿੰਨ ਤਲਾਕ ਤਿੰਨ ਪੜਾਵਾਂ ਵਿਚ ਦਿਤਾ ਜਾਣਾ ਚਾਹੀਦਾ ਹੈ ਪਰ ਤੁਰਤ ਤਿੰਨ ਤਲਾਕ ਦਾ ਮਤਲਬ ਹੈ ਚੀਟਿੰਗ ਕਰਨ ਵਾਲੀਆਂ ਔਰਤਾਂ ਦੀ ਜਾਨ ਨੂੰ ਬਚਾਉਣਾ। ਅਹਿਮਦ ਨੇ ਕਿਹਾ ਕਿ ਜੇਕਰ ਇਕ ਵਿਅਕਤੀ ਅਪਣੀ ਪਤਨੀ ਨੂੰ ਕਿਸੇ ਗ਼ੈਰ ਪੁਰਸ਼ ਦੇ ਨਾਲ ਸਬੰਧ ਬਣਾਉਂਦੇ ਹੋਏ ਦੇਖਦਾ ਹੈ ਤਾਂ ਉਸ ਨੂੰ ਪਤਨੀ ਨੂੰ ਜਾਨ ਤੋਂ ਮਾਰਨ ਦੀ ਲੋੜ ਨਹੀਂ ਹੈ।
Muslim Womensਇਸ 'ਤੇ ਉਹ ਤੁਰਤ ਤਿੰਨ ਤਲਾਕ ਦੇ ਸਕਦਾ ਹੈ ਅਤੇ ਇਸ ਨਾਲ ਉਸ ਦੀ ਜਾਨ ਬਚ ਜਾਵੇਗੀ। ਅਹਿਮਦ ਨੇ ਕਿਹਾ ਕਿ ਸ਼ਰੀਅਤ ਕਹਿੰਦੀ ਹੈ ਕਿ ਤਲਾਕ ਤਿੰਨ ਪੜਾਵਾਂ ਵਿਚ ਦਿਤਾ ਜਾਣਾ ਚਾਹੀਦਾ ਹੈ। ਤਿੰਨ ਤਲਾਕ ਵਿਕਲਪ ਦੇ ਤੌਰ 'ਤੇ ਅਜਿਹੇ ਸਮੇਂ ਦੇ ਲਈ ਰਖਿਆ ਜਾਣਾ ਚਾਹੀਦਾ ਹੈ, ਜਦੋਂ ਉਦਾਹਰਨ ਦੇ ਲਈ ਤੁਸੀਂ ਅਪਣੀ ਪਤਨੀ ਨੂੰ ਕਿਸੇ ਗ਼ੈਰ ਮਰਦ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖਦੇ ਹੋ। ਉਸ ਸਮੇਂ ਤੁਸੀਂ ਕੀ ਕਰੋਗੋ? ਜਾਂ ਤਾਂ ਤੁਸੀਂ ਉਸ ਨੂੰ ਜਾਨ ਤੋਂ ਮਾਰ ਦਿਓਗੇ ਜਾਂ ਫਿਰ ਉਸ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਤਿੰਨ ਤਲਾਕ ਦੇ ਦਿਓਗੇ।
Ryaz Ahmed SP Leaderਇਸ ਲਈ ਇਸ ਨੂੰ ਲਿਆਂਦਾ ਗਿਆ। ਹੈਰਾਨ ਕਰ ਦੇਣ ਵਾਲੇ ਇਸ ਬਿਆਨ ਵਿਚ ਉਨ੍ਹਾਂ ਅੱਗੇ ਦਸਿਆ ਕਿ ਭਾਰਤੀ ਜਨਤਾ ਪਾਰਟੀ ਮੁਸਲਿਮ ਔਰਤਾਂ ਦਾ ਸਹੀ ਮਾਅਨਿਆਂ ਵਿਚ ਕਦਰ ਨਹੀਂ ਕਰਦੀ ਹੈ ਅਤੇ ਸਿਰਫ਼ ਉਹ ਤਿੰਨ ਤਲਾਕ ਦੇ ਮੁੱਦੇ 'ਤੇ ਰਾਜਨੀਤੀ ਕਰਦੀ ਹੈ। ਅਹਿਮਦ ਨੇ ਕਿਹਾ ਕਿ ਜੇਕਰ ਉਹ ਵਾਕਈ ਵਿਚ ਮੁਸੀਬਤ ਵਿਚ ਘਿਰੀ ਮੁਸਲਿਮ ਔਰਤਾਂ ਦੀ ਚਿੰਤਾ ਕਰਦੀ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਉਣ ਵਾਲੇ ਮਹਿਲਾ ਰਾਖਵਾਂਕਰਨ ਬਿਲ ਵਿਚ ਅੱਠ ਫ਼ੀਸਦੀ ਮੁਸਲਿਮ ਔਰਤਾਂ ਨੂੰ ਰਾਖਵਾਂ ਕੋਟਾ ਦੇਵੇ।
Muslim Womens Protestਦਸ ਦਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਦੇਸ਼ ਵਿਚ ਤਿੰਨ ਤਲਾਕ ਦੇ ਮੁੱਦੇ ਨੂੰ ਲੈ ਕੇ ਕਾਫ਼ੀ ਬਹਿਸ ਚੱਲ ਰਹੀ ਹੈ। ਅਦਾਲਤ ਵਿਚ ਵੀ ਇਸ ਸਬੰਧੀ ਕੇਸ ਚੱਲ ਰਿਹਾ ਹੈ। ਕੁੱਝ ਲੋਕ ਜਿੱਥੇ ਤਿੰਨ ਤਲਾਕ ਨੂੰ ਗ਼ੈਰਕਾਨੂੰਨੀ ਕਰਾਰ ਦੇ ਰਹੇ ਹਨ, ਉਥੇ ਹੀ ਬਹੁਤ ਸਾਰੇ ਮੁਸਲਿਮ ਤਬਕੇ ਦੇ ਲੋਕ ਇਸ ਨੂੰ ਸ਼ਰੀਅਤ ਦਾ ਹਿੱਸਾ ਦਸ ਰਹੇ ਹਨ ਅਤੇ ਕਹਿ ਰਹੇ ਹਨ ਤਿੰਨ ਤਲਾਕ ਜਾਇਜ਼ ਹੈ। ਸਪਾ ਨੇਤਾ ਦਾ ਬਿਆਨ ਵੀ ਇਸੇ ਸਬੰਧ ਵਿਚ ਆÎਇਆ ਹੈ, ਜਿਨ੍ਹਾਂ ਨੇ ਤਿੰਨ ਤਲਾਕ ਨੂੰ ਸਹੀ ਦੱਸਣ ਲਈ ਅਜ਼ੀਬੋ ਗ਼ਰੀਬ ਬਿਆਨ ਦਿਤਾ ਹੈ।